13 ਮੈਗਾਪਿਕਸਲ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ ਇਹ ਸਮਾਰਟਫੋਨ

Friday, Jun 03, 2016 - 11:51 AM (IST)

13 ਮੈਗਾਪਿਕਸਲ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ ਇਹ ਸਮਾਰਟਫੋਨ
ਜਲੰਧਰ— ਟੀ.ਐੱਲ.ਸੀ. ਗਰੁੱਪ ਅਧੀਨ ਚੀਨ ਦੀ ਇਲੈਕਟ੍ਰੋਨਿਕ ਕੰਪਨੀ ਅਲਕਾਟੇਲ (Alcatel) ਨੇ ਆਪਣੇ ਐਕਸ 1 ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 15,999 ਰੁਪਏ ਹੈ ਅਤੇ ਇਹ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਅਤੇ ਐਮੇਜ਼ਾਨ ਇੰਡੀਆ ''ਤੇ ਸਿਲਵਰ, ਵਾਈਟ ਕਲਰ ਆਪਸ਼ਨ ਨਾਲ ਉਪਲੱਬਧ ਹੈ। 
ਸਮਾਰਟਫੋਨ ਦੇ ਖਾਸ ਫੀਚਰਜ਼-
ਪ੍ਰੋਸੈਸਰ- ਇਸ ਸਮਾਰਟਫੋਨ ''ਚ 64-ਬਿਟ ਆਕਟਾ-ਕੋਰ ਸਨੈਪਡ੍ਰੈਗਨ 615 ਪ੍ਰੋਸੈਸਰ ਨਾਲ ਗੇਮਜ਼ ਖੇਡਣ ਲਈ ਐਡ੍ਰੀਨੋ 405 ਜੀ.ਪੀ.ਯੂ. ਵੀ ਮੌਜੂਦ ਹੈ। 
ਡਿਸਪਲੇ- ਇਸ ਸਮਾਰਟਫੋਨ ''ਚ 5-ਇੰਚ ਦੀ ਐਮੋਲੇਡ ਐੱਚ.ਡੀ. 1280x720 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਕਵਰਡ ਡਿਸਪਲੇ ਦਿੱਤੀ ਗਈ ਹੈ, ਨਾਲ ਹੀ ਇਸ ਵਿਚ ਡ੍ਰੈਗਨ ਟ੍ਰੇਲ ਗਿਲਾਸ ਦੀ ਪ੍ਰੋਟੈਕਸ਼ਨ ਵੀ ਮੌਜੂਦ ਹੈ। 
ਕੈਮਰਾ- ਇਸ ਡਿਊਲ-ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਆਟੋ-ਫੋਕਸ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। 
ਰੈਮ- 2ਜੀ.ਬੀ.
ਮੈਮਰੀ- 16ਜੀ.ਬੀ. ਇੰਟਰਨਲ ਸਟੋਰੇਜ਼ (128ਜੀ.ਬੀ. ਐਕਸਪੈਂਡੇਬਲ ਸਟੋਰੇਜ਼)
ਬੈਟਰੀ- ਇਸ ਵਿਚ 2150 ਐੱਮ.ਏ.ਐੱਚ. ਪਾਵਰ ਦੀ ਬੈਟਰੀ ਮੌਜੂਦ ਹੈ। 
ਹੋਰ ਫੀਚਰਜ਼-
4ਜੀ ਐੱਲ.ਟੀ.ਈ. ਤੋਂ ਇਲਾਵਾ ਇਸ ਸਮਾਰਟਫੋਨ ''ਚ ਕੁਨੈਕਟੀਵਿਟੀ ਲਈ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਜੀ.ਪੀ.ਐੱਸ., ਏ-ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫਚੀਰ ਮੌਜੂਦ ਹਨ। ਇਸ ਤੋਂ ਇਲਾਵਾ ਜੀ-ਸੈਂਸਰ, ਜਾਏਰੋਸਕੋਪ, ਈ-ਕੰਪਾਸ, ਪ੍ਰਾਕਸੀਮਿਟੀ ਸੈਂਸਰ ਅਤੇ ਐਂਬੀਏਂਟ ਲਾਈਟ ਸੈਂਸਰ ਵੀ ਦਿੱਤੇ ਗਏ ਹਨ।

Related News