ਨੋਕੀਆ ਦੇ ਇਸ ਸਮਾਰਟਫੋਨ ਲਈ ਰੀਲੀਜ ਹੋਈ ਐਂਡ੍ਰਾਇਡ 8.1 ਓਰੀਓ ਅਪਡੇਟ
Friday, Dec 21, 2018 - 02:30 PM (IST)

ਗੈਜੇਟ ਡੈਸਕ- ਗੁਜ਼ਰੇ ਸਾਲ ਮੋਬਾਈਲ ਵਰਲਡ ਕਾਂਗਰਸ 'ਚ ਨੋਕੀਆ ਬਰਾਂਡ ਦੀ ਵਾਪਸੀ ਹੋਈ। ਇਸ ਦੌਰਾਨ ਐੱਚ. ਐੱਮ. ਡੀ ਗਲੋਬਲ ਨੇ Nokia 3 ਨੂੰ ਲਾਂਚ ਕੀਤਾ ਸੀ। ਹੁਣ ਖਬਰ ਆਈ ਹੈ ਕਿ ਇਸ ਫੋਨ ਨੂੰ ਐਂਡ੍ਰਾਇਡ 8.1 ਓਰੀਓ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਕੁਝ ਮਹੀਨੇ ਪਹਿਲਾਂ ਹੀ Nokia 3 ਨੂੰ ਐਂਡ੍ਰਾਇਡ ਨੂਗਟ ਤੋਂ ਐਂਡ੍ਰਾਇਡ 8.0 ਓਰੀਓ 'ਤੇ ਅਪਗ੍ਰੇਡ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ ਐਂਡ੍ਰਾਇਡ 7.0 ਨੂਗਟ ਨਾਲ ਲੈਸ Nokia 5 ਤੇ Nokia 6 ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਦੌਰਾਨ ਤਿੰਨੋਂ ਹੀ ਫੋਨ ਨੂੰ ਮੰਥਲੀ ਸਕਿਓਰਿਟੀ ਅਪਡੇਟ ਦੇਣ ਦੀ ਗੱਲ ਕੀਤੀ ਗਈ ਸੀ। ਅਜਿਹਾ ਲੱਗਦਾ ਹੈ ਕਿ Nokia ਬਰਾਂਡ ਦੇ ਹੈਂਡਸੈੱਟ ਬਣਾਉਣ ਵਾਲੀ ਕੰਪਨੀ ਐੱਚ. ਐੱਮ. ਡੀ. ਗਲੋਬਲ ਨੋਕੀਆ 3 ਲਈ ਐਂਡ੍ਰਾਇਡ ਪਾਈ ਅਪਡੇਟ ਨਹੀਂ ਜਾਰੀ ਕਰੇਗੀ। ਕਿਊਂਕਿ ਇਸ ਨੂੰ ਐਂਡ੍ਰਾਇਡ ਨੂਗਟ ਤੇ ਬੇਹੱਦ ਹੀ ਪੁਰਾਣੇ ਮੀਡੀਆਟੈੱਕ ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਸੀ।
ਐਂਡ੍ਰਾਇਡ 8.1 ਓਰੀਓ ਦੀ ਅਪਡੇਟ ਦੇ ਨਾਲ Nokia 3 ਨੂੰ ਦਸੰਬਰ 2018 ਦਾ ਸਕਿਓਰਿਟੀ ਪੈਚ ਵੀ ਮਿਲਿਆ ਹੈ। ਇਹ ਜਾਣਕਾਰੀ NokiaCamp ਦੀ ਰਿਪੋਰਟ 'ਚ ਦਿੱਤੀ ਗਈ ਹੈ। ਆਧਿਕਾਰਤ ਚੇਂਜਲਾਗ 'ਚ ਨਵੇਂ ਅਪਡੇਟ ਦੇ ਰਾਹੀਂ System Stability ਦਾ ਜ਼ਿਕਰ ਹੈ। ਸੰਭਵ ਹੈ ਕਿ ਇਹ ਸਿਸਟਮ ਪੱਧਰ ਦਾ ਆਪਟੀਮਾਈਜੇਸ਼ਨ ਹੋਵੇ, ਤਾਂ ਕਿ ਯੂਜ਼ਰ ਨੂੰ ਬਿਹਤਰ ਐਕਸਪੀਰਿਅੰਸ ਮਿਲ ਸਕੇ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਅਪਡੇਟ ਨੂੰ ਹੁਣੇ ਚੁਨਿੰਦਾ ਮਾਰਕੀਟ 'ਚ ਰੋਲਆਊਟ ਕੀਤੀ ਜਾ ਰਹੀ ਹੈ। ਹਾਲਾਂਕਿ, Nokia 3 ਨੂੰ ਇਹ ਅਪਡੇਟ ਓਵਰ ਦ ਏਅਰ ਪੈਕੇਜ ਦੇ ਤੌਰ 'ਤੇ ਦਿੱਤੀ ਜਾ ਰਹੀ ਹੈ।