Airtel ਨੇ ਪੇਸ਼ ਕੀਤਾ ਨਵਾਂ ਪਲਾਨ, ਯੂਜ਼ਰਸ ਨੂੰ 28 ਦਿਨਾਂ ਲਈ ਮਿਲੇਗਾ 5GB ਡਾਟਾ
Tuesday, Feb 20, 2018 - 11:29 AM (IST)

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕਪਨੀ ਏਅਰਟੈੱਲ ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਪਲਾਨ ਦੀ ਕੀਮਤ 98 ਰੁਪਏ ਰੱਖੀ ਹੈ। ਦੱਸ ਦੱਈਏ ਕਿ ਇਹ ਪਲਾਨ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ 'ਚ ਸਾਰੇ ਪ੍ਰੀਪੇਡ ਲਈ ਹੈ ਪਰ ਦਿੱਲੀ ਐੱਨ. ਸੀ. ਆਰ. 'ਚ ਇਹ ਪੈਕ ਕੁਝ ਹੀ ਗਾਹਕਾਂ ਨੂੰ ਮਿਲ ਰਿਹਾ ਹੈ।
98 ਰੁਪਏ ਵਾਲਾ ਪਲਾਨ -
98 ਰੁਪਏ ਵਾਲੇ ਇਸ ਪਲਾਨ 'ਚ ਯੂਜ਼ਰਸ ਨੂੰ 5GB 3G/4G ਡਾਟਾ ਮਿਲ ਰਿਹਾ ਹੈ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ। 1 ਜੀ. ਬੀ. ਡਾਟਾ ਦੀ ਕੀਮਤ 19.6 ਰੁਪਏ ਹੋ ਰਹੀ ਹੈ। ਅਜਿਹੇ 'ਚ ਤੁਹਾਡੇ ਨੰਬਰ 'ਤੇ ਇਹ ਪਲਾਨ ਮਿਲ ਰਿਹਾ ਹੈ ਕਿ ਨਹੀਂ ਇਸ ਨੂੰ ਚੈੱਕ ਕਰਨ ਲਈ ਮਾਈ ਏਅਰਟੈੱਲ ਐਪ 'ਚ ਜਾ ਕੇ ਆਪਣਾ ਬੈਸਟ ਪਲਾਨ ਚੈੱਕ ਕਰੋ ਜਾਂ ਫਿਰ *121*1# ਡਾਇਲ ਕਰ ਕੇ ਆਪਣੇ ਨੰਬਰ 'ਤੇ ਬੈਸਟ ਆਫਰ ਦੇ ਬਾਰੇ 'ਚ ਜਾਣ ਸਕਦੇ ਹੋ।