Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ

Wednesday, Jun 08, 2022 - 01:31 PM (IST)

Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਏਅਰਟੈੱਲ ਦੇ ਗਾਹਕ ਹੋ ਤਾਂ ਕੰਪਨੀ ਨੇ ਤੁਹਾਨੂੰ ਇਕ ਵੱਡਾ ਝਟਕਾ ਦਿੱਤਾ ਹੈ। ਏਅਰਟੈੱਲ ਨੇ ਆਪਣੇ ਕਈ ਲੋਕਪ੍ਰਸਿੱਧ ਪ੍ਰੀਪੇਡ ਪਲਾਨਾਂ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਹਟਾ ਦਿੱਤਾ ਹੈ। ਕੰਪਨੀ ਨੇ ਏਅਰਟੈੱਲ ਟੈਂਕਸ ਰਾਹੀਂ 2021 ’ਚ ਗਾਹਕਾਂ ਨੂੰ ਇਕ ਮਹੀਨੇ ਲਈ ਮੁਫ਼ਤ ’ਚ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਮੋਬਾਇਲ ਸਬਸਕ੍ਰਿਪਸ਼ਨ ਦੇਣਾ ਸ਼ੁਰੂ ਕੀਤਾ ਸੀ ਜਿਸਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਬਾਰੇ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਜਾਣਕਾਰੀ ਦਿੱਤੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...

ਏਅਰਟੈੱਲ ਦੇ ਇਨ੍ਹਾਂ ਪਲਾਨਾਂ ਨਾਲ ਹੁਣ ਨਹੀਂ ਮਿਲੇਗਾ ਐਮਾਜ਼ੋਨ ਪ੍ਰਾਈਮ ਵੀਡੀਓ
ਏਅਰਟੈੱਲ ਕੋਲ ਹੁਣ ਸਿਰਫ ਤਿੰਨ ਹੀ ਪ੍ਰੀਪੇਡ ਪਲਾਨ ਅਜਿਹੇ ਹਨ ਜਿਨ੍ਹਾਂ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਫ੍ਰੀ ਸਬਸਕ੍ਰਿਪਸ਼ਨ ਮਿਲ ਰਿਹਾ ਹੈ। ਇਕ ਪਲਾਨ 359 ਰੁਪਏ ਦਾ ਹੈ ਅਤੇ ਦੂਜਾ ਪਲਾਨ 108 ਰੁਪਏ ਦਾ ਹੈ। ਤੀਜਾ ਪਲਾਨ 699 ਰੁਪਏ ਦਾ ਹੈ। 359 ਰੁਪਏ ਵਾਲਾ ਇਕ ਰੈਗੁਲਰ ਪ੍ਰੀਪੇਡ ਪਲਾਨ ਹੈ, ਜਦਕਿ 108 ਰੁਪਏ ਵਾਲਾ ਇਕ 4ਜੀ ਡਾਟਾ ਪਲਾਨ ਹੈ।

ਇਨ੍ਹਾਂ ’ਚੋਂ 359 ਰੁਪਏ ਵਾਲੇ ਪਲਾਨ ਦੇ ਨਾਲ 28 ਦਿਨਾਂ ਲਈ ਅਤੇ 108 ਰੁਪਏ ਵਾਲੇ ਪਲਾਨ ਨਾਲ 30 ਦਿਨਾਂ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਮੋਬਾਇਲ ਐਡੀਸ਼ਨ ਫ੍ਰੀ ’ਚ ਮਿਲੇਗਾ। 359 ਰੁਪਏਵਾਲੇ ਪਲਾਨ ਦੇ ਨਾਲ 2 ਜੀ.ਬੀ. ਡਾਟਾ ਅਤੇ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 SMS ਵੀ ਮਿਲਣਗੇ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।

ਇਕ ਪਲਾਨ 699 ਰੁਪਏ ਦਾ ਵੀ ਹੈ ਜਿਸਦੀ ਮਿਆਦ 56 ਦਿਨਾਂ ਦੀ ਹੈ। ਇਸ ਵਿਚ ਰੋਜ਼ਾਨਾ 3 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੇ ਨਾਲ 56 ਦਿਨਾਂ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਮੋਬਾਇਲ ਸਬਸਕ੍ਰਿਪਸ਼ਨ ਮਿਲੇਗਾ।


author

Rakesh

Content Editor

Related News