ਬੰਦ ਹੋਵੇਗਾ ਐਂਡ੍ਰਾਇਡ ਲਾਂਚਰ ''EverythingMe''
Monday, Nov 23, 2015 - 05:56 PM (IST)
ਨਵੀਂ ਦਿੱਲੀ— ਐਂਡ੍ਰਾਇਡ ਦੇ ਐਪਸ ਨੂੰ ਆਰਗਨਾਇਜ਼ਡ ਤਰੀਕੇ ਨਾਲ ਰੱਖਣ ਲਈ ਜਾਣਿਆ ਜਾਂਦਾ EverythingMe ਲਾਂਚਰ ਐਂਡ੍ਰਾਇਡ ਯੂਜ਼ਰਜ਼ ''ਚ ਕਾਫੀ ਮਸ਼ਹੂਰ ਹੈ। ਐਂਡ੍ਰਾਇਡ ਦੇ ਮਸ਼ਹੂਰ EverythingMe ਲਾਂਚਰ ਨੂੰ ਯੂਜ਼ ਕਰਨ ਵਾਲੇ ਯੂਜ਼ਰਜ਼ ਲਈ ਇਹ ਬੂਰੀ ਖਬਰ ਹੈ ਕਿ ਕੰਪਨੀ ਨੇ ਪੈਸੇ ਦੀ ਕਮੀ ਕਾਰਨ ਇਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਅਗਲੇ ਕੁਝ ਦਿਨਾਂ ''ਚ ਇਹ ਲਾਂਚਰ ਪਲੇਅ ਸਟੋਰ ''ਤੇ ਡਾਊਨਲੋਡ ਲਈ ਉਪਲੱਬਧ ਨਹੀਂ ਹੋਵੇਗਾ।
ਡਿਵੈਲਪਰਜ਼ ਨੇ ਆਪਣੇ ਬਲਾਗ ''ਚ ਇਸ ਲਾਂਚਰ ਦੇ ਸ਼ਟਡਾਊਨ ਕੀਤੇ ਜਾਣ ਦਾ ਕਾਰਨ ਵੀ ਦੱਸਿਆ ਹੈ। ਬਲਾਗ ''ਚ ਲਿਖਿਆ ਗਿਆ ਹੈ ਕਿ ਦੁਨੀਆ ਭਰ ਦੇ 15 ਮਿਲੀਅਨ ਲੋਕਾਂ ਨੇ ਇਸ ਲਾਂਚਰ ਨੂੰ ਯੂਜ਼ ਕੀਤਾ ਹੈ। ਸਾਡੇ ਲਾਂਚਰ ਦੇ ਕੁਝ ਕੋਰ ਫੀਚਰਜ਼ ਨੂੰ ਕਈ ਮੋਬਾਈਲ ਆਪਰੇਟਿੰਗ ਸਿਸਟਮ ਨੇ ਆਪਣੇ ਇਨਬਿਲਟ ਫਿਚਰ ਦੇ ਤੌਰ ''ਤੇ ਯੂਜ਼ ਕਰਨਾ ਸ਼ੁਰੂ ਕੀਤਾ ਹੈ। ਅਸੀਂ ਇਸ ਐਪ ਨੂੰ ਆਪਣੇ ਰੈਵਨਿਊ ਮਾਡਲ ਦੇ ਕਾਰਨ ਸ਼ਟ ਡਾਊਨ ਕਰ ਰਹੇ ਹਾਂ, ਕਿਉਂਕਿ ਇਸ ਨਾਲ ਕਮਾਈ ਨਹੀਂ ਹੋ ਪਾ ਰਹੀ ਸੀ।
ਕੰਪਨੀ ਨੇ ਆਪਣੇ ਬਲਾਗ ''ਚ ਇਹ ਵੀ ਲਿਖਿਆ ਹੈ ਕਿ ਅਸੀਂ ਲੋਕਾਂ ਨੂੰ ਗੂਗਲ ਦਾ ਆਫਿਸ਼ੀਅਲ ਲਾਂਚਰ ''Google Now'' ਯੂਜ਼ ਕਰਨ ਦੀ ਸਲਾਹ ਦਿੰਦੇ ਹਾਂ ਕਿਉਂਕਿ ਉਹ ਸਾਡਾ ਪਸੰਦੀਦਾ ਲਾਂਚਰ ਹੈ। ਉਂਝ ਗੂਗਲ ਪਲੇਅ ਸਟੋਰ ''ਤੇ ਹੋਰ ਵੀ ਕਈ ਲਾਂਚਰ ਹਨ, ਤੁਸੀਂ ਉਨ੍ਹਾਂ ''ਚੋਂ ਵੀ ਯੂਜ਼ ਕਰ ਸਕਦੇ ਹੋ।
ਇਸ ਐਲਾਨ ਤੋਂ ਬਾਅਦ ਇੰਟਰਨੈੱਟ ''ਤੇ ਇਸ ਲਾਂਚਰ ਦੇ ਚਾਹੁਣ ਵਾਲੇ ਲੋਕ ਕਾਫੀ ਨਿਰਾਸ਼ ਹਨ ਅਤੇ ਉਹ ਡਿਵੈਲਪਰਜ਼ ਨੂੰ ਬੇਨਤੀ ਕਰ ਰਹੇ ਹਨ ਕਿ ਇਸ ਨੂੰ ਬੰਦ ਨਾ ਕੀਤਾ ਜਾਵੇ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲਾਂਚਰ ਦਾ ਸੋਰਸ ਕੋਡ ਦੂਜੇ ਡਿਵੈਲਪਰਜ਼ ਨੂੰ ਦਿੱਤਾ ਜਾਵੇ ਤਾਂ ਜੋ ਉਹ ਇਸ ਨੂੰ ਚਾਲੂ ਰੱਖ ਸਕਣ।
