ਹੁਣ ਗੂਗਲ ਦੀ ਵਰਤੋਂ ਕਰਨ ''ਤੇ Android ਫੋਨਜ਼ ਨਿਰਮਾਤਾਵਾਂ ਨੂੰ ਦੇਣੀ ਹੋਵੇਗੀ ਫੀਸ

Saturday, Oct 20, 2018 - 05:34 PM (IST)

ਹੁਣ ਗੂਗਲ ਦੀ ਵਰਤੋਂ ਕਰਨ ''ਤੇ Android ਫੋਨਜ਼ ਨਿਰਮਾਤਾਵਾਂ ਨੂੰ ਦੇਣੀ ਹੋਵੇਗੀ ਫੀਸ

ਗੈਜੇਟ ਡੈਸਕ- ਟੈੱਕ ਜੁਆਇੰਟ ਗੂਗਲ ਦੇ ਨਵੇਂ ਫੈਸਲੇ ਦੇ ਤਹਿਤ ਹੁਣ ਐਂਡ੍ਰਾਇਡ ਸਮਾਰਟਫੋਨਜ਼ ਨਿਰਮਾਤਾਵਾਂ ਨੂੰ ਹਰ ਡਿਵਾਈਸ 'ਚ Google ਦੇ ਇਸਤੇਮਾਲ ਲਈ ਫੀਸ ਦੇਣੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਯੂਰਪ 'ਚ Google Play Store ਤੇ ਦੂਜੀਆਂ ਮੋਬਾਈਲ ਐਪਸ ਲਈ ਪ੍ਰਤੀ ਡਿਵਾਈਸ 40 ਡਾਲਰ (ਕਰੀਬ 3,000 ਰੁਪਏ) ਚੁਕਾਉਣੇ ਹੋਣਗੇ। ਰਿਪੋਰਟ ਦੇ ਮੁਤਾਬਕ, ਨਵੀਂ ਫੀਸ ਦੇਸ਼ ਤੇ ਡਿਵਾਈਸ ਟਾਈਪ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ ਤੇ ਇਹ ਫੀਸ 1 ਫਰਵਰੀ 2019 ਨੂੰ ਜਾਂ ਇਸ ਤੋਂ ਬਾਅਦ ਐਕਟਿਵੇਟ ਹੋਏ ਡਿਵਾਈਸਿਜ਼ 'ਤੇ ਹੀ ਅਪਲਾਈ ਹੋਵੇਗੀ।PunjabKesari
ਐਗਰੀਮੇਂਟਸ ਆਫਰ
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਗੂਗਲ ਕੰਪਨੀਆਂ ਲਈ ਕੁਝ ਜਾਂ ਪੂਰੀ ਲਾਇਸੇਂਸਿੰਗ ਕਾਸਟ ਨੂੰ ਕਵਰ ਕਰਨ ਲਈ ਵੱਖ ਐਗਰੀਮੇਂਟਸ ਵੀ ਆਫਰ ਕਰ ਰਿਹਾ ਹੈ। ਇਨ੍ਹਾਂ 'ਚ ਉਹ ਕੰਪਨੀਆਂ ਸ਼ਾਮਿਲ ਹਨ ਜੋ ਆਪਣੀ ਡਿਵਾਈਸਿਜ਼ 'ਚ ਕ੍ਰੋਮ ਤੇ ਗੂਗਲ ਸਰਚ ਇੰਸਟਾਲ ਕਰਨਾ ਚਾਹੁੰਦੀਆਂ ਹਨ। ਉਥੇ ਹੀ ਇਸ ਤੋਂ ਪਹਿਲੇ ਇਸ ਹਫਤੇ ਗੂਗਲ ਨੇ ਕਿਹਾ ਸੀ ਕਿ ਮੋਬਾਈਲ ਡਿਵਾਈਸ ਮੇਕਰਸ ਦੇ ਨਾਲ ਕੰਪੈਟੀਬਿਲਿਟੀ ਅਗਰੀਮੇਂਟਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਯੂਰਪ 'ਚ ਕੰਪਨੀਆਂ ਤੋਂ ਗੂਗਲ ਪਲੇਅ ਤੇ ਦੂਜੇ ਗੂਗਲ ਐਂਡ੍ਰਾਇਡ ਐਪਸ ਲਈ ਸ਼ੁਲਕ ਦੇਣ ਨੂੰ ਕਿਹਾ ਜਾ ਸਕਦਾ ਹੈ। PunjabKesari ਯੂਰਪੀ ਕਮੀਸ਼ਨ
ਐਂਡ੍ਰਾਇਡ ਦੇ ਖਿਲਾਫ ਆਏ ਯੂਰਪੀ ਯੂਨੀਅਨ ਦੇ ਐਂਟੀ-ਟਰੱਸਟ ਵਾਚਡਾਗ ਦੇ ਫੈਸਲੇ ਨੂੰ ਲਾਗੂ ਕਰਨ ਲਈ ਗੂਗਲ ਨੇ ਇਹ ਕਦਮ ਚੁੱਕਿਆ ਹੈ। ਯੂਰਪੀ ਕਮੀਸ਼ਨ ਨੇ ਫੈਸਲਾ ਦਿੱਤਾ ਸੀ ਕਿ ਡਿਵਾਈਸ ਨਿਰਮਾਤਾਵਾਂ 'ਤੇ ਗੂਗਲ ਸਰਚ ਤੇ ਕ੍ਰੋਮ ਇੰਸਟਾਲ ਕਰਨ ਲਈ ਦਬਾਅ ਪਾਉਣਾ ਨਿਯਮਾਂ ਦੇ ਖਿਲਾਫ ਹੈ। ਟੈੱਕ ਦਿੱਗਜ 'ਤੇ ਜੁਲਾਈ 'ਚ ਇਸ ਦੇ ਲਈ 5.1 ਬਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।


Related News