Amazon Great Indian Sale : 11 ਮਈ ਤੋਂ ਇਨ੍ਹਾਂ ਪ੍ਰੋਡਕਟਸ ''ਤੇ ਮਿਲਣਗੇ ਆਫਰ ਅਤੇ ਡਿਸਕਾਊਂਟ

Friday, May 05, 2017 - 01:28 PM (IST)

Amazon Great Indian Sale : 11 ਮਈ ਤੋਂ ਇਨ੍ਹਾਂ ਪ੍ਰੋਡਕਟਸ ''ਤੇ ਮਿਲਣਗੇ ਆਫਰ ਅਤੇ ਡਿਸਕਾਊਂਟ
ਜਲੰਧਰ- ਐਮਾਜ਼ਾਨ ਇੰਡੀਆ ਨੇ ਇਕ ਵਾਰ ਫਿਰ ਆਪਣੀ ਗ੍ਰੇਟ ਇੰਡੀਅਨ ਸੇਲ ਦੇ ਨਾਲ ਵਾਪਸੀ ਕੀਤੀ ਹੈ। ਐਮਾਜ਼ਾਨ ਇੰਡੀਆ ''ਤੇ 11 ਮਈ ਤੋਂ 14 ਮਈ ਤੱਕ ਆਯੋਜਿਤ ਕੀਤੀ ਜਾਣ ਵਾਲੀ ਇਸ ਸੇਲ ''ਚ ਲਗਭਗ ਹਰ ਕੈਟੇਗਰੀ ਦੇ ਪ੍ਰੋਡਕਟ ''ਤੇ ਆਫਰ ਅਤੇ ਡਿਸਕਾਊਂਟ ਮਿਲਣਗੇ। ਸੇਲ ਦੌਰਾਨ, ਸਮਾਰਟਫੋਨ, ਐਕਸੈਸਰੀ ਅਤੇ ਦੂਜੇ ਇਲੈਕਟ੍ਰੋਨਿਕ ਪ੍ਰੋਡਕਟ ''ਤੇ 50 ਫੀਸਦੀ ਤੱਕ ਦੀ ਛੋਟ ਮਿਲੇਗੀ ਅਤੇ ਸਿਟੀਬੈਂਕ ਕਾਰਡ ਧਾਰਕਾਂ ਨੂੰ ਕੈਸ਼ਬੈਕ ਆਫਰ ਵੀ ਦਿੱਤਾ ਜਾਵੇਗਾ। 
ਸਮਾਰਟਫੋਨ ਬ੍ਰਾਂਡ, ਜਿਵੇਂ- ਸੈਮਸੰਗ (18 ਫੀਸਦੀ ਤੱਕ ਛੋਟ), ਮੋਟੋਰੋਲਾ (40 ਫੀਸਦੀ ਤੱਕ ਛੋਟ), ਕੂਲਪੈਡ (9 ਫੀਸਦੀ ਤੱਕ ਛੋਟ) ਅਤੇ ਵਨ ਪਲੱਸ (ਐਕਸਚੇਂਜ ਆਫਰ ਅਤੇ ਨੋ-ਕਾਸਟ ਈ.ਐੱਮ.ਆਈ.) ਆਪਣੇ ਸਮਾਰਟਫੋਨ ''ਤੇ ਕਈ ਤਰ੍ਹਾਂ ਦੇ ਆਫਰ ਦੇਣਗੇ। ਇਸ ਤੋਂ ਇਲਾਵਾ ਸਿਟੀ ਬੈਂਕ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਨਾਲ ਵੈੱਬਸਾਈਟ ਤੋਂ ਖਰੀਦਾਰੀ ਕਰਨ ''ਤੇ 10 ਫੀਸਦੀ ਅਤੇ ਐਪ ''ਤੇ 15 ਫੀਸਦੀ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਐਮਾਜ਼ਾਨ ਇਸ ਵਾਰ ਆਪਣੇ ਆਪ ਅਤੇ ਵੈੱਬਸਾਈਟ ਦੋਵਾਂ ''ਤੇ ਕਾਨਟੈੱਸਟ ਵੀ ਆਯੋਜਿਤ ਕਰ ਰਹੀ ਹੈ। ਐਮਾਜ਼ਾਨ ਪੇ ਦਾ ਇਸਤੇਮਲਾ ਕਰਨ ''ਤੇ ਗਾਹਕ ਕਾਨਟੈੱਸਟ ''ਚ ਹਿੱਸਾ ਲੈ ਸਕਦੇ ਹਨ ਜਿਥੇ ਉਨ੍ਹਾਂ ਨੂੰ ਹਰ ਘੰਟੇ ਇਕ ਲੱਖ ਰੁਪਏ ਤੱਕ ਦਾ ਕੈਸ਼ਬੈਕ ਮਿਲਣ ਦਾ ਮੌਕਾ ਹੋਵੇਗਾ। ਐਪ ''ਤੇ 500 ਰੁਪਏ ਤੱਕ ਦੀ ਹਰ ਖਰੀਦਾਰੀ ''ਤੇ ਘਰੇਲੂ ਹੋਟਲ ਬੁਕਿੰਗ ''ਤੇ ਯਾਤਰਾ 1000 ਰੁਪਏ ਦੀ ਛੋਟ ਦੇ ਰਹੀ ਹੈ। ਈ-ਕਾਮਰਸ ਪੋਰਟਲ ''ਤੇ ਅਜੇ ਇਸ ਸੇਲ ਦੇ ਨਿਯਮ ਅਤੇ ਸ਼ਰਤਾਂ ਨੂੰ ਲਿਸਟ ਕੀਤਾ ਜਾਣਾ ਬਾਕੀ ਹੈ। 
ਇਸ ਤੋਂ ਇਲਾਵਾ ਐਕਸੈਸਰੀ, ਜਿਵੇਂ- ਮੋਬਾਇਲ ਕਵਰ, ਪਾਵਰ ਬੈਂਕ, ਸਕਰੀਨ ਪ੍ਰੋਟੈੱਕਟਰ ਅਤੇ ਡਾਟਾ ਕੇਬਲ ''ਤੇ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਐਮਾਜ਼ਾਨ ਪ੍ਰੋਡਕਟ, ਜਿਵੇਂ- ਕਿੰਡਲ ਪੇਪਰ ਵਾਈਟ ''ਤੇ 2,000 ਰੁਪਏ ਦੀ ਛੋਟ, ਜਦਕਿ ਇਕ ਸਾਲ ਲਈ ਕਿੰਡਲ ਅਨਲਿਮਟਿਡ ਸਬਸਕ੍ਰਿਪਸ਼ਨ ਨੂੰ 1,499 ਰੁਪਏ ਦੀ ਥਾਂ ਸਿਰਫ 2,388 ਰੁਪਏ ''ਚ ਸੇਲ ਦੌਰਾਨ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਹਾਲਹੀ ''ਚ ਲਾਂਚ ਹੋਈ ਐਮਾਜ਼ਾਨ ਫਾਇਰ ਟੀ.ਵੀ. ਸਟਿੱਕ ਖਰੀਦਦੇ ਹੋ ਤਾਂ ਤੁਹਨੂੰ 499 ਰੁਪਏ ਐਮਾਜ਼ਾਨ ਪੇ ਬੈਲੇਂਸ ਕੈਸ਼ਬੈਕ ਦੇ ਤੌਰ ''ਤੇ ਮਿਲੇਗਾ। 
ਇਸ ਤੋਂ ਇਲਾਵਾ ਐਮਾਜ਼ਾਨ ਐਪ ਜੈਕਪਾਟ ਵੀ ਹੈ ਜਿਸ ਨਾਲ ਯੂਜ਼ਰਸ ਫਿੱਟਬਿਟ ਬਲੇਜ਼ ਸਮਾਰਟਵਾਚ, ਆਈਫੋਨ 7 128ਜੀ.ਬੀ. ਰੈੱਡ ਵੇਰੀਅੰਟ, ਜੇ.ਬੀ.ਐੱਲ. ਪਲੱਸ 2 ਸਪੀਕਰ ਅਤੇ ਸੈਮਸੰਗ ਗਲੈਕਸੀ ਸੀ7 ਪ੍ਰੋ ਖਰੀਦ ਸਕਦੇ ਹਨ। ਇਹ ਕਾਨਟੈੱਸਟ 31 ਮਈ ਨੂੰ ਖਤਮ ਹੋਵੇਗਾ ਅਤੇ ਇਕ ਡ੍ਰਾਅ ਰਾਹੀਂ ਚਾਰ ਜੇਤੂਆਂ ਨੂੰ ਚੁਣਿਆ ਜਾਵੇਗਾ।

Related News