ਆਰੋਗਿਆ ਸੇਤੂ ਐਪ ਦਾ ਕਮਾਲ, ਪਾਰ ਕੀਤਾ 15 ਕਰੋੜ ਡਾਊਨਲੋਡ ਦਾ ਅੰਕੜਾ

Tuesday, Aug 11, 2020 - 07:15 PM (IST)

ਆਰੋਗਿਆ ਸੇਤੂ ਐਪ ਦਾ ਕਮਾਲ, ਪਾਰ ਕੀਤਾ 15 ਕਰੋੜ ਡਾਊਨਲੋਡ ਦਾ ਅੰਕੜਾ

ਗੈਜੇਟ ਡੈਸਕ—ਭਾਰਤ ਦਾ ਪਹਿਲਾ ਕਾਨਟੈਕਟ ਟ੍ਰੇਸਿੰਗ ਐਪ, ਆਰੋਗਿਆ ਸੇਤੂ 150 ਮਿਲੀਅਨ ਭਾਵ 15 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕਰ ਚੁੱਕਿਆ ਹੈ। ਆਰੋਗਿਆ ਸੇਤੂ ਐਪ ਨੇ ਆਪਣੇ ਆਫੀਸ਼ਲ ਟਵਿੱਟਰ ਹੈਂਡਲ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਪੋਸਟ 'ਚ ਦੱਸਿਆ ਗਿਆ ਹੈ ਕਿ 2 ਅਪ੍ਰੈਲ 2020 ਨੂੰ ਲਾਂਚ ਹੋਣ ਤੋਂ ਬਾਅਦ ਹੁਣ ਇਹ ਐਪ 15 ਕਰੋੜ ਯੂਜ਼ਰਸ ਪਾਰ ਕਰ ਗਿਆ ਹੈ। ਭਾਰਤ ਸਰਕਾਰ ਨੇ ਇਸ ਐਪ ਨੂੰ ਕਈ ਸੰਸਥਾਵਾਂ ਲਈ ਜ਼ਰੂਰੀ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਸੂਬਿਆਂ 'ਚ ਜਨਤਕ ਸਥਾਨਾਂ ਜਿਵੇਂ ਮਾਲ ਅਤੇ ਸੁਪਰਮਾਰਕੀਟਸ 'ਚ ਐਂਟਰੀ ਲਈ ਵੀ ਇਹ ਐਪ ਫੋਨ 'ਚ ਹੋਣਾ ਜ਼ਰੂਰੀ ਹੈ।

ਤੁਰਕੀ ਅਤੇ ਜਰਮਨੀ ਦੇ ਐਪ ਨੂੰ ਪਿੱਛੇ ਛੱਡਿਆ
ਡਾਊਨਲੋਡਸ ਦੇ ਮਾਮਲੇ 'ਚ ਆਰੋਗਿਆ ਸੇਤੂ ਐਪ ਨੇ ਤੁਰਕੀ ਦੇ ਪੈਂਡੇਮਿਕ ਆਈਸੋਲੇਸ਼ਨ ਟ੍ਰੇਕਿੰਗ ਐਪ ਅਤੇ ਜਰਮਨੀ ਦੇ ਕੋਰੋਨਾ ਵਾਰਨ ਐਪ ਨੂੰ ਪਿਛੇ ਛੱਡ ਦਿੱਤਾ ਹੈ। ਇਨ੍ਹਾਂ ਦੋਵਾਂ ਐਪਸ ਨੂੰ ਸਿਰਫ 1.1 ਕਰੋੜ ਅਤੇ 1.04 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਸੈਂਸਰ ਟਾਵਰ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।

ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਟ੍ਰੇਸਿੰਗ ਐਪ
ਆਰੋਗਿਆ ਸੇਤੂ ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਕਾਨਟੈਕਟ ਟ੍ਰੇਸਿੰਗ ਐਪ ਬਣ ਗਿਆ ਹੈ। ਇਸ ਨੇ ਜਾਪਾਨ ਦੇ COCOA ਅਤੇ ਇੰਡੋਨੇਸ਼ੀਆ ਦੇ PeduliLindungi ਐਪ ਨੂੰ ਪਿਛੇ ਛੱਡ ਦਿੱਤਾ ਹੈ।

ਕਿਵੇਂ ਕੰਮ ਕਰਦਾ ਹੈ ਆਰੋਗਿਆ ਸੇਤੂ ਐਪ
ਆਰੋਗਿਆ ਸੇਤੂ ਐਪ ਐਂਡ੍ਰਾਇਡ ਸਮਾਰਟਫੋਨਸ ਅਤੇ ਆਈਫੋਨ ਦੋਵਾਂ ਲਈ ਉਪਲੱਬਧ ਹੈ। ਇਹ ਐਪ ਬਲੂਟੁੱਥ, ਲੋਕੇਸ਼ਨ ਅਤੇ ਮੋਬਾਇਲ ਨੰਬਰ ਦੀ ਮਦਦ ਨਾਲ ਚੈੱਕ ਕਰਦਾ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ 'ਚ ਤਾਂ ਨਹੀਂ ਆਏ, ਜਿਹੜਾ ਕੋਰੋਨਾ ਇਨਫੈਕਟਿਡ ਹੋਵੇ। ਐਪ 'ਚ ਹੋਰ ਵੀ ਮਹਤੱਵਪੂਰਣ ਜਾਣਕਾਰੀ ਜਿਵੇਂ ਕੋਵਿਡ-19 ਹੈਲਪ ਸੈਂਟਰਸ ਅਤੇ ਸੈਲਫ ਅਸੈਸਮੈਂਟ ਟੈਸਟ ਸ਼ਾਮਲ ਹਨ, ਜਿਸ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ 'ਚ ਇਨਫੈਕਟਿਡ ਦਾ ਖਤਰਾ ਤਾਂ ਨਹੀਂ ਹੈ।

ਆਰੋਗਿਆ ਸੇਤੂ ਐਪ ਇੰਸਟਾਲ ਕਰਨ ਤੋਂ ਬਾਅਦ ਪਹਿਲੀ ਵਾਰ ਇਸ ਨੂੰ ਓਪਨ ਕਰੋਗੇ ਤਾਂ ਕੁਝ ਪਰਮਿਸ਼ਨਸ ਵੀ ਦੇਣੀਆਂ ਹੋਣਗੀਆਂ। ਇਹ ਐਪ ਤੁਹਾਡੇ ਮੋਬਾਇਲ ਨੰਬਰ, ਬਲੂਟੁੱਥ ਅਤੇ ਲੋਕੇਸ਼ਨ ਡਾਟਾ ਦੀ ਮਦਦ ਤੋਂ ਪਤਾ ਕਰਦਾ ਹੈ ਕਿ ਤੁਸੀਂ ਸੁਰੱਖਿਅਤ ਹੋ ਜਾਂ ਫਿਰ ਤੁਹਾਡੇ 'ਤੇ ਇਨਫੈਕਟਿਡ ਦਾ ਖਤਰਾ ਹੈ।


author

Karan Kumar

Content Editor

Related News