ਏਅਰਟੈੱਲ ਦੇ ਇਸ ਪਲਾਨ ''ਚ ਬ੍ਰਾਡਬੈਂਡ ਯੂਜ਼ਰਸ ਨੂੰ ਹਰ ਮਹੀਨੇ ਮਿਲੇਗਾ 500GB ਐਕਸਟਰਾ ਡਾਟਾ

02/24/2020 2:12:08 AM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਟੈਲੀਕਾਮ ਨਾਲ ਹੀ ਬ੍ਰਾਡਬੈਂਡ ਸੈਕਟਰ 'ਚ ਕਾਮਪੀਟੇਸ਼ਨ ਨੂੰ ਕਾਫੀ ਵਧਾ ਦਿੱਤਾ ਹੈ। ਰਿਲਾਇੰਸ ਜਿਓ ਫਾਈਬਰ ਦੇ ਪਲਾਨਸ ਅਤੇ ਬੈਨੀਫਿਟਸ ਨੂੰ ਟੱਕਰ ਦੇਣ ਲਈ ਦੂਜੀਆਂ ਕੰਪਨੀਆਂ ਨੂੰ ਵੀ ਆਪਣਾ ਬ੍ਰਾਡਬੈਂਡ ਪਲਾਨਸ ਨੂੰ ਰਿਵਾਇਜ ਕਰਨਾ ਪਿਆ। ਇਸ ਦੌਰਾਨ ਇਕ ਕਦਮ ਅੱਗੇ ਵਧਾਉਂਦੇ ਹੋਏ ਏਅਰਟੈੱਲ ਨੇ ਹੁਣ ਜਿਓ ਫਾਈਬਰ ਤੋਂ ਅੱਗੇ ਨਿਕਲਣ ਲਈ ਤਗੜਾ ਪਲਾਨ ਤਿਆਰ ਕੀਤਾ ਹੈ। ਕੰਪਨੀ ਹੁਣ ਆਪਣੇ ਨਵੇਂ ਬ੍ਰਾਡਬੈਂਡ ਯੂਜ਼ਰਸ ਨੂੰ ਰੈਗੂਲਰ ਡਾਟਾ ਪਲਾਨ ਨੂੰ ਟਾਪ-ਅਪ ਕਰਵਾਉਣ 'ਤੇ 500ਜੀ.ਬੀ. ਐਕਸਟਰਾ ਡਾਟਾ ਆਫਰ ਕਰ ਰਹੀ ਹੈ। ਇਸ ਦਾ ਮਤਲਬ ਹੋਇਆ ਕਿ ਜੇਕਰ ਨਵੇਂ ਯੂਜ਼ਰਸ ਏਅਰਟੈੱਲ ਐਕਸਟ੍ਰੀਮ ਦੇ 799 ਰੁਪਏ, 999 ਰੁਪਏ,1499 ਰੁਪਏ ਅਤੇ 3999 ਰੁਪਏ ਵਾਲੇ ਪਲਾਨ ਨੂੰ ਸਬਸਕਰਾਈਬ ਕਰਦੇ ਹਨ ਤਾਂ ਉਸ ਨੂੰ 500ਜੀ.ਬੀ. ਐਕਸਟਾ ਡਾਟਾ ਮਿਲੇਗਾ।

