ਕਿਸੇ ਵੀ TV ਨੂੰ Smart TV ਬਣਾ ਦੇਵੇਗੀ ਇਹ ਡਿਵਾਈਸ, ਜਾਣੋ ਕੀਮਤ
Friday, Aug 21, 2020 - 02:16 AM (IST)
ਗੈਜੇਟ ਡੈਸਕ– ਨੋਕੀਆ ਨੇ ਆਪਣੇ Media Streamer (ਸਟਰੀਮਿੰਗ ਸਟਿਕ) ਨੂੰ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਲਾਂਚ ਕਰ ਦਿੱਤਾ ਹੈ। Nokia Media Streamer ਵਿਸ਼ੇਸ਼ ਤੌਰ ’ਤੇ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਗੂਗਲ ਐਂਡਰਾਇਡ ਟੀਵੀ 9 ਆਪਰੇਟਿੰਗ ਸਿਸਟਮ ਸੁਪੋਰਟ ਨਾਲ ਆਉਂਦਾ ਹੈ। ਇਸ ਰਾਹੀਂ ਤੁਸੀਂ ਕਿਸੇ ਵੀ ਐੱਲ.ਈ.ਡੀ. ਜਾਂ ਐੱਲ.ਸੀ.ਡੀ. ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਸਕਦੇ ਹੋ। Nokia Media Streamer ਦੀ ਕੀਮਤ 3,499 ਰੁਪਏ ਹੈ। ਇਸ ਦਾ ਡਿਜ਼ਾਇਨ ਐਮਾਜ਼ੋਨ ਫਾਇਰ ਟੀਵੀ ਸਟਿਕ ਵਰਗਾ ਹੀ ਹੈ। ਇਸ ਨੂੰ ਤੁਸੀਂ ਸਿੱਧਾ ਆਪਣੇ ਟੀਵੀ ’ਚ ਲਗਾ ਸਕਦੇ ਹੋ।
Nokia Media Streamer ਦੀਆਂ ਖੂਬੀਆਂ
ਇਸ ਸਮਾਰਟ ਟੀਵੀ ਸਟਿਕ Nokia Media Streamer ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਫੁਲ-ਐੱਚ.ਡੀ. ਰੈਜ਼ੋਲਿਊਸ਼ਨ (1920x1080 ਪਿਕਸਲ) ਤਕ ਦੇ ਕੰਟੈਂਟ ਬ੍ਰਾਊਜ਼ਿੰਗ ਦੀ ਸੁਵਿਧਾ ਮਿਲਦੀ ਹੈ। ਇਹ ਕਵਾਡ ਕੋਰ ਪ੍ਰੋਸੈਸਰ ’ਤੇ ਚਲਦੀ ਹੈ। ਇਹ 1 ਜੀ.ਬੀ. ਰੈਮ+8 ਜੀ.ਬੀ. ਸਟੋਰੇਜ ਨੂੰ ਸੁਪੋਰਟ ਕਰਦੀ ਹੈ। ਗ੍ਰਾਫਿਕਸ ਲਈ ਇਸ ਵਿਚ Mali 450 GPU ਦਿੱਤਾ ਗਿਆ ਹੈ। ਇਸ ਵਿਚ 60 ਫਰੇਮ ਪ੍ਰਤੀ ਸਕਿੰਟ ਤਕ ਦੀ ਵੀਡੀਓ ਪਲੇਅਬੈਕ ਸੁਪੋਰਟ ਮਿਲਦੀ ਹੈ।
ਇਸ ਦੇ ਕੁਨੈਕਟੀਵਿਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਡਿਊਲ ਬੈਂਡ Wi-Fi, 2.4 GHz / 5 GHz ਨੂੰ ਸੁਪੋਰਟ ਕਰਦੀ ਹੈ। ਇਸ ਵਿਚ Multi i/O ਐਂਟੀਨਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Nokia Media Streamer ਡਾਲਬੀ ਆਡੀਓ ਨੂੰ ਵੀ ਸੁਪੋਰਟ ਕਰਦੀ ਹੈ। ਇਸ ਵਿਚ ਬਿਲਟ-ਇਨ ਕ੍ਰੋਮਕਾਸਟ ਅਤੇ ਗੂਗਲ ਹੋਮ ਦੀ ਵੀ ਸੁਪੋਰਟ ਮਿਲਦੀ ਹੈ। ਇਹ ਹੀ ਨਹੀਂ, ਯੂਜ਼ਰਸ ਗੂਗਲ ਅਸਿਸਟੈਂਟ ਵੌਇਸ ਕੰਟਰੋਲ ਰਾਹੀਂ ਵੀ ਇਸ ਨੂੰ ਕਮਾਂਡ ਦੇ ਸਕਦੇ ਹਨ। ਇਸ ਤੋਂ ਇਲਾਵਾ ਐਂਡਰਾਇਡ ਮੋਬਾਇਲ ਐਪ ਰਿਮੋਟ ਨੂੰ ਵੀ ਸੁਪੋਰਟ ਕਰਦੀ ਹੈ।
Nokia Media Streamer ਟੀਵੀ ਸਟਿਕ ’ਚ ਨੈਟਫਲਿਕਸ ਅਤੇ ਜ਼ੀ5 ਲਈ ਡੈਡੀਕੇਟਿਡ ਹਾਟ ਕੀਅਜ਼ ਦਿੱਤੀਆਂ ਗਈਆਂ ਹਨ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਨੂੰ ਇਨ੍ਹਾਂ ਦੋਵਾਂ OTT ਪਲੇਟਫਾਰਮਾਂ ਨੂੰ ਐਕਸੈਸ ਕਰਨ ਲਈ ਸਿਰਫ ਇਕ ਬਟਨ ਦਬਾਉਣਾ ਪਵੇਗਾ। ਇਨ੍ਹਾਂ ਦੋਵਾਂ ਡਿਜੀਟਲ ਕੰਟੈਂਟ ਨੂੰ ਕੰਜ਼ਿਊਮ ਕਰਨ ’ਚ ਭਾਰਤ ਦੁਨੀਆ ਭਰ ’ਚ ਦੂਜੇ ਸਥਾਨ ’ਤੇ ਹੈ। ਅਜਿਹੇ ’ਚ ਨੋਕੀਆ ਦੀ ਇਹ ਫਾਇਰ ਟੀਵੀ ਸਟਿਕ ਦੂਜੇ ਬ੍ਰਾਂਡਾਂ ਦੀ ਫਾਇਰ ਸਟਿਕ ਨੂੰ ਟੱਕਰ ਦੇ ਸਕਦੀ ਹੈ।