Samsung, Xiaomi ਸਣੇ ਲੱਖਾਂ ਐਂਡਰਾਇਡ ਯੂਜ਼ਰਜ਼ 'ਤੇ ਮੰਡਰਾ ਰਿਹੈ ਖ਼ਤਰਾ! ਸਰਕਾਰ ਦੀ ਚਿਤਾਵਨੀ

Wednesday, Feb 08, 2023 - 06:25 PM (IST)

Samsung, Xiaomi ਸਣੇ ਲੱਖਾਂ ਐਂਡਰਾਇਡ ਯੂਜ਼ਰਜ਼ 'ਤੇ ਮੰਡਰਾ ਰਿਹੈ ਖ਼ਤਰਾ! ਸਰਕਾਰ ਦੀ ਚਿਤਾਵਨੀ

ਗੈਜੇਟ ਡੈਸਕ- ਸਮਾਰਟਫੋਨ ਦਾ ਇਸਤੇਮਾਲ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਂਕਿ, ਕਈ ਵਾਰ ਸਕਿਓਰਿਟੀ ਖਾਮੀ ਨੂੰ ਲੈ ਕੇ ਰਿਪੋਰਟ ਵੀ ਆਉਂਦੀ ਰਹਿੰਦੀ ਹੈ। ਇਕ ਵਾਰ ਫਿਰ ਕਈ ਫੋਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਇਕ ਏਜੰਸੀ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਹੈ। ਚਿਤਾਵਨੀ 'ਚ Samsung Galaxy, OnePlus, Oppo, Vivo ਅਤੇ Xiaomi ਦੇ ਸਮਾਰਟਫੋਨ ਸ਼ਾਮਲ ਹਨ। ਇਹ ਸਾਰੇ ਫੋਨ ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ। ਦੱਸ ਦੇਈਏ ਕਿ ਗੂਗਲ ਦਾ ਐਂਡਰਾਇਡ ਕਾਫੀ ਪ੍ਰਸਿੱਧ ਆਪਰੇਟਿੰਗ ਸਿਸਟਮ ਹੈ। ਇਸਦਾ ਇਸਤੇਮਾਲ ਯੂਜ਼ਰਜ਼ ਨਾ ਸਿਰਫ ਫੋਨ ਕਰਨ ਸਗੋਂ ਨੈੱਟ ਬੈਂਕਿੰਗ ਵਰਗੇ ਕੰਮ ਕਰਨ ਲਈ ਵੀ ਕਰਦੇ ਹਨ। ਇਸਕਾਰਨ ਇਨ੍ਹਾਂ ਫੋਨਾਂ 'ਚ ਤੁਹਾਡੇ ਕਈ ਸੈਂਸਟਿਵ ਡਾਟਾ ਵੀ ਜਮ੍ਹਾ ਹੁੰਦੇ ਹਨ। ਨਿੱਜੀ ਜਾਣਕਾਰੀ ਨੂੰ ਸੇਫ ਰੱਖਣ ਲਈ ਗੂਗਲ ਸਮੇਂ-ਸਮੇਂ 'ਤੇ ਆਪਰੇਟਿੰਗ ਸਿਸਟਮ ਲਈ ਸਿਸਟਮ ਅਪਡੇਟ ਜਾਰੀ ਕਰਦਾ ਰਹਿੰਦਾ ਹੈ। ਹੁਣ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇਸਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ– ਸਰਕਾਰ ਦਾ ਕਬੂਲਨਾਮਾ: 50 ਸਰਕਾਰੀ ਵੈੱਬਸਾਈਟਾਂ ’ਤੇ ਹੋਇਆ ਸਾਈਬਰ ਹਮਲਾ, 8 ਵਾਰ ਹੋਇਆ ਡਾਟਾ ਲੀਕ

CERT-In ਦਾ ਅਲਰਟ

CERT-In ਨੇ Samsung Galaxy, OnePlus, Oppo, Vivo, Realme, Xiaomi ਅਤੇ ਦੂਜੇ ਐਂਡਰਾਇਡ ਫੋਨਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਦੱਸ ਦੇਈਏ ਕਿ CERT-In ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਦੇ ਅਧੀਨ ਆਉਂਦਾ ਹੈ। 

ਐਂਡਰਾਇਡ ਸਿਸਟਮ 'ਚ ਇਕ ਖਾਮੀ ਕਾਰਨ Android OS 10, 11, 12, 12L ਅਤੇ 13 'ਤੇ ਚੱਲਣ ਵਾਲੇ ਫੋਨ ਰਿਸਕ 'ਤੇ ਹਨ। CERT-In ਮੁਤਾਬਕ, ਐਂਡਰਾਇਡ ਆਪਰੇਟਿੰਗ ਸਿਸਟਮ 'ਚ ਫਰੇਮਵਰਕ, ਮੀਡੀਆ ਫਰੇਮਵਰਕ, ਸਿਸਟਮ ਕੰਪੋਨੈਂਟ, ਗੂਗਲ ਪਲੇਅ ਸਿਸਟਮ ਅਪਡੇਟਸ, ਕਰਨ, ਮੀਡੀਆਟੈੱਕ ਕੰਪੋਨੈਂਟਸ, Unisoc ਕੰਪੋਨੈਂਟਸ, ਕੁਆਲਕਾਮ ਕੰਪੋਨੈਂਟਸ ਕਲੋਜ ਸੋਰਸ ਕੰਪੋਨੈਂਟਸ ਕਾਰਨ ਖਾਮੀ ਪਾਈ ਗਈ ਹੈ। 

ਇਹ ਵੀ ਪੜ੍ਹੋ– WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ

ਇਸਦਾ ਫਾਇਦਾ ਚੁੱਕ ਕੇ ਹੈਕਰ ਸੈਂਸਟਿਵ ਜਾਣਕਾਰੀ ਟਾਰਗੇਟ ਕਰਕੇ ਡਿਵਾਈਸ 'ਚੋਂ ਕੱਢ ਸਕਦੇ ਹਨ। ਇਸ ਤੋਂ ਬਚਣ ਲਈ ਜਿਵੇਂ ਹੀ ਮੋਬਾਇਲ ਮੈਨੂਫੈਕਚਰ ਸਿਸਟਮ ਅਪਡੇਟ ਜਾਰੀ ਕਰਨ, ਤੁਹਾਨੂੰ ਤੁਰੰਤ ਉਸਨੂੰ ਅਪਡੇਟ ਕਰ ਲੈਣਾ ਚਾਹੀਦਾ ਹੈ। ਅਪਡੇਟ ਨੂੰ ਤੁਸੀਂ ਫੋਨ ਦੀ ਸੈਟਿੰਗ 'ਚ ਜਾ ਕੇ ਚੈੱਕ ਕਰ ਸਕਦੇ ਹੋ। 

ਇਹ ਵੀ ਪੜ੍ਹੋ– WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ


author

Rakesh

Content Editor

Related News