Apple ਨੇ ਲਾਂਚ ਕੀਤੀ ਨਵੀਂ 12 ਇੰਚ MacBook ; Rose Gold ਰੰਗ ਤੋਂ ਇਲਾਵਾ ਵੀ ਹੈ ਬਹੁਤ ਕੁਝ ਨਵਾਂ

Tuesday, Apr 19, 2016 - 07:52 PM (IST)

Apple ਨੇ ਲਾਂਚ ਕੀਤੀ ਨਵੀਂ 12 ਇੰਚ MacBook ; Rose Gold ਰੰਗ ਤੋਂ ਇਲਾਵਾ ਵੀ ਹੈ ਬਹੁਤ ਕੁਝ ਨਵਾਂ

ਜਲੰਧਰ : ਲੋਕਾਂ ਨੂੰ ਬੇਸਬਰੀ ਨਾਲ ਨਵੀਂ ਮੈਕਬੁਕ ਦੀ ਉਡੀਕ ਸੀ ਤੇ 2016 ''ਚ ਐਪਲ ਨੇ ਇੰਤਜ਼ਾਰ ਖਤਮ ਕਰਦੇ ਹੋਏ 12 ਇੰਚ ਦੀ ਬਿਲਕੁਲ ਨਵੀਂ ਮੈਕਬੁਕ ਲਾਂਚ ਕਰ ਦਿੱਤੀ ਹੈ। ਨਵੀਂ ਮੈਕ ਬੁਕ ''ਚ ਜ਼ਿਆਦਾ ਐਕਸਾਈਟਿੰਗ ਬਦਲਾਵ ਤਾਂ ਨਹੀਂ ਕੀਤੇ ਗਏ ਪਰ ਇਸ ਨੂੰ ਨਵੇਂ ਰੋਜ਼ ਗੋਲਡ ਕਲਰ ''ਚ ਪੇਸ਼ ਕੀਤਾ ਗਿਆ ਹੈ। ਜੀ ਹਾਂ ਜਿਵੇਂ ਕਿ ਇਹ ਰੰਗ ਤੁਸੀਂ ਥੋੜੇ ਦਿਨ ਪਹਿਲਾਂ ਐਪਲ ਆਈਫੋਨ ਐੱਸ. ਈ. ''ਚ ਵੀ ਦੇਖਿਆ ਸੀ। 

 

12 ਇੰਚ ਮੈਕਬੁਕ ''ਚ ਕੀ ਹੈ ਨਵਾਂ : 

ਨਵੀਂ ਮੈਕਬੁਕ ''ਚ ਕਰੰਟ ਜੈਨਰੇਸ਼ਨ ਇੰਟੈਲ ਕੋਰ ਐੱਮ-3 ਪ੍ਰਾਸੈਸਰ ਦਿੱਤਾ ਗਿਆ ਹੈ। 

ਪ੍ਰੋਸੈਸਿੰਗ ਸਪੀਡ 2015 ਦੀ ਮੈਕਬੁਕ ਤੋਂ ਬਿਹਤਰ।  

ਨਵੇਂ ਇੰਟੈਲ ਐੱਚ. ਡੀ. ਗ੍ਰੈਫਿਕਸ 515 (ਪਹਿਲਾਂ ਤੋਂ ਮੌਜੂਦ ਮੈਕਬੁਕ ਦੇ ਇੰਟੈਲ ਜੀ. ਪੀ. ਯੂ. ਤੋਂ 25 ਫੀਸਦੀ ਤੇਜ਼)।

ਐਪਲ ਦਾ ਕਹਿਣਾ ਹੈ ਕਿ ਨਵੀਂ ਮੈਕਬੁਕ ਦੀ ਬੈਟਰੀ ਲਾਈਫ 10 ਤੋਂ 11 ਘੰਟੇ ਸਾਥ ਦਵੇਗੀ।

12 ਇੰਚ ਐੱਜ-ਟੂ-ਐੱਜ ਰੈਟੀਨਾ ਡਿਸਪਲੇ।

ਨਵਾਂ ਡਿਜ਼ਾਈਨ ਕੀਤਾ ਗਿਆ ਕੀ-ਬੋਰਡ।

ਰੋਜ਼ ਗੋਲਡ ਕਲਰ।

 

ਕੀ ਇੰਪਰੂਵ ਹੋ ਸਕਦਾ ਸੀ :

ਕਈ ਟੈੱਕ ਐਕਸਪਰਟਸ ਦਾ ਕਹਿਣਾ ਸੀ ਕਿ 2016 ਦੀ ਮੈਕਬੁਕ ''ਚ ਐੱਚ. ਡੀ. ਐੱਮ. ਆਈ. ਪੋਰਟ ਦੇ ਨਾਲ-ਨਾਲ ਯੂ. ਐੱਸ. ਬੀ. ਟਾਈਪ ਸੀ ਪੋਰਟ ਦੀ ਗਿਣਤੀ ਵੀ ਵਧੇਗੀ ਪਰ ਅਜਿਹਾ ਕੁਝ ਨਹੀਂ ਹੈ ਤੇ ਨਵੀਂ ਮੈਕਬੁਕ ''ਚ ਸਿਰਫ ਇਕ ਯੂ. ਐੱਸ. ਬੀ. ਟਾਈਪ ਸੀ ਪੋਰਟ ਦਿੱਤਾ ਗਿਆ ਹੈ ਜਿਸ ਕਰਕੇ ਇਸ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾ ਸਕਦਾ ਹੈ। 

 

ਨਵੀਂ ਐਂਟਰੀ ਲੈਵਲ ਮੈਕਬੁਕ ਦੀ ਕੀਮਤ 1,299 ਡਾਲਰ (ਲਗਭਗ 85,990 ਰੁਪਏ) ਹੈ, ਜਿਸ ''ਚ ਤੁਹਾਨੂੰ 8 ਜੀ. ਬੀ. ਰੈਮ ਤੇ 256 ਜੀ. ਬੀ. ਐੱਸ. ਐੱਸ. ਡੀ. ਮਿਲੇਗੀ। ਓਵਰਆਲ ਦੇਖਿਆ ਜਾਵੇ ਤਾਂ ਰੋਜ਼ ਗੋਲਡ ਕਲਰ ਤੋਂ ਇਲਾਵਾ ਨਵੀਂ ਮੈਕਬੁਕ 2015 ''ਚ ਆਈ ਮੈਕਬੁਕ ਤੋਂ ਥੋੜੀ ਹੀ ਅਲੱਗ ਹੈ।


Related News