AIWA ਨੇ ਗੂਗਲ ਟੀਵੀ ਸਪੋਰਟ ਨਾਲ ਭਾਰਤ ’ਚ ਲਾਂਚ ਕੀਤੇ ਦੋ ਸਮਾਰਟ ਟੀਵੀ, ਜਾਣੋ ਕੀਮਤ

Thursday, Jan 19, 2023 - 04:58 PM (IST)

ਗੈਜੇਟ ਡੈਸਕ– AIWA ਨੇ ਭਾਰਤੀ ਬਾਜ਼ਾਰ ’ਚ AIWA MAGNIFIQ ਸੀਰੀਜ਼ ਦੇ ਦੋ ਨਵੇਂ ਟੀਵੀ ਪੇਸ਼ ਕੀਤੇ ਹਨ। ਪਿਛਲੇ ਸਾਲ ਜੁਲਾਈ ਚ ਕੰਪਨੀ ਨੇ ਐਂਡਰਾਇਡ ਟੀਵੀ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਨੇ ਗੂਗਲ ਟੀਵੀ ਪੇਸ਼ ਕੀਤਾ ਹੈ। AIWA MAGNIFIQ ਸੀਰੀਜ਼ ਟੀਵੀ ਦੇ ਨਾਲ ਕੰਪਨੀ ਨੇ ਬੈਸਟ ਪਿਕਚਰ ਕੁਆਲਿਟੀ ਅਤੇ ਬੈਸਟ ਸਾਊਂਡ ਦਾ ਦਾਅਵਾ ਕੀਤਾ ਹੈ। 

Aiwa MAGNIFIQ Google TV 43 ਇੰਚ 4K-UHD ਟੀਵੀ ਦੀ ਕੀਮਤ 57,990 ਰੁਪਏ ਅਤੇ 55 ਇੰਚ ਮਾਡਲ ਦੀ ਕੀਮਤ 87,990 ਰੁਪਏ ਰੱਖੀ ਗਈ ਹੈ। ਇਨ੍ਹਾਂ ਸਾਰੇ ਟੀਵੀ ’ਚ ਐਂਡਰਾਇਡ ਦੀ ਬਜਾਏ ਗੂਗਲ ਟੀਵੀ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਟੀਵੀ ਦੇ ਨਾਲ ਐਡਲਟ ਅਤੇ ਕਿਡਸ ਪ੍ਰੋਫਾਈਲ ਦੇ ਨਾਲ-ਨਾਲ ਗੂਗਲ ਅਸਿਸਟੈਂਟ ਸਪੋਰਟ ਵਾਲਾ ਰਿਮੋਟ ਅਤੇ ਡਾਲਬੀ ਤੇ ਡੀ.ਟੀ.ਐੱਸ. ਆਡੀਓ ਦਾ ਸਪੋਰਟ ਹੈ। ਟੀਵੀ ਦੇ ਨਾਲ ਮਿਲਣ ਵਾਲੇ ਰਿਮੋਟ ’ਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ, ਯੂਟਿਊਬ ਅਤੇ ਗੂਗਲ ਅਸਿਸਟੈਂਟ ਲਈ ਅਲੱਗ ਤੋਂ ਬਟਨ ਦਿੱਤੇ ਗਏ ਹਨ। 

AIWA MAGNIFIQ ਸੀਰੀਜ਼ ਦੇ ਦੋਵਾਂ ਟੀਵੀ ਨਾਲ ਕਵਾਡਕੋਰ ਪ੍ਰੋਸੈਸਰ, 2 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਦੋ ਯੂ.ਐੱਸ.ਬੀ. ਪੋਰਟ ਦੇ ਨਾਲ ਤਿੰਨ ਐੱਚ.ਡੀ.ਐੱਮ.ਆਈ. ਪੋਰਟ, ਬਲੂਟੁੱਥ 5.0 ਅਤੇ ਡਿਊਲ ਬੈਂਡ ਵਾਈ-ਫਾਈ ਹੈ। ਟੀਵੀ ਦੇ ਨਾਲ ਅਲਟਰਾ ਥਿੰਨ ਬੇਜ਼ਲ ਹੈ। 

AIWA MAGNIFIQ ਸੀਰੀਜ਼ ਦੇ ਟੀਵੀ ਦੇ ਨਾਲ ਬਲੈਕ ਰਿਫਲੈੱਕਟ ਤਕਨਾਲੋਜੀ ਦੀ ਫਿਲਮ ਹੈ ਜੋ ਕਿ ਰੇਡੀਏਸ਼ਨ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਸਕਰੀਨ ਦੇ ਨਾਲ ਐਂਟੀ ਗਲੇਅਰ ਵੀ ਹੈ। ਬਿਹਤਰ ਅਨੁਭਵ ਲਈ MEMC (ਮੋਸ਼ਨ ਇੰਸਟਿਮੇਸ਼ਨ, ਮੋਸ਼ਨ ਕੰਪਨਸ਼ੇਸਨ) ਦਾ ਸਪੋਰਟ ਹੈ। AIWA ਦੇ ਨਵੇਂ ਟੀਵੀ ਦੀ ਵਿਕਰੀ ਆਫਲਾਈਨ ਅਤੇ ਆਨਲਾਈਨ ਸਟੋਰ ’ਤੇ ਹੋ ਰਹੀ ਹੈ।


Rakesh

Content Editor

Related News