MG ਬਾਰੇ ਉਹ ਸਭ ਜੋ ਤੁਹਾਨੂੰ ਜਾਣਨਾ ਚਾਹੀਦਾ ਹੈ
Monday, Jun 29, 2020 - 02:08 PM (IST)
ਜਾਣੋ, ਆਖਰ MG ਮੋਟਰ ਇੰਡੀਆ ਕਿਵੇਂ ਸਭ ਤੋਂ ਵੱਖਰੀ ਹੈ, ਗਾਹਕ ਦੱਸ ਰਹੇ ਹਨ ਆਪਣਾ ਅਨੁਭਵ
ਆਟੋ ਡੈਸਕ– ਐੱਮ.ਜੀ. ਦੀ ਸ਼ੁਰੂਆਤ 1924 ’ਚ ਯੂ.ਕੇ. ’ਚ ਹੋਈ ਸੀ। ਗੱਲ ਭਾਰਤ ਦੀ ਕਰੀਏ ਤਾਂ 60 ਅਤੇ 70 ਦੇ ਦਹਾਕੇ ’ਚ ਦਿੱਲੀ ਅਤੇ ਮੁੰਬਈ ’ਚ ਐੱਮ.ਜੀ. ਦੀਆਂ ਗੱਡੀਆਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਸਨ ਪਰ ਅੱਜ ਪੂਰਾ ਦੇਸ਼ ਐੱਮ.ਜੀ. ਦਾ ਦੀਵਾਨਾ ਹੈ। ਭਲੇ ਹੀ ਐੱਮ.ਜੀ. ਅਜੇ ਤਕ ਭਾਰਤੀ ਬਾਜ਼ਾਰ ’ਚ ਦੋ ਗੱਡੀਆਂ ਲੈ ਕੇ ਆਈ ਹੈ ਪਰ ਇਨ੍ਹਾਂ ਦੋਵਾਂ ਗੱਡੀਆਂ ਨੇ ਆਪਣੀ ਚੰਗੀ ਧਾਕ ਜਮਾਈ ਹੈ। ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੀ ਪਹਿਲੀ ਇੰਟਰਨੈੱਟ ਐੱਸ.ਯੂ.ਵੀ. ਐੱਮ.ਜੀ. ਹੈਕਰ ਅਤੇ ਪਹਿਲੀ ਫੁਲ ਇਲੈਕਟ੍ਰਿਕ ਕਾਰ ZS EV ਦੀ। ਗੱਲ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ, ਦਿੱਲੀ ਆਟੋ ਐਕਸਪੋ 2020 ’ਚ ਐੱਮ.ਜੀ. ਨੇ ਆਪਣੇ ਲਗਭਗ 14 ਪ੍ਰੋਡਕਟਸ ਨੂੰ ਸ਼ੋਅਕੇਸ ਕੀਤਾ ਸੀ, ਜਿਨ੍ਹਾਂ ’ਚੋਂ ਕਈ ਭਾਰਤ ’ਚ ਆਉਣ ਵਾਲੇ ਹਨ। ਗੱਲ ਹੈਕਟਰ ਦੀ ਕਰੀਏ ਤਾਂ ਐੱਮ.ਜੀ. ਮੋਟਰਸ ਨੇ ਸਾਲ 2019 ’ਚ 4 ਜੂਨ ਨੂੰ ਹੈਕਟਰ ਦੀ ਬੁਕਿੰਗ ਸ਼ੁਰੂ ਕੀਤੀ ਸੀ ਅਤੇ 27 ਜੂਨ ਤਕ 10,000 ਬੁਕਿੰਗਸ ਹਾਸਲ ਕਰ ਲਈਆਂ ਸਨ। ਜਿਸ ਦਿਨ ਫੀਚਰ ਪੈਕਡ ਐੱਸ.