ਇਸ ਕਮੀਂ ਕਰਕੇ ਐਂਡ੍ਰਾਇਡ ਫੋਨ ਨਹੀਂ ਹਨ ਸੁਰੱਖਿਅਤ

Saturday, Aug 13, 2016 - 01:49 PM (IST)

ਇਸ ਕਮੀਂ ਕਰਕੇ ਐਂਡ੍ਰਾਇਡ ਫੋਨ ਨਹੀਂ ਹਨ ਸੁਰੱਖਿਅਤ
ਜਲੰਧਰ : ਐਂਡ੍ਰਾਇਡ ਸਮਾਰਟਫੋਨ ''ਚ ਫੈਕਟੀ ਰਿਸੈਟਿੰਗ ਬਿਨਾਂ ਪਾਸਵਰਡ ਦੇ ਸੰਭਵ ਨਹੀਂ ਹੈ। ਗੂਗਲ ਵੱਲੋਂ ਇਹ ਫੀਚਰ ਲਾਲੀ ਪਾਪ ਓ. ਐੱਸ. ''ਚ ਇੰਟ੍ਰੋਡਿਊਸ ਕਰਵਾਇਆ ਗਿਆ ਸੀ। ਇਸ ਫੀਚਰ ਦਾ ਫਾਇਦਾ ਇਹ ਹੈ ਕਿ ਤੁਹਾਡਾ ਫੋਨ ਚੋਰੀ ਹੋਣ ਦੀ ਸਥਿਤੀ ''ਚ ਕੋਈ ਵੀ ਤੁਹਾਡੇ ਫੋਨ ਨੂੰ ਰੀਸੈੱਟ ਨਹੀਂ ਕਰ ਸਕਦਾ ਪਰ ਇਸ ਐਂਡ੍ਰਾਇਡ ਡਿਵੈੱਸਪਰ ਵੱਲੋਂ ਇਸ ਸਕਿਓਰਿਟੀ ਨੂੰ ਐਕਸੈੱਸ ਕਰ ਕੇ ਫੈਕਟਰੀ ਰੀਸੈੱਟ ਨੂੰ ਸੰਭਵ ਬਣਾਇਆ ਗਿਆ ਹੈ। ਹਾਰਡਵੇਅਰ ''ਤੇ ਐਕਸੈੱਸ ਮਿਲਣ ਨਾਲ ਫੈਰਟਰੀ ਰੀਸੈੱਟ ਸੰਭਵ ਹੋ ਜਾਂਦਾ ਹੈ ਕੇ ਫੋਨ ਦਾ ਸਾਰਾ ਡਾਟਾ ਲੋਸਟ ਕੀਤਾ ਜਾ ਸਕਦਾ ਹੈ। ਜੇ ਚੋਰੀ ਹੋਏ ਫੋਨ ਨਾਲ ਇੰਝ ਕੀਤਾ ਜਾਵੇ ਤਾਂ ਕੋਈ ਵੀ ਫੋਨ ਰੀਸੈੱਟ ਕਰਨ ਤੋਂ ਬਾਅਦ ਇਕ ਵਾਰ ਫਿਰ ਇਸਤੇਮਾਲ ''ਚ ਲਿਆਇਆ ਜਾ ਸਕਦਾ ਹੈ। 
 
ਐਂਡ੍ਰਾਇਡ ਡਿਵੈੱਲਪਰ ਰੂਟਜੰਕੀ ਵੱਲੋਂ ਇਕ ਵੀਡੀਓ ਯੂਟਿਊ ''ਤੇ ਪੋਸਟ ਕੀਤੀ ਗਈ ਹੈ ਜਿਸ ''ਚ ਉਸ ਵੱਲੋਂ ਸਟੈੱਪਸ ਦੱਸੇ ਗਏ ਹਨ ਜਿਨ੍ਹਾਂ ਨਾਲ ਇਸ ਤਰ੍ਹਾਂ ਦੀ ਹੈਕਿੰਸ ਸੰਭਵ ਹੋ ਸਕਦੀ ਹੈ। ਜੇ ਰੂਟਜੰਕੀ ਵੱਲੋਂ ਵੀਡੀਓ ''ਚ ਦਿਖਾਏ ਗਏ ਸਟੈੱਪਸ ਆਸਾਨ ਹਨ ਤਾਂ ਗੂਗਲ ਤੇ ਸੈਮਸੰਗ ਨੂੰ ਆਪਣੇ ਆਪ੍ਰੇਟਿੰਗ ਸਿਸਟਮ ''ਚ ਜਲਦ ਹੀ ਸੁਧਾਰ ਕਰਨਾ ਹੋਵੇਗਾ ਕਿਉਂਕਿ ਰੂਟਜੰਕੀ ਵੱਲੋਂ ਸੈਮਸੰਗ ਦੇ ਗਲੈਕਸੀ ਐਂਡ੍ਰਾਇਡ ਸਮਾਰਟਫੋਨ ''ਚ ਇਹ ਹੈਕਿੰਗ ਕਰਕੇ ਦਿਖਾਈ ਗਈ ਹੈ।

Related News