Airtel ਦੇ ਪ੍ਰੀਪੇਡ ਪਲਾਨ ਨਵੀਆਂ ਕੀਮਤਾਂ ਨਾਲ ਦੇਸ਼ ਭਰ ’ਚ ਲਾਗੂ, ਇਥੇ ਵੇਖੋ ਪੂਰੀ ਲਿਸਟ

Friday, Nov 26, 2021 - 01:53 PM (IST)

Airtel ਦੇ ਪ੍ਰੀਪੇਡ ਪਲਾਨ ਨਵੀਆਂ ਕੀਮਤਾਂ ਨਾਲ ਦੇਸ਼ ਭਰ ’ਚ ਲਾਗੂ, ਇਥੇ ਵੇਖੋ ਪੂਰੀ ਲਿਸਟ

ਗੈਜੇਟ ਡੈਸਕ– ਏਅਰਟੈੱਲ ਦੇ ਪ੍ਰੀਪੇਡ ਪਲਾਨਸ ਦੀਆਂ ਵਧੀਆਂ ਹੋਈਆਂ ਕੀਮਤਾਂ ਅੱਜ ਯਾਨੀ 26 ਨਵੰਬਰ ਤੋਂ ਦੇਸ਼ ਭਰ ’ਚ ਲਾਗੂ ਹੋ ਗਈਆਂ ਹਨ। ਹੁਣ ਏਅਰਟੈੱਲ ਯੂਜ਼ਰਸ ਨੂੰ ਪ੍ਰੀਪੇਡ ਪਲਾਨਸ ਲਈ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਏਅਰਟੈੱਲ ਨੇ ਆਪਣੇ ਸਾਰੇ ਪ੍ਰੀਪੇਡ ਪਲਾਨਸ ਦੀਆਂ ਕੀਮਤਾਂ ’ਚ 20 ਤੋਂ 25 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਕੰਪਨੀ ਦਾ ਸਭ ਤੋਂ ਸਸਤਾ ਪਲਾਨ 99 ਰੁਪਏ ਦਾ ਹੈ ਜੋ ਕਿ ਪਹਿਲਾਂ 79 ਰੁਪਏ ’ਚ ਮਿਲਦਾ ਸੀ। 

ਇਹ ਵੀ ਪੜ੍ਹੋ– ਸਾਵਧਾਨ! ਭੁੱਲ ਕੇ ਵੀ ਨਾ ਡਾਊਨਲੋਡ ਕਰੋ WhatsApp ਦਾ ਇਹ ਵਰਜ਼ਨ, ਬੈਨ ਹੋ ਸਕਦੈ ਅਕਾਊਂਟ

ਇਨ੍ਹਾਂ ਪਲਾਨਸ ਲਈ ਦੇਣੇ ਹੋਣਗੇ ਗਾਹਕਾਂ ਨੂੰ ਜ਼ਿਆਦਾ ਪੈਸੇ

PunjabKesari

ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps

ਏਅਰਟੈੱਲ ਦਾ 179 ਰੁਪਏ ਵਾਲਾ ਪਲਾਨ 
ਏਅਰਟੈੱਲ ਦੇ ਇਸ ਪਲਾਨ ਨੂੰ 28 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਸ ਵਿਚ ਯੂਜ਼ਰਸ ਨੂੰ ਕੁੱਲ 2 ਜੀ.ਬੀ. ਡਾਟਾ ਅਤੇ 100SMS ਮਿਲਦੇ ਹਨ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। 

ਏਅਰਟੈੱਲ ਦਾ 299 ਰੁਪਏ ਵਾਲਾ ਪਲਾਨ
ਇਸ ਪਲਾਨ ਨੂੰ ਰੋਜ਼ਾਨਾ 5 ਜੀ.ਬੀ. ਡਾਚਾ ਅਤੇ 100SMS ਨਾਲ ਲਿਆਇਆ ਜਾ ਰਿਹਾ ਹੈ ਅਤੇ ਇਸ ਵਿਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਇਸ ਪ੍ਰੀਪੇਡ ਪੈਕ ਦੀ ਮਿਆਦ 28 ਦਿਨਾਂ ਦੀ ਹੈ।

ਏਅਰਟੈੱਲ ਦਾ 479 ਰੁਪਏ ਵਾਲਾ ਪਲਾਨ
ਅਨਲਿਮਟਿਡ ਕਾਲਿੰਗ ਨਾਲ ਆਉਣ ਵਾਲੇ ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਅਤੇ 100SMS ਦਿੱਤੇ ਜਾਂਦੇ ਹਨ। ਇਸ ਪ੍ਰੀਪੇਡ ਪਲਾਨ ਦੀ ਮਿਆਦ 56 ਦਿਨਾਂ ਦੀ ਹੈ।

ਏਅਰਟੈੱਲ ਦਾ 455 ਰੁਪਏ ਵਾਲਾ ਪਲਾਨ
ਇਸ ਪਲਾਨ ’ਚ 6 ਜੀ.ਬੀ. ਡਾਟਾ ਮਿਲਦਾ ਹੈ। ਫ੍ਰੀ ਕਾਲਿੰਗ ਦੀ ਸੁਵਿਧਾ ਨਾਲ ਆਉਣ ਵਾਲੇ ਇਸ ਪ੍ਰੀਪੇਡ ਪੈਕ ਦੀ ਮਿਆਦ 84 ਦਿਨਾਂ ਦੀ ਹੈ।

ਏਅਰਟੈੱਲ ਦਾ 549 ਰੁਪਏ ਵਾਲਾ ਪਲਾਨ
ਅਨਲਿਮਟਿਡ ਕਾਲਿੰਗ ਨਾਲ ਆਉਣ ਵਾਲੇ ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਅਤੇ 100SMS ਮਿਲਦੇ ਹਨ। ਇਸ ਰੀਚਾਰਜ ਪੈਕ ਦੀ ਮਿਆਦ 56 ਦਿਨਾਂ ਦੀ ਹੈ।

ਏਅਰਟੈੱਲ ਦਾ 2999 ਰੁਪਏ ਵਾਲਾ ਪਲਾਨ
ਏਅਰਟੈੱਲ ਦਾ ਇਹ ਪਲਾਨ ਸਭ ਤੋਂ ਮਹਿੰਗਾ ਹੈ। ਇਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਅਤੇ 100SMS ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਲਾਨ ਨੂੰ 365 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। 

ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ


author

Rakesh

Content Editor

Related News