ਯੂ.ਵੀ. ਦੀ ਕੀਮਤ ਦਾ ਐਲਾਨ ਹੋਇਆ, ਉਸੇ ਦਿਨ ਤੋਂ ਬਾਅਦ ਤਿੰਨ ਹਫ਼ਤਿਆਂ ਦੇ ਅੰਦਰ ਇਹ ਗਿਣਤੀ ਵਧ ਕੇ 28,000 ਹੋ ਗਈ। ਉਦੋਂ ਤੋਂ ਲੈ ਕੇ ਹੁਣ ਤਕ ਇਹ ਗੱਡੀ ਲੋਕਾਂ ਦੀ ਪਸੰਦੀਦਾ ਗੱਡੀ ਬਣੀ ਹੋਈ ਹੈ ਅਤੇ ਹੁਣ ZS EV ਵੀ ਖੂਬ ਪਸੰਦ ਕੀਤੀ ਜਾ ਰਹੀ ਹੈ। ਸਿੰਗਲ ਚਾਰਜ ’ਤੇ ZS EV 340 ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰਦੀ ਹੈ। ਐੱਮ.ਜੀ. ZS EV ਹੁਣ 11 ਸ਼ਹਿਰਾਂ ’ਚ ਉਪਲੱਬਧ ਹੈ। ਇਹ ਹੀ ਨਹੀਂ ਐੱਮ.ਜੀ. ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ Extended Charger Network (ECN) ਦੀ ਸੁਵਿਧਾ ਵੀ ਮੁਹੱਈਆ ਕਰਵਾ ਰਹੀ ਹੈ ਅਤੇ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਕੋਈ ਵੀ 15ਏ ਸਾਕੇਟ, (ਜੋ ਆਮਤੌਰ ’ਤੇ ਸਾਡੇ ਘਰਾਂ ’ਚ ਵੀ ਮਿਲ ਜਾਂਦੇ ਹਨ) ਨਾਲ ਚਾਰਜ ਹੋ ਜਾਂਦੀ ਹੈ।
ਐਮ.ਜੀ. ਮੋਟਰਸ ਇੰਡੀਆ ਦੇ ਚਾਰ ਪਿਲਰ ਹਨ- ਇਨੋਵੇਸ਼ਨ, ਅਨੁਭਵ, ਡਾਇਵਰਸਿਟੀ ਅਤੇ ਕਮਿਊਨਿਟੀ। ਐੱਮ.ਜੀ. ਮੋਟਰਸ ਦੇ ਹੋਲਲ (ਗੁਜਰਾਤ) ਪਲਾਂਟ ’ਚ ਜੋ ਵਰਕਫੋਰਸ ਹੈ ਉਸ ਵਿਚ 31 ਫੀਸਦੀ ਜਨਾਨੀਆਂ ਹਨ। ਇੰਨਾ ਹੀ ਨਹੀਂ ਦੇਸ਼ ਭਰ ’ਚ ਐੱਮ.ਜੀ. ਦੀ ਡੀਲਰਸ਼ਿਪਸ ’ਚ ਵੀ ਜਨਾਨੀਆਂ ਕਈ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ। ਕੋਈ ਪਾਰਟਸ ਮੈਨੇਜਮੈਂਟ ਏਰੀਆ ਨੂੰ ਲੀਡ ਕਰ ਰਹੀ ਹੈ ਤਾਂ ਕੋਈ ਗਾਹਕ ਰਿਨੇਸ਼ਨਸ਼ਿਪ ’ਚ ਹੈ। ਇਸ ਤਰ੍ਹਾ ਐੱਮ.