ਜਲਦ ਲਾਂਚ ਹੋ ਰਿਹੈ ਐਂਡਰਾਇਡ 10, ਜਾਣੋ ਕੁਝ ਖਾਸ ਗੱਲਾਂ

Monday, Jul 22, 2019 - 09:23 PM (IST)

ਜਲਦ ਲਾਂਚ ਹੋ ਰਿਹੈ ਐਂਡਰਾਇਡ 10, ਜਾਣੋ ਕੁਝ ਖਾਸ ਗੱਲਾਂ

ਨਵੀਂ ਦਿੱਲੀ— ਜ਼ਿਆਦਾਤਰ ਲੈਟੇਸਟ ਐਂਡਰਾਇਡ ਫੋਨਸ 'ਚ ਅਸੀਂ ਐਂਡਰਾਇਡ ਪਾਈ (Android Pie) ਭਾਵ ਕੀ ਐਂਡਰਾਇਡ 9 ਚਲਾ ਰਹੇ ਹਨ। ਅਗਸਤ ਮਹੀਨੇ 'ਚ ਆਪਣਾ ਨਵਾਂ ਅਪਡੈਟ ਲੈ ਕੇ ਆ ਰਿਹਾ ਹੈ। ਹਰ ਸਾਲ ਐਂਡਰਾਇਡ ਦਾ ਇਕ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ। ਹਰ ਸਾਲ ਐਂਡਰਾਇਡ ਇਕ ਨਵਾਂ ਅਪਡੇਟ ਲੈ ਕੇ ਆਉਂਦਾ ਹੈ। ਜਿਸ 'ਚ ਕੁਝ ਨਾ ਕੁਝ ਨਵਾਂ ਆਉਂਦਾ ਹੈ। ਆਓ ਜਾਣਦੇ ਹਾਂ ਐਂਡਰਾਇਡ 10 'ਚ ਕੀ ਨਵਾਂ ਆ ਰਿਹਾ ਹੈ:-
* 2019 ਦੇ ਅੰਤ 'ਚ ਬਹੁਤ ਸਾਰੇ ਫੋਲਡੇਬਲ ਫੋਨ ਆ ਰਹੇ ਹਨ। ਫੋਲਡੇਬਲ ਫੋਨ 'ਚ ਐਂਡਰਾਇਡ ਨਾਰਮਲ ਫੋਨ  ਤੋਂ ਵੱਖਰਾ ਕੰਮ ਕਰੇਗਾ। ਇਸ ਲਈ ਐਂਡਰਾਇਡ 10 ਨਾਲ ਗੂਗਲ ਫੋਲਡੇਬਲ ਸਪੋਰਟ ਲਿਆ ਰਿਹਾ ਹੈ।
* ਐਂਡਰਾਇਡ 10 'ਚ ਤੁਹਾਨੂੰ ਡਰਾਕ ਥੀਮ ਵੀ ਦੇਖਣ ਨੂੰ ਮਿਲੇਗਾ। ਹੁਣ ਤਕ ਸਾਰੇ ਐਂਡਰਾਇਡ ਫੋਨ ਨਾਰਮਲ ਥੀਮ ਨਾਲ ਕੰਮ ਕਰ ਰਹੇ ਸੀ ਪਰ ਐਂਡਰਾਇਡ 10 ਨਾਲ ਹੁਣ ਤਕ ਡਾਰਕ ਥੀਮ ਵੀ ਇਸਤੇਮਾਲ 'ਚ ਲੈ ਸਕਣਗੇ। ਭਾਵ ਪੂਰੇ ਫੋਨ ਦਾ ਬੈਕਗ੍ਰਾਉਂਡ ਡਾਰਕ ਹੋ ਜਾਵੇਗਾ।
* ਇਸ ਅਪਡੇਟ ਨਾਲ ਤੁਸੀਂ ਐਪਲੀਕੇਸ਼ਨ ਦੇ ਆਇਕਨ ਨੂੰ ਵੀ ਆਪਣੇ ਮਨਪਸੰਦ ਸ਼ੇਪ 'ਚ ਬਦਲ ਸਕੋਗੇ, ਜਿਵੇਂ ਸਕਵਾਇਰ, ਸਰਕਿਲ ਤੇ ਰੈਕਟੈਂਗਲ 'ਚ।
* ਫੋਨ ਦੇ ਐਕਸੈਂਟ ਕਲਰ ਨੂੰ ਵੀ ਬਦਲ ਸਕੋਗੇ।
* ਹੁਣ ਆਈ.ਓ.ਐੱਸ. ਦੀ ਤਰ੍ਹਾਂ ਐਂਡਰਾਇਡ ਵੀ ਆਪਣੇ ਸੈਟਿੰਗਸ 'ਚ ਇਕ ਨਵਾਂ ਅਪਡੇਟ ਲਿਆ ਰਿਹਾ ਹੈ। ਜਿਸ ਤੋਂ ਬਾਅਦ ਹੁਣ ਤੁਸੀਂ ਵੀ ਪਹਿਲੀ ਵਾਰ ਆਪਣੇ ਐਂਡਰਾਇਡ ਐਪਲੀਕੇਸ਼ਨ ਨੂੰ ਖੋਲ੍ਹਣਗੇ ਉਦੋਂ ਤੁਹਾਡਾ ਐਂਡਰਾਇਡ ਤੁਹਾਡੇ ਲਈ ਲੋਕੇਸ਼ਨ ਸ਼ੇਅਰ ਕਰਨ ਦੀ ਪਰਮੀਸ਼ਨ ਮੰਗਿਆ ਕਰੇਗਾ।
* ਐਂਡਰਾਇਡ 10 ਨਾਲ ਉਸਦੇ ਫੋਨ ਦੀ ਕੈਮਰਾ ਕੁਆਲਿਟੀ ਵੀ ਕਾਫੀ ਬਿਹਤਰ ਹੋ ਜਾਵੇਗੀ।
* ਸਭ ਤੋਂ ਪਹਿਲਾਂ ਇਹ ਅਪਡੇਟ ਗੂਗਲ ਦੇ ਫੋਨਸ 'ਚ ਆਵੇਗਾ। ਉਸ ਤੋਂ ਬਾਅਦ ਹਾਈਐਂਡ ਡਿਵਾਇਸ ਜਿਵੇ ਸੈਮਸੰਗ ਗਲੈਕਸੀ ਨੋਟ 9, ਵਨ ਪਲਸ 7 ਵਰਗੇ ਫੋਨ 'ਚ ਆਵੇਗਾ।
* ਹਾਲੇ ਇਸ ਵਰਜ਼ਨ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਲਾਂਚ ਦੌਰਾਨ ਹੀ ਪਤਾ ਲੱਗ ਸਕੇਗਾ।
ਇਹ ਉਹ ਨਵੇਂ ਫੀਚਰਸ ਹਨ ਜੋ ਤੁਹਾਨੂੰ ਐਂਡਰਾਇਡ ਦੇ ਨਵੇਂ ਅਪਡੇਟ 10 ਦੇ ਨਾਲ ਦੇਖਣ ਨੂੰ ਮਿਲਣਗੇ। ਤੁਹਾਡਾ ਫੋਨ ਤਾਂ ਅਪਡੇਟ ਹੈ ਕਿ ਨਹੀਂ ਜੇਕਰ ਨਹੀਂ ਤਾਂ ਅਪਡੇਟ ਕਰ ਲਓ।


author

Inder Prajapati

Content Editor

Related News