ਇਕ ਹੋਰ ''ਸੇਫ'' ਨੋਟ 7 ਨੇ ਫੜੀ ਅੱਗ, ਕੋਈ ਜਾਨੀ ਨੁਕਸਾਨ ਨਹੀਂ

Sunday, Oct 09, 2016 - 12:19 PM (IST)

ਇਕ ਹੋਰ ''ਸੇਫ'' ਨੋਟ 7 ਨੇ ਫੜੀ ਅੱਗ, ਕੋਈ ਜਾਨੀ ਨੁਕਸਾਨ ਨਹੀਂ

ਜਲੰਧਰ : ਸਮੈਸੰਗ ਨੇ ਗਲੈਕਸੀ ਨੋਟ 7 ਦੀ ਬੈਟਰੀ ''ਚ ਸਮੱਸਿਆ ਤੇ ਫੋਨ ਦੇ ਅੱਗ ਫੜ ਲੈਣ ਤੋਂ ਬਾਅਦ ਸਾਰੇ ਨੇਟ 7 ਵਾਪਿਸ ਮੰਗਵਾ ਲਏ ਸਨ। ਇਸ ਤੋਂ ਬਾਅਦ ਬੈਟਰੀ ਦੀ ਸਮੱਸਿਆ ਨੂੰ ਦੂਰ ਕਰਨ ਤੋਂ ਬਾਅਦ ਕੰਪਨੀ ਨੇ ਲੋਕਾਂ ''ਚ ਸੁਰੱਖਿਅਤ ਨੋਟ 7 ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਨਾਲ ਲੱਗ ਰਿਹਾ ਸੀ ਕਿ ਸੈਮਸੰਗ ਦੀਆਂ ਮੁਸੀਬਤਾਂ ਦੂਰ ਹੋ ਗਈਆਂ ਹਨ ਪਰ ਇਕ ਵਾਰ ਫਿਰ ਸੇਫ ਗਲੈਕਸੀ ਨੋਟ 7 ''ਚ ਧਮਾਕੇ ਦੀਆਂ ਖਬਰਾਂ ਇੰਟਰਨੈੱਟ ਦੀਆਂ ਸੁਰਖੀਆਂ ਬਣਦੀਆਂ ਜਾ ਰਹੀਆਂ ਹਨ।

 

ਇਕ ਲੇਟੈਸਟ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਿਕ ਮੈਨੀਸੋਟਾ ਦੀ ਰਹਿਣ ਵਾਲੀ ਇਕ 13 ਸਾਲਾ ਲੜਕੀ ਐਬੀ ਜ਼ੁਅਸ ਨੇ ਨੋਟ 7 ਨੂੰ ਜਦੋਂ ਆਪਣੇ ਹੱਥ ''ਚ ਫੜਿਆ ਹੋਇਆ ਸੀ ਤਾਂ ਉਸ ਨੂੰ ਅਜੀਬ ਜਿਹੀ ਜਲਨ ਮਹਿਸੂਸ ਹੋਈ। ਕੇ. ਐੱਸ. ਟੀ. ਪੀ. ਟੀਵੀ ਦੀ ਰਿਪੋਰਟ ਮੁਤਾਬਿਕ ਇਸ ਤੋਂ ਬਾਅਦ ਫੋਨ ਦੀ ਜੋ ਹਾਲਤ ਹੋਈ ਉਹ ਪਹਿਲਾਂ ਅੱਗ ਫੜ ਚੁੱਕੇ ਨੋਟ 7 ਵਰਗੀ ਸੀ। ਸੈਮਸੰਗ ਤੇ ਅਮਰੀਕੀ ਉਪਭੋਗਤਾ ਪ੍ਰਾਡਕਟ ਸੇਫਟੀ ਕਮੀਸ਼ਨ ਦੋਵੇਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ''ਤੇ ਸੈਮਸੰਗ ਦੇ ਪ੍ਰਵਕਤਾ ਨੇ ਜ਼ੁਅਸ ਦੇ ਪਰਿਵਾਰ ਨੂੰ ਇਹ ਯਕੀਨ ਦਿਵਾਇਆ ਹੈ ਕਿ ਉਹ ਅਜਿਹੀ ਹਰ ਇਕ ਘਟਨਾ ''ਤੇ ਗੌਰ ਕਰ ਰਹੇ ਹਨ।


Related News