ਜੀ. ਇਕ ਬੈਂਚਮਾਰਕ ਤਾਂ ਸੈੱਟ ਕਰ ਹੀ ਰਹੀ ਹੈ ਨਾਲ ਹੀ ਜੈਂਡਰ-ਡਾਇਵਰਸ ਵਰਕਫੋਰਸ ਦਾ ਨਿਰਮਾਣ ਵੀ ਕਰ ਰਹੀ ਹੈ। ਇਨੋਵੇਸ਼ਨ ਦੇ ਮਾਮਲੇ ’ਚ ਤਾਂ ਐੱਮ.ਜੀ. ਦਾ ਕੋਈ ਜਵਾਬ ਹੈ ਹੀ ਨਹੀਂ। ਇਕ ਹੋਰ ਖ਼ਾਸ ਗੱਲ ਹੈ ਉਹ ਇਹ ਕਿ ਐੱਮ.ਜੀ. ਆਪਣੇ ਗਾਹਕਾਂ ਨਾਲ ਇਕ ਚੰਗਾ ਰਿਸ਼ਤਾ ਬਣਾਉਂਦੀ ਹੈ। ਅਜਿਹਾ ਨਹੀਂ ਹੈ ਕਿ ਕੰਪਨੀ ਨੂੰ ਸਿਰਫ਼ ਗੱਡੀ ਵੇਚਣ ਤਕ ਮਤਲਬ ਹੈ ਸਗੋਂ ਗੱਡੀ ਵਿਕ ਜਾਣ ਤੋਂ ਬਾਅਦ ਕੰਪਨੀ ਦਾ ਰਿਸ਼ਤਾ ਗਾਹਕ ਨਾਲ ਸ਼ੁਰੂ ਹੁੰਦਾ ਹੈ। ਕੰਪਨੀ ਗਾਹਕ ਦੀ ਹਰ ਲੋੜ ਦਾ ਧਿਆਨ ਰੱਖਦੀ ਹੈ।
ਗਾਹਕਾਂ ਦਾ ਰੀਵਿਊ
ਹੈਕਟਰ ਚਲਾਉਣ ਵਾਲੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕੁਝ ਚੁਣੇ ਹੋਏ ਗਾਹਕਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਹੈਕਟਰ ਇਕ ਅਜਿਹੀ ਐੱਸ.ਯੂ.ਵੀ. ਹੈ ਜੋ ਹਰ ਤਰ੍ਹਾਂ ਦੀ ਲੋੜ ਨੂੰ ਪੂਰਾ ਕਰਦੀ ਹੈ। ਇਹ ਸਪੇਸ਼ੀਅਸ ਹੈ, ਪਾਵਰਫੁਲ ਇੰਜਣ ਦੇ ਨਾਲ-ਨਾਲ ਮਾਈਲੇਜ ਵੀ ਚੰਗੀ ਦਿੰਦੀ ਹੈ ਅਤੇ ਤੁਸੀਂ ਜਿਥੇ ਚਾਹੋ ਇਸ ਨੂੰ ਲੈ ਕੇ ਜਾ ਸਕਦੇ ਹੋ, ਫਿਰ ਚਾਹੇ ਤੁਸੀਂ ਆਫ-ਰੋਡ ਹੀ ਕਿਉਂ ਨਾ ਜਾਣਾ ਹੋਵੇ। ਗ੍ਰਾਊਂਡ ਕਲੀਅਰੈਂਸ ਵੀ ਚੰਗਾ ਹੈ। ਜ਼ਿਆਦਾਤਰ ਗਾਹਕਾਂ ਨੂੰ 10.4 ਇੰਚ ਦਾ ਇੰਫੋਟੇਨਮੈਂਟ ਸਿਸਟਮ ਸਭ ਤੋਂ ਜ਼ਿਆਦਾ ਪਸੰਦ ਆਇਆ ਹੈ। ਵੌਇਸ ਕਮਾਂਡ ਵੀ ਕਾਫੀ ਮਦਦਗਾਰ ਹੈ। ਬਹੁਤ ਸਾਰੇ ਗਾਹਕ ਇਸ ਲਈ ਵੀ ਖ਼ੁਸ਼ ਹਨ ਕਿ ਗੱਡੀ ’ਚ ਬਹੁਤ ਜ਼ਿਆਦਾ ਸਵਿੱਚ ਨਹੀਂ ਲੱਗੇ ਹਨ। ਐੱਮ.