ਕਾਲਿੰਗ ਫੀਚਰ ਨਾਲ ਲਾਂਚ ਹੋਈ ਇਹ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

Wednesday, May 11, 2022 - 06:05 PM (IST)

ਕਾਲਿੰਗ ਫੀਚਰ ਨਾਲ ਲਾਂਚ ਹੋਈ ਇਹ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਘਰੇਲੂ ਕੰਪਨੀ ਅੰਬਰੇਨ ਨੇ ਆਪਣੀ ਨਵੀਂ ਸਮਾਰਟਵਾਚ Ambrane Wise Eon ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Ambrane Wise Eon ਨੂੰ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਲਾਂਚ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ Ambrane Wise Eon ਦੇ ਨਾਲ ਘੱਟ ਕੀਮਤ ’ਚ ਗਾਹਕਾਂ ਨੂੰ ਪਾਵਰਪੈਕ ਪਰਫਾਰਮੈਂਸ ਮਿਲੇਗੀ। Ambrane Wise Eon ’ਚ ਬਲੂਟੁੱਥ ਕਾਲਿੰਗ ਅਤੇ ਵੌਇਸ ਅਸਿਸਟੈਂਟ ਦਾ ਸਪੋਰਟ ਮਿਲੇਗਾ। ਇਸ ਸਮਾਰਟਵਾਚ ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਕੀਤੀ ਜਾ ਰਹੀ ਹੈ।

Ambrane Wise Eon ਦੀਆਂ ਖੂਬੀਆਂ
Ambrane Wise Eon ਸਮਾਰਟਵਾਚ ’ਚ 1.69 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਬ੍ਰਾਈਟਨੈੱਸ 450 ਨਿਟਸ ਹੈ। ਇਸਦਾ ਡਿਜ਼ਾਇਨ ਯੂਨੀਸੈਕਸ ਹੈ। ਇਸਦੇ ਨਾਲ ਸਿਲੀਕਾਨ ਸਟ੍ਰੈਪ ਮਿਲੇਗਾ। ਹੈਲਥ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਾਚ ’ਚ 24x7 ਹਾਰਟ ਰੇਟ ਮਾਨੀਟਰ ਤੋਂ ਇਲਾਵਾ ਬਲੱਡ ਆਕਸੀਜਨ ਟ੍ਰੈਕਰ ਅਤੇ ਬਲੱਡ ਪ੍ਰੈਸ਼ਰ ਸੈਂਸਰ ਦੇ ਨਾਲ ਸਲੀਪ ਟ੍ਰੈਕਿੰਗ ਵੀ ਹੈ। ਇਸ ਵਾਚ ਦੇ ਨਾਲ 60 ਸਪੋਰਟਸ ਮੋਡਸ ਮਿਲਣਗੇ ਅਤੇ ਵਾਟਰ ਰੈਸਿਸਟੈਂਟ ਲਈ ਇਸਨੂੰ IP68 ਦੀ ਰੇਟਿੰਗ ਮਿਲੀ ਹੈ।

ਕੰਪਨੀ ਨੇ Ambrane Wise Eon ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਬਲੂਟੁੱਥ ਕਾਲਿੰਗ ਵਾਲੀ ਇਸ ਵਾਚ ’ਚ ਮਾਈਕ੍ਰੋਫੋਨ ਅਤੇ ਸਪੀਕਰ ਦਿੱਤਾ ਗਿਆ ਹੈ। ਐਪ ਰਾਹੀਂ 100 ਤੋਂ ਜ਼ਿਆਦਾ ਵਾਚ ਫੇਸਿਜ਼ ਮਿਲਣਗੇ। ਇਸ ਵਾਚ ਰਾਹੀਂ ਫੋਨ ਦੇ ਕੈਮਰੇ ਨੂੰ ਕੰਟਰੋਲ ਕੀਤਾ ਜਾ ਸਕੇਗਾ।


author

Rakesh

Content Editor

Related News