ਐਂਡ੍ਰਾਇਡ ਦਾ ਇਹ ਫੀਚਰ ਲੋਕੇਸ਼ਨ ਦੇ ਮੁਤਾਬਿਕ ਦਵੇਗਾ ਐਪ ਦੀ ਜਾਣਕਾਰੀ
Friday, Jun 10, 2016 - 05:39 PM (IST)
ਜਲੰਧਰ- ਗੂਗਲ ਵੱਲੋਂ ਹਾਲ ਹੀ ''ਚ ਇਕ ਨਵੇਂ ਐਂਡ੍ਰਾਇਡ ਫੀਚਰ ਦਾ ਐਲਾਨ ਕੀਤਾ ਗਿਆ ਹੈ ਜਿਸ ''ਚ ਪਲੇਅ ਸਟੋਰ ਦੇ ਯੂਜ਼ਰਜ਼ ਆਪਣੇ ਐਪਸ ਨੂੰ ਲੋਕੇਸ਼ਨ ਦੇ ਮੁਤਾਬਿਕ ਦੇਖ ਸਕਣਗੇ। ਇਸ ਫੀਚਰ ਦਾ ਨਾਂ "ਨੀਅਰਬਾਏ" ਹੈ ਅਤੇ ਯੂਜ਼ਰ ਬਲੂਟੂਥ ਜਾਂ ਲੋਕੇਸ਼ਨ ਦੇ ਜ਼ਰੀਏ ਇਸ ਦੀ ਵਰਤੋਂ ਕਰ ਸਕਦੇ ਹਨ। ਉਦਾਹਰਣ ਦੇ ਤੌਰ ''ਤੇ ਜੇਕਰ ਤੁਸੀਂ ਕਿਸੇ ਸੀ.ਵੀ.ਐੱਸ. ਫਾਰਮੈਸੀ ਕੋਲ ਹੋ ਤਾਂ ਨੀਅਰਬਾਏ ਤੁਹਾਨੂੰ ਫਾਰਮੈਸੀ ਐਪ ਦਾ ਨੋਟੀਫਿਕੇਸ਼ਨ ਦਵੇਗਾ ਜਿਸ ਨਾਲ ਤੁਸੀਂ ਫੋਟੋ ਨੂੰ ਪ੍ਰਿੰਟ ਕਰ ਸਕਦੇ ਹੋ। ਇੰਨਾ ਹੀ ਨਹੀਂ ਜੇਕਰ ਤੁਸੀਂ ਏਅਰਪੋਟ ਹੋ ਤਾਂ ਇਹ ਫੀਚਰ ਤੁਹਾਨੂੰ ਏਅਰਲਾਈਨ ਐਪ ਦੀ ਜਾਣਕਾਰੀ ਦਵੇਗਾ ਅਤੇ ਜੇਕਰ ਫਲਾਈਟ ਆਉਣ ''ਚ ਸਮਾਂ ਲੱਗ ਰਿਹਾ ਹੋਵੇ ਤਾਂ ਇਹ ਤੁਹਾਡਾ ਮਨੋਰੰਜਨ ਵੀ ਕਰੇਗਾ।
ਇਸ ਦੇ ਨੋਟੀਫਿਕੇਸ਼ਨ ''ਤੇ ਕਲਿੱਕ ਕਰਨ ਨਾਲ ਤੁਸੀਂ ਸਿੱਧਾ ਪਲੇਅ ਸਟੋਰ ''ਚ ਪਹੁੰਚ ਜਾਓਗੇ। ਇਸ ਫੀਚਰ ਨਾਲ ਤੁਸੀਂ ਕਿਸੇ ਵੀ ਐਂਡ੍ਰਾਇਡ ਵਿਅਰੇਬਲ ਡਿਵਾਈਸ ਨੂੰ ਆਪਣੇ ਫੋਨ ਨਾਲ ਆਸਾਨੀ ਨਾਲ ਜੋੜ ਸਕਦੇ ਹੋ। ਇਹ ਅਪਡੇਟ ਗੂਗਲ ਪਲੇਅ ਸਰਵਿਸ ਲਈ ਰੋਲ ਆਊਟ ਕੀਤੀ ਜਾ ਰਹੀ ਹੈ ਅਤੇ ਇਹ ਐਂਡ੍ਰਾਇਡ 4.4 ਜਾਂ ਇਸ ਤੋਂ ਵੱਧ ਐਂਡ੍ਰਾਇਡ ਵਰਜਨ ਲਈ ਉਪਲੱਬਧ ਹੈ। ਇਸ ਨੂੰ ਇਕ ਤਰ੍ਹਾਂ ਦਾ ਵਿਗਿਆਪਨ ਵਪਾਰ ਵੀ ਕਿਹਾ ਜਾ ਸਕਦਾ ਹੈ ਜਿਸ ਲਈ ਗੂਗਲ ਮੈਪ ''ਤੇ ਵਿਗਿਆਪਨ ਦੇਣ ਵਾਲੀ ਕੰਪਨੀ ਭੁਗਤਾਨ ਵੀ ਕਰੇਗੀ।
