ਬਲੱਡ ਆਕਸੀਜਨ ਸੈਂਸਰ ਨਾਲ ਭਾਰਤ ’ਚ ਲਾਂਚ ਹੋਈ ਨਵੀਂ ‘ਸਮਾਰਟ ਘੜੀ’ ਕੀਮਤ 6,999 ਰੁਪਏ
Monday, Dec 28, 2020 - 01:16 PM (IST)

ਗੈਜੇਟ ਡੈਸਕ– GTR 2 ਅਤੇ GTS 2 ਨੂੰ ਭਾਰਤ ’ਚ ਲਾਂਚ ਕਰਨ ਤੋਂ ਬਾਅਦ ਅਮੇਜ਼ਫਿਟ ਨੇ ਦੇਸ਼ ’ਚ ਆਪਣੀ ਨਵੀਂ ਸਮਾਰਟ ਘੜੀ Amazfit GTS 2 mini ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 6,999 ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ
Amazfit GTS 2 mini ਦੀਆਂ ਖੂਬੀਆਂ
ਇਸ ਵਿਚ ਕਸਟਮ ਮਡਿਊਲਰ ਡਾਇਲ ਅਤੇ 50 ਪਲੱਸ ਵਾਚ ਫੇਸਿਸ ਦੀ ਸੁਪੋਰਟ ਨਾਲ 1.55-ਇੰਚ ਆਲਵੇਜ਼-ਆਨ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਵਾਚ ’ਚ 70 ਤੋਂ ਜ਼ਿਆਦਾ ਸਪੋਰਟਸ ਮੋਡਸ ਦਿੱਤੇ ਗਏ ਹਨ। ਨਾਲ ਹੀ ਇਹ ਵਾਚ ਸਲੀਪ ਟ੍ਰੈਕ ਕਰ ਸਕਦੀ ਹੈ, ਹਾਰਟ ਰੇਟ ਮਾਨਿਟਰ ਕਰ ਸਕਦੀ ਹੈ ਅਤੇ ਬਲੱਡ ਆਕਸੀਜਨ ਤੇ ਸਟਰੈੱਸ ਲੈਵਲਸ ਦੱਸ ਸਕਦੀ ਹੈ। ਬੀਬੀਆਂ ਲਈ ਮਹਾਵਾਰੀ ਚੱਕਰ ਨੂੰ ਟ੍ਰੈਕ ਕਰਨ ਲਈ ਵੀ ਇਸ ਵਿਚ ਖ਼ਾਸ ਫੀਚਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼
Amazfit GTS 2 mini ’ਚ ਮਿਊਜ਼ਿਕ ਅਤੇ ਕੈਮਰਾ ਕੰਟਰੋਲ ਵੀ ਦਿੱਤਾ ਗਿਆ ਹੈ। ਇਸ ਵਿਚ 5ATM ਵਾਟਰ ਰੈਸਿਸਟੈਂਸ ਹੈ ਅਤੇ ਇਸ ਵਿਚ ਇਨ-ਬਿਲਟ ਜੀ.ਪੀ.ਐੱਸ. ਅਤੇ ਅਲੈਕਸਾ ਵੀ ਮੌਜੂਦ ਹੈ। ਇਸ ਵਾਚ ਦੀ ਬੈਟਰੀ 220mAh ਦੀ ਬੈ ਅਤੇ ਕੰਪਨੀ ਦੇ ਦਾਅਵੇ ਮੁਤਾਬਕ, ਇਸ ਵਿਚ 14 ਦਿਨਾਂ ਤਕ ਦਾ ਬੈਟਰੀ ਬੈਕਅਪ ਮਿਲੇਗਾ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ 5.0 ਦੀ ਸੁਪੋਰਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