ਨਵੇਂ ਯੂਜ਼ਰਸ ਨੂੰ ਮਿਲ ਰਿਹਾ ਐਕਸਟਰਾ ਡਾਟਾ
ਏਅਰਟੈੱਲ ਪਹਿਲਾਂ ਵੀ ਆਪਣੇ ਨਵੇਂ ਯੂਜ਼ਰਸ ਨੂੰ 1 ਹਜ਼ਾਰ ਰੁਪਏ ਦਾ ਡਿਸਕਾਊਂਟ ਆਫਰ ਕਰ ਚੁੱਕਿਆ ਹੈ। ਇਸ ਵਾਰ ਕੰਪਨੀ ਨਵੇਂ ਆਫਰ ਦੇ ਤਹਿਤ ਚੇਨਈ ਦੇ ਨਵੇਂ ਏਅਰਟੈੱਲ ਐਕਸਟ੍ਰੀਮ ਫਾਇਬਰ ਯੂਜ਼ਰਸ ਨੂੰ 500ਜੀ.ਬੀ. ਐਕਸਟਰਾ ਡਾਟਾ ਆਫਰ ਕਰ ਰਹੀ ਹੈ। ਵਧੀਆ ਗੱਲ ਇਹ ਹੈ ਕਿ ਕੰਪਨੀ ਇਸ ਆਫਰ ਨੂੰ ਸਾਰੇ ਬ੍ਰਾਡਬੈਂਡ ਪਲਾਨਸ ਨਾਲ ਦੇ ਰਹੀ ਹੈ। ਦੱਸਣਯੋਗ ਹੈ ਕਿ ਜੇਕਰ ਤੁਸੀਂ 999 ਰੁਪਏ ਵਾਲੇ ਏਅਰਟੈੱਲ ਐਂਟਰਟੇਨਮੈਂਟ ਬ੍ਰਾਡਬੈਂਡ ਪਲਾਨ ਨੂੰ ਚੁੱਣਿਆ ਹੈ ਤਾਂ ਇਸ ਪਲਾਨ 'ਚ ਤੁਹਾਨੂੰ ਇਸ ਆਫਰ ਨਾਲ ਕੁਲ 800ਜੀ.ਬੀ. ਡਾਟਾ ਮਿਲੇਗਾ। ਆਫਰ ਦੇ ਬਿਨਾਂ ਇਸ ਪਲਾਨ 'ਚ ਕੰਪਨੀ ਹਰ ਮਹੀਨੇ 300 ਜੀ.ਬੀ. ਡਾਟਾ ਦੇ ਰਹੀ ਹੈ।

ਲਾਂਗ ਟਰਮ ਪਲਾਨਸ 'ਚ ਅਨਲਿਮਟਿਡ ਡਾਟਾ
ਕੁਝ ਦਿਨ ਪਹਿਲਾਂ ਟੈਲੀਕਾਮ ਟਾਕ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਕਿ ਏਅਰਟੈੱਲ ਐਕਸਟ੍ਰੀਮ ਫਾਈਬਰ ਦੇ ਚੇਨਈ ਯੂਜ਼ਰਸ ਨੂੰ ਲਾਂਗ ਟਰਮ ਪਲਾਨ ਸਲੈਕਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ। ਇਸ ਪਲਾਨ ਦੀ ਖਾਸੀਅਤ ਸੀ ਕਿ ਇਸ 'ਚ ਅਨਲਿਮਟਿਡ ਡਾਟਾ ਬੈਨੀਫਿਟਸ ਆਫਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਏਅਰਟੈੱਲ ਐਕਸਟ੍ਰੀਮ ਫਾਈਬਰ 799, 999 ਅਤੇ 1499 ਰੁਪਏ ਵਾਲੇ ਐੱਫ.ਯੂ.ਪੀ. ਲਿਮਿਟ ਨਾਲ ਆਉਂਦੇ ਹਨ। ਅਜਿਹੇ 'ਚ ਜੇਕਰ ਕੋਈ ਯੂਜ਼ਰਸ ਇਨ੍ਹਾਂ ਪਲਾਨਸ ਨੂੰ 6 ਮਹੀਨੇ ਲਈ ਸਬਸਕਰਾਈਬ ਕਰਵਾਉਂਦਾ ਹੈ ਤਾਂ ਉਨ੍ਹਾਂ ਨੂੰ ਅਨਲਿਮਟਿਡ ਡਾਟਾ ਦਿੱਤਾ ਜਾਵੇਗਾ।

1ਜੀ.ਬੀ. ਤਕ ਦੀ ਸਪੀਡ
ਇੰਟਰਨੈੱਟ ਸਪੀਡ ਦੀ ਗੱਲ ਕਰੀਏ ਤਾਂ 799 ਰੁਪਏ ਵਾਲੇ ਪਲਾਨ 'ਚ 100 ਐੱਮ.ਬੀ.ਪੀ.ਐੱਸ., 999 ਰੁਪਏ ਦੇ ਪਲਾਨ 'ਚ 200 ਐੱਮ.ਬੀ.ਪੀ.ਐੱਸ., 1499 ਰੁਪਏ ਵਾਲੇ ਪਲਾਨ 'ਚ 300 ਐੱਮ.ਬੀ.ਪੀ.ਐੱਸ. ਅਤੇ 3999 ਰੁਪਏ ਵਾਲੇ ਪਲਾਨ 'ਚ 1ਜੀ.ਬੀ.ਬੀ.ਐੱਸ. ਦੀ ਸਪੀਡ ਮਿਲਦੀ ਹੈ।


Karan Kumar

Content Editor

Related News