ਲੇਟੈਸਟ ਫੀਚਰਸ ਨਾਲ 3 ਜੂਨ ਨੂੰ ਆਉਣ ਵਾਲਾ ਹੈ Android 11 ਆਪਰੇਟਿੰਗ ਸਿਸਟਮ
Thursday, May 07, 2020 - 09:03 PM (IST)

ਗੈਜੇਟ ਡੈਸਕ—ਗੂਗਲ ਦੇ ਲੇਟੈਸਟ ਆਪਰੇਟਿੰਗ ਸਿਸਟਮ ਐਂਡ੍ਰਾਇਡ 11 'ਤੇ ਕਾਫੀ ਲੰਬੇ ਸਮੇਂ ਤੋਂ ਕੰਮ ਹੋ ਰਿਹਾ ਸੀ। ਹੁਣ ਖਬਰ ਹੈ ਕਿ 3 ਜੂਨ ਨੂੰ ਇਸ ਆਪਰੇਟਿੰਗ ਸਿਸਟਮ ਦੇ ਬੀਟਾ ਬਿਲਡ ਵਰਜ਼ਨ ਨੂੰ ਅਨਾਊਂਸ ਕੀਤਾ ਜਾਵੇਗਾ। ਕੰਪਨੀ ਨੇ ਜਾਣਕਾਰੀ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਸ ਦੇ ਲਈ ਆਨਲਾਈਨ ਈਵੈਂਟ ਅਗਲੇ ਮਹੀਨੇ ਹੋਵੇਗਾ, ਜਿਥੇ ਇਸ ਲੇਟੈਸਟ ਐਂਡ੍ਰਾਇਡ ) ਦੇ ਬੀਟਾ ਵਰਜ਼ਨ ਨੂੰ ਇੰਟਰੋਡਿਊਸ ਕੀਤਾ ਜਾਵੇਗਾ।
And now for an important message from @GeorgeTakei ... #Android11
— Google Developers (@googledevs) May 6, 2020
👉https://t.co/pW26VfNlVy👈 pic.twitter.com/IcI6FO1Dfg
ਇਸ ਆਨਲਾਈਨ ਓਨਲੀ ਈਵੈਂਟ 'ਚ ਗੂਗਲ ਦੇ ਐਂਡ੍ਰਾਇਡ ਵਾਇਸ ਪ੍ਰੈਜੀਡੈਂਟ ਫਾਰ ਇੰਜੀਨੀਅਰਿੰਗ ਡੇਵ ਬਰੂਕ ਨਵੇਂ ਆਪਰੇਟਿੰਗ ਸਿਸਟਮ ਅਤੇ ਫੀਚਰਸ ਦੇ ਬਾਰੇ 'ਚ ਜਾਣਕਾਰੀ ਦੇਣਗੇ।