ਜੀ. ਆਈ.-ਸਮਾਰਟ ਐਪ ਵੀ ਖ਼ੂਬ ਪਸੰਦ ਕੀਤਾ ਗਿਆ ਹੈ। ਐਪ ਦੀ ਮਦਦ ਨਾਲ ਹੀ ਗੱਡੀ ਦੀਆਂ ਕਈ ਸੈਟਿੰਗਾਂ ਨੂੰ ਬਦਲਿਆ ਜਾ ਸਕਦਾ ਹੈ। ਇਥੋਂ ਤਕ ਕਿ ਗੱਡੀ ਨੂੰ ਐਪ ਨਾਲ ਸਟਾਰਟ ਵੀ ਕੀਤਾ ਜਾ ਸਕਦਾ ਹੈ। ਹੁਣ ਜਦੋਂ ਵੀ ਕੋਈ ਵਿਅਕਤੀ ਗੱਡੀ ਖ਼ਰੀਦਦਾ ਹੈ ਤਾਂ ਉਹ ਸੁਰੱਖਿਆ ਫੀਚਰਜ਼ ਬਾਰੇ ਜ਼ਰੂਰ ਜਾਂਚ-ਪਰਖ਼ ਕਰਦਾ ਹੈ। ਹੈਕਟਰ ’ਚ ਤੁਹਾਨੂੰ Electronic Stability Program, ABS + EBD ਅਤੇ Brake Assist ਵੀ ਮਿਲਦਾ ਹੈ। ਥ੍ਰੀ ਪੁਆਇੰਡਿਟ ਸੀਟ ਬੈਲਟ ਤੁਹਾਨੂੰ ਸੁਰੱਖਿਅਤ ਅਨੁਭਵ ਕਰਾਉਂਦੇ ਹਨ। ਇੰਨਾ ਹੀ ਨਹੀਂ ਹੈਕਟਰ ਦੀ ਬਿਲਡ ਕੁਆਲਿਟੀ ਵੀ ਕਾਫ਼ੀ ਦਮਦਾਰ ਹੈ ਜੋ ਕਿ ਹਾਈ ਸਟ੍ਰੈਂਥ ਸਟੀਲ ਦੀ ਬਣੀ ਹੈ। ਇਸ ਦੇ ਡੋਰ ਪੈਨਲਸ ਪਤਲੇ ਹਨ। ਆਓ ਜਾਣਦੇ ਹਾਂ ਗਾਹਕ ਹੋਰ ਕੀ ਕਹੁੰਦੇ ਹਨ ਹੈਕਟਰ ਬਾਰੇ...
1. ਮੇਰੀ ਹਰ ਲੋੜ ਨੂੰ ਪੂਰਾ ਕਰਦੀ ਹੈ ਹੈਕਟਰ: ਹਰਸਿਮਰ ਸਿੰਘ
ਮੈਂ ਲੰਬੇ ਸਮੇਂ ਤੋਂ ਇਕ ਅਜਿਹੀ ਗੱਡੀ ਦੀ ਭਾਲ ’ਚ ਸੀ ਜੋ ਮੇਰੀ ਹਰ ਲੋੜ ਨੂੰ ਪੂਰਾ ਕਰੇ। ਮਤਲਬ ਕਿ ਸ਼ਹਿਰ ’ਚ, ਹਾਈਵੇਅ ’ਤੇ ਅਤੇ ਆਫ-ਰੋਡ ਵੀ ਚੰਗਾ ਪ੍ਰਦਰਸ਼ਨ ਕਰੇ। ਨਾਲ ਹੀ ਉਸ ਗੱਡੀ ਨੂੰ ਪਰਸਨਲ ਅਤੇ ਫੈਮਲੀ ਪਰਪਜ਼ ਲਈ ਇਸਤੇਮਾਲ ਕੀਤਾ ਜਾ ਸਕੇ। ਜਦੋਂ ਮੈਂ ਹੈਕਟਰ ਖ਼ਰੀਦੀ ਤਾਂ ਮੈਂ ਬਹੁਤ ਖ਼ੁਸ਼ ਹੋਇਆ ਕਿਉਂਕਿ ਹੈਕਟਰ ਨੇ ਮੇਰੀ ਹਰ ਲੋੜ ਨੂੰ ਪੂਰਾ ਕਰ ਦਿੱਤਾ। ਇਹ ਗੱਡੀ ਸਪੇਸ਼ੀਅਸ ਹੈ, ਕੰਫਰਟੇਬਲ ਹੈ ਅਤੇ ਇਸ ਦਾ ਇੰਜਣ ਪਾਵਰਫੁਲ ਤਾਂ ਹੈ ਹੀ, ਮਾਈਲੇਜ ਵੀ ਚੰਗੀ ਦਿੰਦਾ ਹੈ। ਮੈਂ ਆਪਣੇ ਪਰਿਵਾਰ ਨਾਲ ਉਦੈਪੁਰ ਗਿਆ ਸੀ, ਲਗਭਗ 1900 ਕਿਲੋਮੀਟਰ ਦਾ ਸਫ਼ਰ ਮੈਂ ਤੈਅ ਕੀਤਾ ਅਤੇ ਹੈਕਟਰ ਨੇ ਮੈਨੂੰ 19.6 ਕਿਲੋਮੀਟਰ ਪ੍ਰਤੀ ਲੀਟਰ ਦੀ ਕੰਬਾਇੰਡ ਮਾਈਲੇਜ ਦਿੱਤੀ ਜੋ ਇਸ ਸੈਗਮੈਂਟ ਦੀ ਗੱਡੀ ਲਈ ਬਿਹਤਰੀਨ ਹੈ।
2. ਪਹਿਲਾਂ ਮੈਂ ਹੈਕਟਰ ਖ਼ਰੀਦਣ ਲਈ ਝਿਜਕ ਰਿਹਾ ਸੀ: ਗਗਨਦੀਪ ਸਿੰਘ
ਪਹਿਲਾਂ ਮੈਂ ਹੈਕਟਰ ਖ਼ਰੀਦਣ ਲਈ ਝਿਜਕ ਰਿਹਾ ਸੀ ਪਰ ਜਦੋਂ ਮੈਂ ਜਲੰਧਰ ’ਚ ਐੱਮ.ਜੀ. ਦੇ ਸ਼ੋਅਰੂਮ ’ਚ ਵਿਜ਼ਟ ਕੀਤੀ ਤਾਂ ਬਹੁਤ ਖ਼ੁਸ਼ ਹੋਇਆ। ਉਥੇ ਮੌਜੂਦ ਰਿਲੇਸ਼ਨਸ਼ਿਪ ਮੈਨੇਜਰਾਂ ਦਾ ਗਾਹਕਾਂ ਪ੍ਰਤੀ ਰਵੱਈਆ ਮੈਨੂੰ ਬਹੁਤ ਪਸੰਦ ਆਇਆ। ਮੇਰੀ ਹਰ ਗੱਲ ਦਾ ਜਵਾਬ ਮੈਨੂੰ ਉਨ੍ਹਾਂ ਤੋਂ ਮਿਲਿਆ। ਜਿਵੇਂ ਹੀ ਮੈਂ ਡਰਾਈਵ ਕੀਤੀ, ਉਸ ਤੋਂ ਬਾਅਦ ਮੈਂ ਤੁਰੰਤ ਫ਼ੈਸਲਾ ਕਰ ਲਿਆ ਕਿ ਮੈਂ ਹੈਕਟਰ ਹੀ ਲਵਾਂਗਾ। ਮੈਨੂੰ ਹੈਕਟਰ ਦਾ ਕੈਬਿਨ ਬੇਹੱਦ ਪਸੰਦ ਆਇਆ, ਇਹ ਬਹੁਤ ਲਗਜ਼ਰੀਅਸ ਹੈ। ਮੈਂ ਖ਼ੁਸ਼ ਹਾਂ ਕਿ ਮੈਂ ਹੈਕਟਰ ਨੂੰ ਚੁਣਿਆ।
3. ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ: ਪਾਰੁਸ਼ ਸਰਨਾ
