ਮੋਟੋਰੋਲਾ ਨੇ ਇਨ੍ਹਾਂ ਫੋਨਜ਼ ਲਈ ਪੇਸ਼ ਕੀਤਾ ਐਂਡਰਾਇਡ 7.0 ਨੂਗਾ ਅਪਟੇਡ
Monday, Nov 21, 2016 - 04:55 PM (IST)

ਜਲੰਧਰ- ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਦਾ ਨਵਾਂ ਵਰਜ਼ਨ 7.0 ਨੂਗਾ ਕੁਝ ਮੋਟੋਰੋਲਾ ਸਮਾਰਟਫੋਨਜ਼ ਲਈ ਉਪਲੱਬਧ ਹੋ ਗਿਆ ਹੈ। ਜੇਕਰ ਤੁਹਾਡੋ ਕੋਲ ਮੋਟੋਰੋਲਾ ਜ਼ੈੱਡ ਅਤੇ ਮੋਟੋ ਜ਼ੈੱਡ ਫੋਰਸ ਹੈਂਡਸੈੱਟ ਹੈ ਜੋ ਵੇਰਾਈਜ਼ਨ (ਅਮਰੀਕੀ ਨੈੱਟਵਰਕ ਸਰਵਿਸ) ''ਤੇ ਚੱਲਦਾ ਹੈ ਤਾਂ ਆਪਣੇ ਡਿਵਾਈਸ ਨੂੰ ਅੱਜ ਹੀ ਚੈੱਕ ਕਰ ਲਓ ਕਿਉਂਕਿ ਇਨ੍ਹਾਂ ਫੋਨਜ਼ ਲਈ ਐਂਡਰਾਇਡ 7.0 ਨੂਗਾ ਅਪਡੇਟ ਜਾਰੀ ਕੀਤਾ ਗਿਆ ਹੈ।
ਨੋਟੋ ਜ਼ੈੱਡ ਅਤੇ ਨੋਟੋ ਜ਼ੈੱਡ ਫੋਰਸ ''ਚ 7.0 ਨੂਗਾ ਅਪਡੇਟ ਓ.ਟੀ.ਏ. ਰਾਹੀਂ ਜਾਰੀ ਕੀਤਾ ਗਿਆ ਹੈ। ਇਸ ਦਾ ਸਾਈਜ਼ 1.5 ਜੀ.ਬੀ. ਦਾ ਹੈ। ਸੈਟਿੰਗਸ > ਸਿਸਟਮ ਅਪਡੇਟ > ਚੈੱਕ ਫਾਰ ਸਿਸਟਮ ਅਪਡੇਟ ''ਚ ਜਾ ਕੇ ਤੁਸੀਂ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ ਅਤੇ ਡਾਊਨਲੋਡ ਕਰਕੇ ਫੋਨ ''ਚ ਇੰਸਟਾਲ ਕਰ ਸਕਦੇ ਹੋ। ਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਬੈਕਅਪ ਜ਼ਰੂਰ ਰੱਖ ਲਓ। ਇਸ ਤੋਂ ਇਲਾਵਾ ਜੀ.ਐੱਸ.ਐੱਮ.ਅਰੀਨਾ, ਰੇਡਿਟ ਦੀ ਰਿਪੋਰਟ ਮੁਤਾਬਕ ਕੁਝ ਹੋਰ ਮੋਟੋਰੋਲਾ ਫੋਨਜ਼ ਜਿਵੇਂ ਮੋਟੋ ਜੀ4, ਮੋਟੋ ਜੀ4 ਪਲੱਸ ਅਤੇ ਮੋਟੋ ਜ਼ੈੱਡ ਲਈ ਐਂਡਰਾਇਡ ਨੂਗਾ ਅਪਡੇਟ ਜਲਦੀ ਹੀ ਦੇਖਣ ਨੂੰ ਮਿਲੇਗਾ ਅਤੇ ਇਹ ਅਪਡੇਟ ਵੇਰਾਈਜ਼ਨ ਫੋਨਜ਼ ਤੋਂ ਇਲਾਵਾ ਹੋਰ ਮੋਟੋ ਫੋਨਜ਼ ''ਚ ਵੀ ਦੇਖਣ ਨੂੰ ਮਿਲੇਗਾ।
7.0 ਨੂਗਾ ਅਪਡੇਟ ਨਾਲ ਦੇਖਣ ਨੂੰ ਮਿਲਣਗੇ ਇਹ ਫੀਚਰਸ -
- ਮਲਟੀ-ਵਿੰਡੋ ਵਿਊ
- ਇਕ ਤੋਂ ਦੂਜੇ ਐਪ ''ਤੇ ਸਵਿੱਚ ਕਰਨ ਲਈ ਕੁਇੱਕ ਸਵਿੱਚ
- ਬਿਹਤਰੀਨ ਗੂਗਲ ਡੋਜ਼ (ਬੈਟਰੀ ਸੇਵਰ)
- ਨੋਟੀਫਿਕੇਸ਼ਨ ਸੈਂਟਰ ਤੋਂ ਹੀ ਡਾਇਰੈੱਕਟ ਰਿਪਲਾਈ
- ਸਪਲਿਟ ਸਕਰੀਨ ਮੋਡ
- ਪਿੱਕਚਰ-ਇੰਨ-ਪਿੱਕਚਰ ਮੋਡ
- ਯੂਨੀਕੋਡ 9 ਇਮੋਜੀਸ
- ਜ਼ਿਆਦਾ ਭਾਸ਼ਾਵਾਂ ਦਾ ਸਪੋਰਟ ਆਦਿ।