Samsung ਯੂਜ਼ਰਸ ਹੋ ਜਾਓ ਸਾਵਧਾਨ! ਭਾਰਤ ਸਰਕਾਰ ਨੇ ਦਿੱਤੀ Warning, ਛੇਤੀ ਕਰੋ ਇਹ ਕੰਮ
Friday, Dec 15, 2023 - 10:22 PM (IST)

ਗੈਜੇਟ ਡੈਸਕ: ਜੇਕਰ ਤੁਹਾਡੇ ਕੋਲ ਵੀ ਸੈਮਸੰਗ ਸਮਾਰਟਫੋਨ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਕਿਉਂਕਿ ਹੈਕਰਾਂ ਦੀ ਨਜ਼ਰ ਤੁਹਾਡੇ ਫੋਨ 'ਤੇ ਹੈ। ਹੈਕਰ ਤੁਹਾਡੇ ਫ਼ੋਨ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸੈਮਸੰਗ ਦੇ ਜਿਨ੍ਹਾਂ ਫੋਨਜ਼ ਨੂੰ ਹੈਕਰ ਨਿਸ਼ਾਨਾ ਬਣਾ ਸਕਦੇ ਹਨ, ਉਨ੍ਹਾਂ ਦੀ ਬਾਕਾਇਦਾ ਸੂਚੀ ਜਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਹੋ ਸਕਦੇ ਵੱਡੇ ਖ਼ੁਲਾਸੇ! ਬਿਸ਼ਨੋਈ ਗੈਂਗ ਦੇ ਇਸ ਜੋੜੇ 'ਤੇ ਪੁਲਸ ਦੀ ਪੈਨੀ ਨਜ਼ਰ
ਭਾਰਤ ਸਰਕਾਰ ਨੇ ਸੈਮਸੰਗ ਗਲੈਕਸੀ ਫੋਨਾਂ ਨੂੰ ਲੈ ਕੇ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ। ਇਹ ਸਲਾਹ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਦੁਆਰਾ ਜਾਰੀ ਕੀਤੀ ਗਈ ਹੈ। ਇਸ ਵਿਚ ਲੱਖਾਂ ਸੈਮਸੰਗ ਗਲੈਕਸੀ ਫੋਨਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਇਸ ਵਿਚ ਪੁਰਾਣੇ ਅਤੇ ਨਵੇਂ ਸੈਮਸੰਗ ਗਲੈਕਸੀ ਫੋਨ ਹਨ। 13 ਦਸੰਬਰ ਨੂੰ ਜਾਰੀ ਕੀਤੇ ਗਏ ਇਸ ਸੁਰੱਖਿਆ ਅਲਰਟ ਨੂੰ ਹਾਈ ਰਿਸਕ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ 'ਚ ਉਨ੍ਹਾਂ ਸਾਰੇ ਯੂਜ਼ਰਸ ਨੂੰ ਆਪਣੇ ਫੋਨ ਦੇ ਆਪਰੇਟਿੰਗ ਸਿਸਟਮ (OS) ਅਤੇ ਫਰਮਵੇਅਰ ਨੂੰ ਜਲਦ ਤੋਂ ਜਲਦ ਅਪਡੇਟ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਸੈਮਸੰਗ ਗਲੈਕਸੀ ਸਮਾਰਟਫੋਨਜ਼ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਦੇਖਣ ਨੂੰ ਮਿਲੀਆਂ ਹਨ, ਜਿਸ ਕਾਰਨ ਹੈਕਰ ਤੁਹਾਨੂੰ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਨ੍ਹਾਂ ਕਮੀਆਂ ਦੇ ਕਾਰਨ, ਹੈਕਰ ਸਿਕਿਓਰਿਟੀ ਰਿਸਟ੍ਰਿਕਸ਼ਨਸ ਨੂੰ ਤੋੜ ਕੇ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ। ਖਾਸ ਤੌਰ 'ਤੇ ਉਹ ਸੈਮਸੰਗ ਗਲੈਕਸੀ ਫੋਨ, ਜੋ ਐਂਡਰਾਇਡ ਆਪਰੇਟਿੰਗ ਸਿਸਟਮ ਦੇ 11, 12, 13 ਅਤੇ 14 ਵਰਜ਼ਨ 'ਤੇ ਕੰਮ ਕਰ ਰਹੇ ਹਨ, ਹੈਕਰਾਂ ਦਾ ਨਿਸ਼ਾਨਾ ਬਣ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਹੋਈ ਇੰਟਰਵਿਊ ਨੂੰ ਲੈ ਕੇ ਵੱਡੀ ਖ਼ਬਰ
ਸਰਕਾਰ ਨੇ ਕਿਉਂ ਜਾਰੀ ਕੀਤੀ ਚੇਤਾਵਨੀ?
