Airtel ਗਾਹਕਾਂ ਨੂੰ ਮਿਲ ਰਿਹਾ ਮੁਫ਼ਤ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ, ਇੰਝ ਚੁੱਕੋ ਫਾਇਦਾ
Wednesday, Nov 04, 2020 - 01:47 PM (IST)
ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ ਗਾਹਕਾਂ ਲਈ ਤਿਉਹਾਰੀ ਸੀਜ਼ਨ ’ਚ ਇਕ ਜ਼ਬਰਦਸਤ ਰਿਵਾਰਡ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਤਹਿਤ ਗਾਹਕ ਮੁਫ਼ਤ ’ਚ 3 ਮਹੀਨਿਆਂ ਲਈ ਯੂਟਿਊਬ ਪ੍ਰੀਮੀਅਮ ਦਾ ਫਾਇਦਾ ਚੁੱਕ ਸਕਦੇ ਹਨ। ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਮਿਲਣ ਤੋਂ ਬਾਅਦ ਯੂਜ਼ਰ ਐਡ ਫ੍ਰੀ ਵੀਡੀਓ ਵੇਖ ਸਕਦੇ ਹਨ ਅਤੇ ਮੋਬਾਇਲ ਦੀ ਸਕਰੀਨ ਆਪ ਹੋਣ ਤੋਂ ਬਾਅਦ ਵੀ ਯੂਟਿਊਬ ਦੇ ਗਾਣੇ ਸੁਣ ਸਕਦੇ ਹਨ।
ਫਿਲਹਾਲ ਜਿਨ੍ਹਾਂ ਕੋਲ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਨਹੀਂ ਹੈ, ਉਨ੍ਹਾਂ ਨੂੰ ਵੀਡੀਓ ਦੌਰਾਨ ਕਾਫੀ ਸਾਰੇ ਵਿਗਿਆਪਨ ਵਿਖਾਈ ਦਿੰਦੇ ਹਨ ਅਤੇ ਮੋਬਾਇਲ ਸਕਰੀਨ ਆਫ ਹੋਣ ’ਤੇ ਯੂਟਿਊਬ ਬੰਦ ਹੋ ਜਾਂਦਾ ਹੈ। ਉਂਝ ਯੂਟਿਊਬ ਪ੍ਰੀਮੀਅਮ ਦੇ 3 ਮਹੀਨਿਆਂ ਦਾ ਕਾਸਟ 399 ਰੁਪਏ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਏਅਰਟੈੱਲ ਦੇ ਇਸ ਜ਼ਬਰਦਸਤ ਪ੍ਰੋਮੋਸ਼ਨਲ ਆਫਰ ਦਾ ਕਿਵੇਂ ਲਾਭ ਲਿਆ ਜਾ ਸਕਦਾ ਹੈ ਅਤੇ ਇਸ ਲਈ ਤੁਹਾਨੂੰ ਕੀ ਕਰਨਾ ਹੋਵੇਗਾ।
ਏਅਰਟੈੱਲ ਥੈਂਕਸ ਐਪ ਜ਼ਰੂਰੀ
ਏਅਰਟੈੱਲ ਗਾਹਕ ਜੇਕਰ ਮੁਫ਼ਤ ’ਚ 3 ਮਹੀਨਿਆਂ ਲਈ ਯੂਟਿਊਬ ਪ੍ਰੀਮੀਅਮ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਲੇਅ ਸਟੋਰ ਜਾਂ ਐਪ ਸਟੋਰ ’ਤੇ ਜਾ ਕੇ ਏਅਰਟੈੱਲ ਥੈਂਕਸ ਐਪ ਡਾਊਨਲੋਡ ਕਰਨਾ ਪਵੇਗਾ। ਉਸ ਤੋਂ ਬਾਅਦ ਐਪ ਦੇ ਅੰਦਰ ਮੋਰ ਆਪਸ਼ਨ ’ਤੇ ਕਲਿੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਏਅਰਟੈੱਲ ਰਿਵਾਰਡ ਆਪਸ਼ਨ ਵਿਖੇਗਾ। ਜੇਕਰ ਤੁਸੀਂ ਨਵੇਂ ਗਾਹਕ ਹੋ ਤਾਂ ਇਸ ਵਿਚ ਜਾਣ ’ਤੇ ਤੁਸੀਂ ਆਪਣਾ ਇੰਟ੍ਰੈਸਟ ਐਡ ਕਰ ਸਕਦੇ ਹੋ ਅਤੇ ਫਿਰ ਯੂਟਿਊਬ ਪ੍ਰੀਮੀਅਮ ਟਾਈਟਲ ’ਤੇ ਕਲਿੱਕ ਕਰਕੇ ਟਰਮ ਐਂਡ ਕੰਡੀਸ਼ੰਸ ਐਕਸੈਪਟ ਕਰਨ ਤੋਂ ਬਾਅਦ ਤੁਸੀਂ ਇਸ ਆਫਰ ਦਾ ਲਾਭ ਲੈ ਸਕਦੇ ਹੋ। ਇਥੇ ਦੱਸ ਦੇਈਏ ਕਿ ਇਹ ਆਫਰ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਕਦੇ ਵੀ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਨਹੀਂ ਲਿਆ।
ਲਿਮਟਿਡ ਟਾਈਮ ਆਫਰ
ਏਅਰਟੈੱਲ ਗਾਹਕਾਂ ਲਈ ਇਹ ਆਫਰ 22 ਮਈ 2021 ਤਕ ਹੀ ਹੈ, ਉਸ ਤੋਂ ਬਾਅਦ ਇਸ ਪ੍ਰੋਮੋਸ਼ਨਲ ਆਫਰ ਦਾ ਫਾਇਦਾ ਨਹੀਂ ਮਿਲੇਗਾ। ਇਸ ਲਈ ਗਾਹਕਾਂ ਨੂੰ ਗੂਗਲ ਅਕਾਊਂਟ ਅਤੇ ਈਮੇਲ ’ਤੇ ਸਾਈਨ-ਇਨ ਕਰਨਾ ਹੋਵੇਗਾ ਅਤੇ ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਤੁਸੀਂ ਜੇਕਰ ਯੂਟਿਊਬ ਪ੍ਰੀਮੀਅਮ ਦਾ ਲਾਭ ਲੈਣਾ ਚਾਹੋਗੇ ਤਾਂ ਤੁਹਾਨੂੰ ਇਕ ਤੈਅ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ।