ਐੱਲ. ਜੀ. ਜੀ5 ''ਚ ਆਇਆ ਐਂਡਰਾਇਡ 7.0 ਨੂਗਾ ਅਪਡੇਟ
Wednesday, Nov 23, 2016 - 11:12 AM (IST)

ਜਲੰਧਰ— ਗੂਗਲ ਨੇ ਅਕਤੂਬਰ ''ਚ ਐਂਰਾਇਡ 7.0 ਨੂਗਾ ਵਰਜ਼ਨ ਨੂੰ ਲਾਂਚ ਕੀਤਾ ਸੀ ਅਤੇ ਕੁਝ ਸਮਾਰਟਫੋਨਜ਼ ''ਚ ਐਂਡਰਾਇਡ 7.0 ਵਰਜ਼ਨ ਪੇਸ਼ ਕੀਤਾ ਜਾ ਚੁੱਕਾ ਹੈ। ਹੁਣ ਐੱਲ. ਜੀ. ਨੇ ਜੀ5 ਸਮਾਰਟਫੋਨ ਲਈ ਨੂਗਾ ਵਰਜ਼ਨ ਨੂੰ ਪੇਸ਼ ਕੀਤਾ ਹੈ। ਜਦ ਕਿ ਇਹ ਅਪਡੇਟ ਐੱਲ. ਜੀ. ਜੀ5 ਦੇ ਉਨ੍ਹਾਂ ਸਮਾਰਟਫੋਨਜ਼ ਲਈ ਹੈ ਜੋ ਸਪ੍ਰਿੰਟ ਦੁਆਰਾ ਵੇਚੇ ਗਏ ਹਨ। ਇਸ ਨੈੱਟਵਰਕ ਵਾਹਕ ਨੇ ਅਪਡੇਟ ਨੂੰ ਮਾਨਤਾ ਦੇ ਦਿੱਤੀ ਹੈ ਅਤੇ ਇਸ ਨੂੰ ਰੋਲ ਆਊਟ ਕਰ ਦਿੱਤਾ ਹੈ।
ਐਲ. ਜੀ. ਜੀ5 ਲਈ ਪੇਸ਼ ਕੀਤਾ ਗਿਆ ਐਂਡਰਾਇਡ 7.0 ਨੂਗਾ ਅਪਡੇਟ 1.27 ਜੀ. ਬੀ. ਦਾ ਹੈ, ਜਿਸ ਨੂੰ ਓ. ਟੀ. ਏ. ਦੇ ਰਾਹੀ ਜਾਰੀ ਕੀਤਾ ਗਿਆ ਹੈ। ਜੇਕਰ ਤੁਹਾਡੇ ਕੋਲ ਐਲ. ਜੀ. ਜੀ5 ਸਮਾਰਟਫੋਨ ਹੈ ਅਤੇ ਉਸ ਨੂੰ ਅਪਡੇਟ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਵਾਈ-ਫਾਈ ਦੀ ਮਦਦ ਲਵੋ। ਜੀ5 ਲਈ ਪੇਸ਼ ਕੀਤਾ ਗਿਆ ਇਹ ਅਪਡੇਟ ਸਟਾਕ ਐਂਡਰਾਇਡ ਨਾਲ ਮਿਲਦਾ ਹੈ। ਇਸ ਤੋਂ ਇਲਾਵਾ ਨਵੰਬਰ ਦੇ ਸਕਿਓਰਟੀ ਪੈਚ ਨੂੰ ਵੀ ਐਡ ਕੀਤਾ ਹੈ।