ਸੈਮਸੰਗ ਮੋਬਾਈਲ ਸੀਰੀਜ਼ 'ਚ ਸੁਰੱਖਿਆ ਸਬੰਧੀ ਕਈ ਖਾਮੀਆਂ ਪਾਈਆਂ ਗਈਆਂ ਹਨ। Cert-in ਦੁਆਰਾ ਜਾਰੀ ਚੇਤਾਵਨੀ ਦੇ ਅਨੁਸਾਰ, ਅਟੈਕਰਸ ਸੈਮਸੰਗ ਮੋਬਾਈਲ ਦੇ ਸੰਵੇਦਨਸ਼ੀਲ ਡੇਟਾ ਨੂੰ ਆਸਾਨੀ ਨਾਲ ਹੈਕ ਕਰ ਸਕਦੇ ਹਨ। Cert-in ਦੀ 13 ਦਸੰਬਰ ਨੂੰ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਜੇਕਰ ਹਮਲਾਵਰ ਚਾਹੁਣ ਤਾਂ ਤੁਹਾਡੇ ਸਿਮ ਦਾ ਪਿੰਨ ਵੀ ਚੋਰੀ ਕਰ ਸਕਦੇ ਹਨ। ਜੇਕਰ ਉਹ ਚਾਹੇ ਤਾਂ ਤੁਹਾਡੇ ਮੋਬਾਈਲ ਸਟੋਰੇਜ ਵਿਚ ਮੌਜੂਦ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਹ ਤੁਹਾਡੇ ਬੈਂਕ ਖਾਤੇ ਅਤੇ ਹੋਰ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਸੁਰੱਖਿਆ ਦੀ ਚੁਣੌਤੀ ਨੂੰ ਵੀ ਵਧਾ ਸਕਦਾ ਹੈ।
ਕਿਹੜਾ ਸੈਮਸੰਗ ਮੋਬਾਈਲ ਖਤਰੇ ਵਿਚ ਹੈ?
Cert-In ਦੇ ਅਨੁਸਾਰ, ਸੈਮਸੰਗ ਮੋਬਾਈਲ 11, 12, 13 ਅਤੇ 14 ਸੀਰੀਜ਼ ਐਂਡਰਾਇਡ ਸਿਸਟਮ ਹਨ। ਸੈਮਸੰਗ ਗਲੈਕਸੀ 23 ਨੂੰ ਵੀ ਐਂਡਰਾਇਡ 14 'ਤੇ ਅਪਗ੍ਰੇਡ ਕੀਤਾ ਜਾ ਚੁੱਕਿਆ ਹੈ। ਇਸ ਦੇ ਬਾਵਜੂਦ ਇਸ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ। ਹੈਕਰ ਸੁਰੱਖਿਆ ਨਾਲ ਛੇੜਛਾੜ ਕਰਕੇ ਉਪਭੋਗਤਾਵਾਂ ਦਾ ਗੁਪਤ ਡੇਟਾ ਚੋਰੀ ਕਰ ਸਕਦੇ ਹਨ। ਅਜਿਹੇ 'ਚ Cert in ਨੇ ਮੋਬਾਇਲ ਯੂਜ਼ਰਸ ਨੂੰ ਸਾਫਟਵੇਅਰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਇਸ ਨਾਲ ਖਪਤਕਾਰਾਂ ਦੇ ਮੋਬਾਈਲ ਦੀ ਸੁਰੱਖਿਆ ਵਧ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8