ਸ਼ਾਨਦਾਰ ਫੀਚਰਜ਼ ਵਾਲੀ ਸ਼ਾਨਦਾਰ ਹੈਕਟਰ ਨੂੰ ਲੈ ਕੇ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਐਮ.ਜੀ. ਫੈਮਲੀ ਮੈਂਬਰ ਬਣ ਕੇ ਵੀ ਬੇਹੱਦ ਖ਼ੁਸ਼ ਹਾਂ। ਸਭ ਤੋਂ ਚੰਗੀ ਗੱਲ ਹੁੰਦੀ ਹੈ ਜਿਸ ਕੰਪਨੀ ਦੀ ਤੁਸੀਂ ਗੱਡੀ ਖ਼ਰੀਦ ਰਹੇ ਹੋ ਉਨ੍ਹਾਂ ਦਾ ਸਟਾਫ ਸਹਿਕਾਰੀ ਹੋਵੇ, ਜੋ ਕਿ ਐੱਮ.ਜੀ. ਦਾ ਹੈ। ਖ਼ਾਸ ਕਰਕੇ ਜਲੰਧਰ ਡੀਲਰਸ਼ਿਪ ਦੀ ਟੀਮ, ਗਾਹਕਾਂ ਨਾਲ ਬਹੁਤ ਚੰਗੀ ਤਰ੍ਹਾਂ ਡੀਲ ਕਰਦੀ ਹੈ।
4. ਬਿਲਡ ਕੁਆਲਿਟੀ ਕਮਾਲ ਦੀ ਹੈ: ਪਾਨਿਨੀ ਕੌਸ਼ਲ
ਹੈਕਟਰ ਦੀ ਬਿਲਡ ਕੁਆਲਿਟੀ ਕਮਾਲ ਦੀ ਹੈ ਤੇ ਇਸ ਦੇ ਇੰਟੀਰੀਅਰ ਦੇ ਤਾਂ ਕੀ ਕਹਿਣੇ। ਮੈਨੂੰ ਜੋ ਸਭ ਤੋਂ ਚੰਗੀ ਗੱਲ ਲਗਦੀ ਹੈ ਉਹ ਹੈ ਹੈਕਟਰ ਦਾ ਸਰਵਿਸ ਪਲਾਨ ਜੋ ਕਿ ਟੈਂਸ਼ਨ ਫ੍ਰੀ ਹੈ। ਓਵਰਆਲ ਇਹ ਐੱਸ. ਯੂ. ਵੀ. ਵੈਲਿਊ ਫਾਰ ਮਨੀ ਹੈ।
5. ਬੈਸਟ ਫੀਚਰ ਲੋਡਿਡ ਐੱਸ. ਯੂ. ਵੀ. ਹੈ ਹੈਕਟਰ : ਹਰਪ੍ਰੀਤ ਸਿੰਘ
ਮੇਰੀ ਮੰਨੋ ਤਾਂ ਇਸ ਪ੍ਰਾਈਸ ਟੈਗ ਵਿਚ ਹੈਕਟਰ ਬੈਸਟ ਐਸ. ਯੂ. ਵੀ. ਹੈ। ਇਸ ਇੰਟਰਨੈਟ ਕਾਰ ਦਾ ਇੰਜਣ ਦਮਦਾਰ ਹੈ ਤੇ ਫੀਚਰਸ ਦੀ ਤਾਂ ਇਸ ਵਿਚ ਭਰਮਾਰ ਹੈ। ਬੂਟ ਸਪੇਸ ਵੀ ਚੰਗਾ ਹੈ। ਮੈਨੂੰ ਇਸ ਦਾ ਪੈਨੋਰਿਮਕ ਸਨਰੂਫ ਸਭ ਤੋਂ ਜ਼ਿਆਦਾ ਪਸੰਦ ਹੈ।
6. ਬੈਸਟ ਇਨ ਕਲਾਸ ਐੱਸ. ਯੂ. ਵੀ. ਹੈ : ਆਥਿਰਾ ਮੈਨਨ
