Airtel ਦਾ ਗਾਹਕਾਂ ਨੂੰ ਇਕ ਹੋਰ ਝਟਕਾ, ਕੰਪਨੀ ਨੇ ਕਈ ਪ੍ਰੀਪੇਡ ਪਲਾਨ ਕੀਤੇ ਬੰਦ!

Sunday, Dec 05, 2021 - 06:27 PM (IST)

ਗੈਜੇਟ ਡੈਸਕ– ਏਅਰਟੈੱਲ ਨੇ ਹਾਲ ਹੀ ’ਚ ਆਪਣੇ ਪ੍ਰੀਪੇਡ ਪਲਾਨਸ ਨੂੰ ਮਹਿੰਗਾ ਕੀਤਾ ਸੀ। ਇਸ ਤੋਂ ਬਾਅਦ ਵੋਡਾਫੋਨ-ਆਈਡੀਆ ਅਤੇ ਜੀਓ ਨੇ ਵੀ ਟੈਰਿਫ ਦਰਾਂ ਵਧਾ ਦਿੱਤੀਆਂ ਸਨ। ਹੁਣ ਏਅਰਟੈੱਲ ਨੇ ਇਕ ਵਾਰ ਫਿਰ ਤੋਂ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਕਈ ਪਲਾਨ ਬੰਦ ਕਰ ਦਿੱਤੇ ਹਨ। 

ਏਅਰਟੈੱਲ ਨੇ ਜਦੋਂ ਪਲਾਨਸ ਮਹਿੰਗੇ ਕੀਤੇ ਸਨ, ਉਦੋਂ ਇਸ ਨੇ 3 ਜੀ.ਬੀ. ਡੇਲੀ ਡਾਟਾ ਵਾਲੇ ਪਲਾਨ ’ਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਕਾਰਨ ਗਾਹਕ ਹਾਈਕ ਤੋਂ ਬਚਣ ਲਈ 3 ਜੀ.ਬੀ. ਡੇਲੀ ਡਾਟਾ ਵਾਲੇ ਪਲਾਨਸ ਲੈ ਸਕਦੇ ਸਨ। ਹੁਣ ਕੰਪਨੀ ਨੇ ਇਨ੍ਹਾਂ ’ਚੋਂ ਕਈ ਪਲਾਨ ਬੰਦ ਕਰ ਦਿੱਤੇ ਹਨ। 

ਇਹ ਵੀ ਪੜ੍ਹੋ– BSNL ਦੀ 4ਜੀ ਲਾਂਚਿੰਗ ਦਾ ਹੋਇਆ ਐਲਾਨ, ਪ੍ਰਾਈਵੇਟ ਕੰਪਨੀਆਂ ਦਾ ਸਾਥ ਛੱਡਣਗੇ ਗਾਹਕ!

ਇਕ ਮੀਡੀਆ ਰਿਪੋਰਟ ਮੁਤਾਬਕ, ਏਅਰਟੈੱਲ ਨੇ 398 ਰੁਪਏ, 499 ਰੁਪਏ ਅਤੇ 558 ਰੁਪਏ ਵਾਲੇ 3 ਜੀ.ਬੀ. ਡੇਲੀ ਡਾਟਾ ਵਾਲੇ ਪ੍ਰੀਪੇਡ ਪਲਾਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਸ ਬਾਰੇ ਕੰਪਨੀ ਨੇ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਪਰ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਏਅਰਟੈੱਲ ਥੈਂਕਸ ਐਪ ਤੋਂ ਹਟਾ ਦਿੱਤਾ ਗਿਆ ਹੈ। 

ਕੰਪਨੀ ਦਾ 398 ਰੁਪਏ ਵਾਲਾ ਪ੍ਰੀਪੇਡ ਪਲਾਨ ਰੋਜ਼ਾਨਾ 3 ਜੀ.ਬੀ. ਡਾਟਾ ਅਤੇ 28 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। ਇਸ ਦਾ 558 ਰੁਪਏ ਵਾਲਾ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਸੀ। 499 ਰੁਪਏ ਵਾਲੇ ਪਲਾਨ ’ਚ ਡਿਜ਼ਨੀ+ਹੋਟਸਟਾਰ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਸੀ। ਇਸ ਦੀ ਮਿਆਦ 28 ਦਿਨਾਂ ਦੀ ਸੀ। 

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ


Rakesh

Content Editor

Related News