Amazon Sale: ਇਨ੍ਹਾਂ ਕੈਮਰਿਆਂ ''ਤੇ ਮਿਲ ਰਹੀ ਹੈ ਭਾਰੀ ਛੋਟ
Tuesday, Oct 04, 2016 - 05:41 PM (IST)
ਜਲੰਧਰ- ਜੇਕਰ ਤੁਸੀਂ ਵੀ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਅਤੇ ਘੱਟ ਕੀਮਤ ''ਚ ਵਧੀਆ ਕੈਮਰਾ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਸਟੋਰ ਐਮੇਜ਼ਾਨ ਕਈ ਪ੍ਰਾਡਕਟਸ ਦੇ ਨਾਲ ਕੈਮਰਿਆਂ ''ਤੇ ਵੀ ਭਾਰੀ ਛੋਟ ਦੇ ਰਿਹਾ ਹੈ। ਅਜਿਹਾ ਐਮੇਜ਼ਾਨ ਵੱਲੋਂ ਚੱਲ ਰਹੀ ਗ੍ਰੇਟ ਇੰਡੀਅਨ ਫੈਸਟਿਵਲ ਡੀਲ ਦੇ ਤਹਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸੇਲ 1 ਤੋਂ 5 ਅਕਤੂਬਰ ਤੱਕ ਚੱਲੇਗੀ। ਐਮੇਜ਼ਾਨ ''ਤੇ ਇਨ੍ਹਾਂ ਕੈਮਰਿਆਂ ''ਤੇ ਮਿਲ ਰਹੀ ਹੈ ਭਾਰੀ ਛੋਟ-
Canon EOS 1300 DSLR
29 ਫੀਸਦੀ ਡਿਸਕਾਊਂਟ ਦੇ ਨਾਲ 3Canon EOS 1300 DSLR ਸਿਰਫ 27,499 ਰੁਪਏ ''ਚ ਮਿਲ ਰਿਹਾ ਹੈ।
Canon EOS 1200D
46 ਫੀਸਦੀ ਡਿਸਕਾਊਂਟ ਦੇ ਨਾਲ Canon EOS 1200D ਸਿਰਫ 19,990 ਰੁਪਏ ''ਚ ਉਪਲੱਬਧ ਹੋ ਰਿਹਾ ਹੈ। ਇਸ ਕੈਮਰੇ ਨੂੰ ਖਰੀਦ ਕੇ ਤੁਸੀਂ 17,005 ਰੁਪਏ ਦੀ ਬਚਤ ਕਰ ਸਕਦੇ ਹੋ।
Canon EOS 5D Mark 3
ਕੈਨਨ ਦਾ ਇਹ ਕੈਮਰਾ ਕਾਫੀ ਜ਼ਿਆਦਾ ਮਹਿੰਗਾ ਹੈ ਪਰ ਐਮੇਜ਼ਾਨ ''ਤੇ 21 ਫੀਸਦੀ ਦੀ ਛੋਟ ਦੇ ਨਾਲ ਤੁਸੀਂ 163995 ਰੁਪਏ ''ਚ ਖਰੀਦ ਸਕਦੇ ਹੋ।
Canon EOS 6D
20 ਫੀਸਦੀ ਦੇ ਡਿਸਕਾਊਂਟ ਨਾਲ ਇਹ ਕੈਮਰਾ ਤੁਹਾਨੂੰ 1,29,995 ਰੁਪਏ ''ਚ ਮਿਲੇਗਾ।
Nikon D7000 Digital SLR
ਪ੍ਰੋਫੈਸ਼ਨਲ ਕੈਮਰੇ ਨਾਲ ਜਾਣੇ ਜਾਂਦੇ ਨਿਕਾਨ ''ਤੇ ਐਮੇਜ਼ਾਨ 23 ਫੀਸਦੀ ਦਾ ਡਿਸਕਾਊਂਟ ਦੇ ਰਹੀ ਹੈ ਜਿਸ ਨੂੰ ਤੁਸੀਂ ਐਮੇਜ਼ਾਨ ਤੋਂ 49,999 ਰੁਪਏ ''ਚ ਖਰੀਦ ਸਕਦੇ ਹੋ।
Canon EOS 1300D DZ
27 ਫੀਸਦੀ ਡਿਸਕਾਊਂਟ ਦੇ ਨਾਲ ਇਹ ਕੈਮਰਾ ਤੁਹਾਨੂੰ 28,495 ਰੁਪਏ ''ਚ ਮਿਲੇਗਾ।
