ਏਅਰਟੈੱਲ ਗਾਹਕਾਂ ਨੂੰ ਘੱਟ ਕੀਮਤ ’ਚ ਮਿਲ ਰਿਹੈ 50GB ਡਾਟਾ, ਜਾਣੋ ਹੋਰ ਫਾਇਦੇ

Wednesday, Jun 10, 2020 - 06:25 PM (IST)

ਏਅਰਟੈੱਲ ਗਾਹਕਾਂ ਨੂੰ ਘੱਟ ਕੀਮਤ ’ਚ ਮਿਲ ਰਿਹੈ 50GB ਡਾਟਾ, ਜਾਣੋ ਹੋਰ ਫਾਇਦੇ

ਗੈਜੇਟ ਡੈਸਕ– ਕੋਰੋਨਾਵਾਇਰਸ ਦੇ ਚਲਦੇ ਜਿਥੇ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦੇ ਹੋਏ ਨਵੇਂ ਪਲਾਨ ਪੇਸ਼ ਕਰ ਰਹੀਆਂ ਹਨ। ਉਥੇ ਹੀ ਕੰਪਨੀਆਂ ਵਿਚਕਾਰ ਮੁਕਾਬਲੇਬਾਜ਼ੀ ਵੀ ਜਾਰੀ ਹੈ। ਸਾਰੀਆਂ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਬਿਹਤਰੀਨ ਪਲਾਨ ਬਾਜ਼ਾਰ ’ਚ ਉਤਾਰ ਰਹੀਆਂ ਹਨ। ਅੱਜ-ਕੱਲ੍ਹ ਇਨ੍ਹਾਂ ਦਾ ਧਿਆਨ ਘੱਟ ਕੀਮਤ ’ਚ ਜ਼ਿਆਦਾ ਡਾਟਾ ਵਾਲੇ ਪਲਾਨਸ ’ਤੇ ਹੈ ਕਿਉਂਕਿ ਲਾਕਡਾਊਨ ਦੌਰਾਨ ਜ਼ਿਆਦਾਤਰ ਲੋਕ ਵਰਕ ਫਰਾਮ ਹੋਮ ਕਰ ਰਹੇ ਹਨ ਅਤੇ ਅਜਿਹੇ ’ਚ ਜ਼ਿਆਦਾ ਡਾਟਾ ਦੀ ਲੋੜ ਪੈਂਦੀ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਟੈਲੀਕਾਮ ਕੰਪਨੀ ਏਅਰਟੈੱਲ ਨੇ ਵੀ ਆਪਣੇ ਗਾਹਕਾਂ ਲਈ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਘੱਟ ਕੀਮਤ ਵਾਲੇ ਇਸ ਪਲਾਨ ’ਚ ਗਾਹਕਾਂ ਨੂੰ 50 ਜੀ.ਬੀ. ਡਾਟਾ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ।

251 ਰੁਪਏ ਦਾ ਪ੍ਰੀਪੇਡ ਪਲਾਨ
ਏਅਰਟੈੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 251 ਰੁਪਏ ਦਾ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ 50 ਜੀ.ਬੀ. ਡਾਟਾ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਯਾਨੀ ਗਾਹਕ ਸਿਰਫ 251 ਰੁਪਏ ਖਰਚ ਕਰਕੇ 50 ਜੀ.ਬੀ. ਡਾਟਾ ਦਾ ਲਾਭ ਲੈ ਸਕਦੇ ਹਨ ਜੋ ਕਿ ਵਰਕ ਫਰਾਮ ਹੋਣ ਕਰ ਰਹੇ ਗਾਹਕਾਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ। ਖ਼ਾਸ ਗੱਲ ਹੈ ਕਿ ਇਸ ਪਲਾਨ ਦੀ ਕੋਈ ਮਿਆਦ ਨਹੀਂ ਹੈ। ਇਹ ਪਲਾਨ ਤੁਹਾਡੇ ਬੇਸ ਪਲਾਨ ’ਚ ਐਡ ਹੋ ਜਾਵੇਗਾ ਅਤੇ ਜਦੋਂ ਤਕ ਤੁਹਾਡੇ ਬੇਸ ਪਲਾਨ ਦੀ ਮਿਆਦ ਹੈ ਉਦੋਂ ਤਕ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।


author

Rakesh

Content Editor

Related News