ਐਂਡਰਾਇਡ ਯੂਜ਼ਰਜ਼ ਸਾਵਧਾਨ! Escobar ਵਾਇਰਸ ਖਾਲ੍ਹੀ ਕਰ ਸਕਦੈ ਤੁਹਾਡਾ ਬੈਂਕ ਖ਼ਾਤਾ
Tuesday, Mar 15, 2022 - 03:57 PM (IST)
ਗੈਜੇਟ ਡੈਸਕ– ਐਂਡਰਾਇਡ ਯੂਜ਼ਰਜ਼ ਦੀ ਸਕਿਓਰਿਟੀ ਇਕ ਵਾਰ ਫਿਰ ਖ਼ਤਰੇ ’ਚ ਹੈ। ਇਕ ਨਵਾਂ ਟ੍ਰੋਜ਼ਨ ਮਾਲਵੇਅਰ ਆਇਆ ਹੈ ਜੋ ਕਿ ਨਵੇਂ ਨਾਂ ਅਤੇ ਫੀਚਰਜ਼ ਨਾਲ ਆਉਂਦਾ ਹੈ। BleepingComputer ਦੀ ਇਕ ਰਿਪੋਰਟ ਮੁਤਾਬਕ, Escobar ਨਾਂ ਦਾ ਇਹ ਮਾਲਵੇਅਰ ਤੁਹਾਡੇ ਬੈਂਕ ਦੀ ਜਾਣਕਾਰੀ ਤੁਹਾਡੇ ਫੋਨ ਜ਼ਰੀਏ ਚੋਰੀ ਕਰ ਸਕਦਾ ਹੈ ਅਤੇ ਤੁਹਾਡੇ ਬੈਂਕ ਖ਼ਾਤੇ ਨੂੰ ਵੀ ਖਾਲ੍ਹੀ ਕਰ ਸਕਦਾ ਹੈ। Escobar ਮਾਲਵੇਅਰ ਯੂਜ਼ਰਸ ਦੇ ਫੋਨ ਦਾ ਪੂਰਾ ਕੰਟਰੋਲ ਆਪਣੇ ਹੱਥ ’ਚ ਲੈ ਸਕਦਾ ਹੈ। ਜੇਕਰ ਤੁਹਾਡੇ ਫੋਨ ’ਚ ਕਿਸੇ ਵੀ ਕਾਰਨ ਇਹ ਮਾਲਵੇਅਰ ਚਲਾ ਜਾਂਦਾ ਹੈ ਤਾਂ ਇਹ ਤੁਹਾਡੇ ਫੋਨ ਦੀ ਰਿਕਾਰਡਿੰਗ ਕਰ ਸਕਦਾ ਹੈ।
ਇਹ ਵੀ ਪੜ੍ਹੋ– ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ
ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੀਆਂ ਤਸਵੀਰਾਂ ਲੈ ਸਕਦਾ ਹੈ। Escobar ਯੂਜਰਜ਼ ਦੇ ਫੋਨ ’ਚ ਪਏ ਉਨ੍ਹਾਂ ਸਾਰੇ ਐਪਸ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਨ੍ਹਾਂ ’ਚ ਬੈਂਕ ਨਾਲ ਸੰਬੰਧਿਤ ਜਾਣਕਾਰੀ ਹੁੰਦੀ ਹੈ। ਰਿਪੋਰਟ ਮੁਤਾਬਕ, Escobar ਨੂੰ ਰੂਸ ਦੇ ਇਕ ਹੈਕਿੰਗ ਫੋਰਮ ’ਤੇ ਵੇਖਿਆ ਗਿਆ ਹੈ ਜਿਥੇ Aberebot ਡਿਵੈਲਪਰ ਇਸ ਬੈਂਕਿੰਗ ਟ੍ਰੋਜ਼ਨ ਨੂੰ ਪ੍ਰਮੋਟ ਕਰ ਰਿਹਾ ਹੈ। ਇਸ ਮਾਲਵੇੱਰ ਦੀ ਪਛਾਣ MalwareHunter, McAfee ਅਤੇ Cyble ਵਰਗੀਆਂ ਸਕਿਓਰਿਟੀ ਕੰਪਨੀਆਂ ਨੇ ਵੀ ਕੀਤੀ ਹੈ।
ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ
ਕਿਵੇਂ ਕੰਮ ਕਰਦਾ ਹੈ Aberebot/Escobar ਮਾਲਵੇਅਰ
ਹੋਰ ਬੈਂਕਿੰਗ ਟ੍ਰੋਜ਼ਨ ਦੀ ਤਰ੍ਹਾਂ ਹੀ Escobar ਵੀ ਕੰਮ ਕਰਦਾ ਹੈ। ਕਿਸੇ ਥਰਡ ਪਾਰਟੀ ਸੋਰਸ ਰਾਹੀਂ ਇਹ ਤੁਹਾਡੇ ਫੋਨ ’ਚ ਪਹੁੰਚਦਾ ਹੈ ਅਤੇ ਉਸਤੋਂ ਬਾਅਦ ਕਈ ਦਿਨਾਂ ਤਕ ਲਗਾਤਾਰ ਤੁਹਾਡੇ ਮੈਸੇਜ, ਤੁਹਾਡੇ ਦੁਆਰਾ ਵਿਜ਼ਟ ਕੀਤੀਆਂ ਜਾਣ ਵਾਲੀਆਂ ਸਾਈਟਾਂ ਅਤੇ ਬੈਂਕਿੰਗ ਐਪਸ ’ਤੇ ਨਜ਼ਰ ਰੱਘਦਾ ਹੈ। ਇਸ ਦੌਰਾਨ ਇਹ ਓ.ਟੀ.ਪੀ., ਪਿੰਨ ਆਦਿ ਨੂੰ ਰਿਕਾਰਡ ਕਰਦਾ ਹੈ। ਇਹ ਵਾਇਰਸ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਲੈਣ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰਦਾ ਹੈ। Escobar ਫਿਲਹਾਲ ਦੁਨੀਆ ਦੇ 18 ਦੇਸ਼ਾਂ ’ਚ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ– ਐਪਲ ਦੇ ਸਸਤੇ 5ਜੀ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲਣਗੇ ਇਹ ਸ਼ਾਨਦਾਰ ਆਫਰ