ਵੈਲਿਊ ਫਾਰ ਮਨੀ ਹੈਕਟਰ ਬੈਸਟ ਇਨ ਕਲਾਸ ਐੱਸ. ਯੂ. ਵੀ. ਹੈ। ਭਾਰਤੀ ਆਟੋਮੋਬਾਇਲ ਸੈਕਟਰ ’ਚ ਹੈਕਟਰ ਨੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਚੰਗੀ ਗੱਡੀ ਹੈ। ਮੈਂ MG ਮੋਟਰ ਇੰਡੀਆ ਤੇ MG ਜਲੰਧਰ ਟੀਮ ਦੀ ਧੰਨਵਾਦੀ ਹਾਂ।
ਮਹਾਮਾਰੀ ਵਿਚ MG SHIELD + ਨੇ ਸਭ ਆਸਾਨ ਕਰ ਦਿੱਤਾ ਹੈ
ਇਸ ਮਹਾਮਾਰੀ ਕਾਰਨ MG SHIELD + ਨੂੰ ਲਾਂਚ ਕੀਤਾ ਗਿਆ ਹੈ। ਇਹ ਸਾਰਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕਾਫੀ ਸਾਰੀਆਂ ਸੇਵਾਵਾਂ ਤੁਹਾਡੇ ਤਕ ਪਹੁੰਚਾਉਂਦਾ ਹੈ। MG ਸੇਫਟੀ ਤੇ ਸੈਨੇਟਾਈਜ਼ੇਸ਼ਨ ਦਾ ਵੀ ਖਾਸ ਧਿਆਨ ਰੱਖ ਰਹੀ ਹੈ। ਹਰ ਟਚ ਪੁਆਇੰਟ ਨੂੰ ਧਿਆਨ ਨਾਲ ਸਮੇਂ-ਸਮੇਂ 'ਤੇ ਸਾਫ ਤੇ ਸੈਨੇਟਾਈਜ਼ ਕੀਤਾ ਜਾਂਦਾ ਹੈ ਤਾਂ ਜੋ ਸਭ ਹਰ ਸਮੇਂ ਸੁਰੱਖਿਅਤ ਰਹਿ ਸਕਣ।
MG ਹੈਕਟਰ ਨੇ ਭਾਰਤੀ ਬਾਜ਼ਾਰ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਦੇਸ਼ ਦੀ ਪਹਿਲੀ ਇੰਟਰਨੈਟ ਕਾਰ ਹੈਕਟਰ ਵਿਚ ਬਹੁਤ ਕੁਝ ਅਜਿਹਾ ਹੈ ਜੋ ਇਸ ਦੇ ਮੁਕਾਬਲੇ ਦੀਆਂ ਗੱਡੀਆਂ ਤੋਂ ਵੱਖ ਬਣਾਉਂਦਾ ਹੈ। ਸਹੀ ਕਿਹਾ ਗਿਆ ਹੈ...., its’a human thing। …ਤੇ ਜਿਵੇਂ ਕਿ ਕੰਪਨੀ ਦੇ 5 ਪਿੱਲਰ ਹਨ : ਇਨੋਵੇਸ਼ਨ, ਐਕਸਪੀਰੀਅੰਸ, ਡਾਇਵਰਸਿਟੀ ਤੇ ਕਮਿਊਨਿਟੀ ਠੀਕ ਉਸ ਤਰ੍ਹਾਂ MG ਇਨ 'ਤੇ ਖ਼ਰੀ ਉਤਰਦੀ ਵੀ ਹੈ। ਜਲਦੀ ਹੀ MG ਆਲ ਨਿਊ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਵਾਲੀ ਹੈ ਜੋ ਕਿ ਇਕ ਸਿਕਸ ਸੀਟਰ ਐੱਸ. ਯੂ. ਵੀ. ਹੋਵੇਗੀ।