10000 mAh ਦੀ ਬੈਟਰੀ ਦਾ ਸ਼ਾਨਦਾਰ 5G ਫੋਨ ਜਲਦ ਹੋਵੇਗਾ ਲਾਂਚ ! ਜਾਣੋ ਫੀਚਰਜ਼

Tuesday, Sep 08, 2026 - 03:39 PM (IST)

10000 mAh ਦੀ ਬੈਟਰੀ ਦਾ ਸ਼ਾਨਦਾਰ 5G ਫੋਨ ਜਲਦ ਹੋਵੇਗਾ ਲਾਂਚ ! ਜਾਣੋ ਫੀਚਰਜ਼

ਗੈਜੇਟ ਡੈਸਕ - ਭਾਰਤ 'ਚ ਅਗਲੇ ਹਫਤੇ Redmi ਦੀ  Note 17 Pro ਸੀਰੀਜ਼ ਲਾਂਚ ਹੋਣ ਵਾਲੀ ਹੈ। ਇਸ ਦੌਰਾਨ Xiaomi ਦਾ ਸਬ-ਬ੍ਰਾਂਡ 15 ਸਤੰਬਰ ਨੂੰ ਦੋ ਸਮਾਰਟਫੋਨ - Redmi Note 17 Pro ਅਤੇ Note 17 Pro Max ਸਮਾਰਟਫੋਨ ਲਾਂਚ ਕਰੇਗਾ। ਇਨ੍ਹਾਂ ਸਮਾਰਟਫੋਨਜ਼ ਦੇ ਲਾਂਚ ਤੋਂ ਪਹਿਲਾਂ, ਕੰਪਨੀ ਨੇ ਡਿਜ਼ਾਈਨ, ਰੰਗ ਵਿਕਲਪ ਅਤੇ ਕੁਝ ਮੁੱਖ ਫੀਚਰਜ਼ ਸਾਂਝੇ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਦੇ ਤਹਿਤ, ਦੋਵੇਂ ਸਮਾਰਟਫੋਨ ਫਲੈਟ ਰੀਅਰ ਪੈਨਲ, ਡਿਊਲ ਕੈਮਰਾ ਸਿਸਟਮ ਅਤੇ 10,000 mAh ਬੈਟਰੀ ਦੇ ਨਾਲ ਬਾਜ਼ਾਰ 'ਚ ਲਾਂਚ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਰੈੱਡਮੀ ਨੇ ਆਪਣੇ ਆਉਣ ਵਾਲੇ ਸਮਾਰਟਫੋਨਜ਼ ਦੇ ਭਾਰਤ ਲਾਂਚ ਦਾ ਟੀਜ਼ ਕੀਤਾ ਹੈ। ਇਸ ਦੌਰਾਨ ਕੰਪਨੀ ਨੇ ਇਕ ਮਾਈਕ੍ਰੋਸਾਈਟ ਨੂੰ ਲਾਈਵਸਟ੍ਰੀਮ ਕੀਤਾ ਹੈ, ਜਿਸ 'ਚ Redmi Note 17 Pro ਸੀਰੀਜ਼ ਬਾਰੇ ਵੇਰਵੇ ਸਾਂਝੇ ਕੀਤੇ ਗਏ ਹਨ। ਦੱਸ ਦਈਏ ਕਿ ਕੰਪਨੀ ਦੀ ਆਉਣ ਵਾਲੀ ਸਮਾਰਟਫੋਨ ਸੀਰੀਜ਼ 15 ਸਤੰਬਰ ਨੂੰ ਲਾਂਚ ਹੋਵੇਗੀ। ਹਾਲਾਂਕਿ, ਕੰਪਨੀ ਨੇ ਮਾਈਕ੍ਰੋਸਾਈਟ 'ਚ ਇਨ੍ਹਾਂ ਸਮਾਰਟਫੋਨਾਂ ਦੇ ਨਾਂ ਨਹੀਂ ਦੱਸੇ ਹਨ।

ਬੈਟਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਈਕ੍ਰੋਸਾਈਟ ਦੱਸਦੀ ਹੈ ਕਿ Redmi Note 17 Pro ਸੀਰੀਜ਼ 10,000mAh ਬੈਟਰੀ ਨਾਲ ਲਾਂਚ ਕੀਤੀ ਜਾਵੇਗੀ। ਕੰਪਨੀ ਇਨ੍ਹਾਂ ਸਮਾਰਟਫੋਨਾਂ ਨੂੰ "mAhster of strength" ਟੈਗਲਾਈਨ ਨਾਲ ਪੇਸ਼ ਕਰ ਰਹੀ ਹੈ। Xiaomi ਦੇ ਸਬ-ਬ੍ਰਾਂਡ ਦਾ ਦਾਅਵਾ ਹੈ ਕਿ ਇਹ ਸਮਾਰਟਫੋਨ ਹਲਕੇ ਵਰਤੋਂ ਨਾਲ ਇਕ ਵਾਰ ਚਾਰਜ ਕਰਨ 'ਤੇ 4 ਦਿਨਾਂ ਤੱਕ ਦੀ ਬੈਟਰੀ ਲਾਈਫ ਪ੍ਰਦਾਨ ਕਰਦੇ ਹਨ। ਰੈੱਡਮੀ ਦੇ ਨਵੇਂ ਸਮਾਰਟਫੋਨ ਐਮਾਜ਼ਾਨ 'ਤੇ ਆਨਲਾਈਨ ਵਿਕਰੀ ਲਈ ਉਪਲਬਧ ਹੋਣਗੇ। Redmi Note 17 Pro ਨੂੰ ਇੱਕ ਫਲੈਟ ਰੀਅਰ ਪੈਨਲ ਅਤੇ ਇੱਕ ਵਰਗਾਕਾਰ ਕੈਮਰਾ ਮੋਡੀਊਲ ਦੇ ਨਾਲ ਲਾਂਚ ਕੀਤਾ ਜਾਵੇਗਾ।

Redmi Note 17 Pro Max ਦੀ ਟੀਜ਼ਿੰਗ ਕਰਦੇ ਹੋਏ, ਕੰਪਨੀ ਨੇ ਕਿਹਾ ਕਿ ਇਸ 'ਚ ਇਕ ਡਿਊਲ ਰੀਅਰ ਕੈਮਰਾ ਸੈੱਟਅੱਪ ਹੋਵੇਗਾ। ਫੋਨ ਦਾ ਕੈਮਰਾ ਮੋਡੀਊਲ ਪ੍ਰੋ ਮਾਡਲ ਵਰਗਾ ਹੀ ਹੋਵੇਗਾ, ਜਿਸ 'ਚ ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ ਸਪੋਰਟ ਦੇ ਨਾਲ 50-ਮੈਗਾਪਿਕਸਲ ਦਾ ਪ੍ਰਾਇਮਰੀ ਰੀਅਰ ਕੈਮਰਾ ਹੋਵੇਗਾ। ਇਸ ਫੋਨ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਵਾਲੀਅਮ ਬਟਨ ਹਨ।

ਕੰਪਨੀ ਨੇ ਹਾਲ ਹੀ 'ਚ Redmi Note 17 Pro Max ਨੂੰ ਗਲੋਬਲ ਮਾਰਕੀਟ 'ਚ JPY 79,980 (ਲਗਭਗ 47,900 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਸਦਾ ਬੇਸ ਵੇਰੀਐਂਟ 8GB RAM ਅਤੇ 256GB ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ, ਫੋਨ ਨੂੰ Qualcomm ਦੇ Snapdragon 6 Gen 5 ਚਿੱਪਸੈੱਟ ਦੇ ਨਾਲ ਲਿਆਂਦਾ ਗਿਆ ਹੈ।


 


author

Sunaina

Content Editor

Related News