ਸਿਮ ਕਾਰਡ ਲਈ ਫਿਜੀਕਲ ਫਾਰਮ ਦਾ ਝੰਝਟ ਖਤਮ, ਹੁਣ ਡਿਜੀਟਲ KYC ਨਾਲ ਮਿਲੇਗਾ ਨਵਾਂ ਕੁਨੈਕਸ਼ਨ

Wednesday, Sep 15, 2021 - 06:01 PM (IST)

ਸਿਮ ਕਾਰਡ ਲਈ ਫਿਜੀਕਲ ਫਾਰਮ ਦਾ ਝੰਝਟ ਖਤਮ, ਹੁਣ ਡਿਜੀਟਲ KYC ਨਾਲ ਮਿਲੇਗਾ ਨਵਾਂ ਕੁਨੈਕਸ਼ਨ

ਗੈਜੇਟ ਡੈਸਕ– ਹੁਣ ਤਕ ਤੁਹਾਨੂੰ ਸਿਮ ਕਾਰਡ ਲੈਣ ਲਈ ਆਧਾਰ ਕਾਰਡ ਜਾਂ ਕਿਸੇ ਹੋਰ ਦਸਤਾਵੇਜ਼ ਦੀ ਫੋਟੋਕਾਪੀ ਦੇਣੀ ਪੈਂਦੀ ਹੈ ਪਰ ਜਲਦ ਹੀ ਤੁਹਾਨੂੰ ਇਸ ਤੋਂ ਆਜ਼ਾਦੀ ਮਿਲਣ ਵਾਲੀ ਹੈ। ਸਰਕਾਰ ਨੇ ਡਿਜੀਟਲ ਕੇ.ਵਾਈ.ਸੀ. ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਸਿਮ ਕਾਰਡ ਲਈ ਦਸਤਾਵੇਜ਼ ਦਾ ਵੈਰੀਫੇਕਸ਼ਨ ਡਿਜੀਟਲ ਰੂਪ ਨਾਲ ਹੀ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਟੈਲੀਕਾਮ ਕੰਪਨੀਆਂ ਕੋਲ 400 ਕਰੋੜ ਤੋਂ ਜ਼ਿਆਦਾ ਕਾਗਜ਼ਾਂ ਦਾ ਅੰਬਾਰ ਜਮ੍ਹਾ ਹੋਇਆ ਹੈ। ਅਜਿਹੇ ’ਚ ਹੁਣ ਨਵੇਂ ਮੋਬਾਇਲ ਕੁਨੈਕਸ਼ਨ ਲਈ ਡਿਜੀਟਲ ਕੇ.ਵਾਈ.ਸੀ. ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। 

ਸਰਕਾਰ ਵਲੋਂ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਗਿਆ ਕਿ ਸਿਮ ਕਾਰਡ ਖਰੀਦਣ ਲਈ ਹੁਣ ਡਿਜੀਟਲ ਫਾਰਮੇਟ ’ਚ ਗਾਹਕਾਂ ਦਾ ਵੈਰੀਫਿਕੇਸ਼ਨ ਹੋਵੇਗਾ। ਇਸ ਤੋਂ ਇਲਾਵਾ ਪ੍ਰੀਪੇਡ ਤੋਂ ਪੋਸਟਪੇਡ ਜਾਂ ਪੋਸਟਪੇਡ ਤੋਂ ਪ੍ਰੀਪੇਡ ’ਚ ਜਾਣ ’ਤੇ ਦੁਬਾਰਾ ਕੇ.ਵਾਈ.ਸੀ. ਨਹੀਂ ਕੀਤੀ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਮੋਬਾਇਲ ਟਾਵਰ ਨੂੰ ਲੈ ਕੇ ਕਈ ਫਰਾਡ ਕੇਸ ਸਾਹਮਣੇ ਆਏ ਹਨ। ਅਜਿਹੇ ’ਚ ਹੁਣ ਸੈਲਫ ਡਿਕਲੈਰੇਸ਼ਨ ਦੇ ਆਧਾਰ ’ਤੇ ਟਾਵਰ ਦਾ ਇੰਸਟਾਲੇਸ਼ਨ ਹੋਵੇਗਾ। 

 

ਵੋਡਾਫੋਨ-ਆਈਡੀਆ ਨੂੰ ਵੱਡੀ ਰਾਹਤ
ਡਿਜੀਟਲ ਕੇ.ਵਾਈ.ਸੀ. ਦੇ ਵੱਡੇ ਐਲਾਨ ਤੋਂ ਇਲਾਵਾ ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟੈਲੀਕਾਮ ਕੰਪਨੀਆਂ ਨੂੰ ਸਪੈਕਟ੍ਰਮ ਚਾਰਜਿਸ ਅਤੇ ਏ.ਜੀ.ਆਰ. ਬਕਾਏ ਨੂੰ ਚੁਕਾਉਣ ਲਈ 4 ਸਾਲਾਂ ਦਾ ਮੋਰਾਟੋਰੀਅਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਏ.ਜੀ.ਆਰ. ਕੈਲਕੁਲੇਸ਼ਨ ’ਚ ਨਾਨ ਟੈਲੀਕਾਮ ਰੈਵੇਨਿਊ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਏ.ਜੀ.ਆਰ. ਦੀਆਂ ਵਿਆਜ਼ ਦਰਾਂ ’ਚ ਵੀ ਰਾਹਤ ਦਿੱਤੀ ਗਈ ਹੈ। 


author

Rakesh

Content Editor

Related News