Airtel ਦੇ ਇਸ ਸ਼ਾਨਦਾਰ ਪਲਾਨ ’ਚ ਮਿਲੇਗਾ 4 ਲੱਖ ਦਾ ਬੀਮਾ, ਕਰ ਸਕੋਗੇ ਅਨਲਿਮਟਿਡ ਕਾਲ
Thursday, Jan 02, 2020 - 11:20 AM (IST)

ਗੈਜੇਟ ਡੈਸਕ– ਦਸੰਬਰ ’ਚ ਹੋਏ ਟੈਰਿਫ ਵਾਧੇ ਤੋਂ ਬਾਅਦ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਨਵੇਂ ਅਤੇ ਆਕਰਸ਼ਕ ਪਲਾਨ ਲੈ ਕੇ ਆ ਰਹੀਆਂ ਹਨ। ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਪ੍ਰੀਪੇਡ ਪਲਾਨਸ ਦੇ ਮਹਿੰਗਾ ਹੋਣ ਤੋਂ ਬਾਅਦ ਸਬਸਕ੍ਰਾਈਬਰ ਬੇਸ ’ਚ ਕਮੀ ਨਾ ਆਏ। ਇਸੇ ਕੜੀ ’ਚ ਏਅਰਟੈੱਲ ਆਪਣੇ ਗਾਹਕਾਂ ਲਈ 279 ਰੁਪਏ ਅਤੇ 379 ਰੁਪਏ ਦੇ ਦੋ ਨਵੇਂ ਪਲਾਨ ਲੈ ਕੇ ਆਈ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ ਕੀ ਫਾਇਦੇ ਦਿੱਤੇ ਜਾ ਰਹੇ ਹਨ।
379 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਏਅਰਟੈੱਲ ਦੇ ਇਸ ਨਵੇਂ ਪਲਾਨ ’ਚ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਦਿੱਤੀ ਜਾ ਰਹੀ ਹੈ। ਪਲਾਨ ਬਿਨਾਂ ਕਿਸੇ FUP ਲਿਮਟ ਦੇ ਆਉਂਦਾ ਹੈ ਅਤੇ ਇਸ ਵਿਚ ਕਿਸੇ ਵੀ ਨੈੱਟਵਰਕ ਲਈ ਟਰੂ ਅਨਲਿਮਟਿਡ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਪਲਾਨ ’ਚ ਪੂਰੇ ਮਿਆਦ ਪੀਰੀਅਡ ਲਈ ਕੁਲ 900 ਫ੍ਰੀ ਐੱਸ.ਐੱਮ.ਐੱਸ. ਮਿਲਦੇ ਹਨ। ਪਲਾਨ ਨੂੰ ਸਬਸਕ੍ਰਾਈਬ ਕਰਾਉਣ ਵਾਲੇ ਗਾਹਕਾਂ ਨੂੰ ਕੰਪੀ ਹੋਰ ਫ੍ਰੀ ਫਾਈਦੇ ਵੀ ਦੇ ਰਹੀ ਹੈ ਜਿਸ ਵਿਚ ਵਿੰਕ ਮਿਊਜ਼ਿਕ, ਏਅਰਟੈੱਲ ਐਕਸਟਰੀਮ ਐਪ ਦੇ ਫ੍ਰੀ ਸਬਸਕ੍ਰਿਪਸ਼ਨ ਦੇ ਨਾਲ FASTag ਦੀ ਖਰੀਦ ’ਤੇ 100 ਰੁਪਏ ਦਾ ਕੈਸ਼ਬੈਕ ਵੀ ਸ਼ਾਮਲ ਹੈ।
279 ਰੁਪਏਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
279 ਰੁਪਏ ਵਾਲਾ ਇਹ ਪਲਾਨ ਟੈਰਿਫ ਹਾਈਕ ਤੋਂ ਬਾਅਦ ਲਾਂਚ ਕੀਤੇ ਗਏ 249 ਰੁਪਏ ਵਾਲੇ ਪਲਾਨ ਵਰਗਾ ਹੀ ਹੈ। ਇਸ ਵਿਚ ਗਾਹਕਾਂ ਨੂੰ ਰੋਜ਼ 1.5 ਜੀ.ਬੀ. ਡਾਟਾ, 100 ਫ੍ਰੀ ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਫ੍ਰੀ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 279 ਰੁਪਏ ਵਾਲੇ ਪਲਾਨ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਵਿਚ ਐੱਚ.ਡੀ.ਐੱਫ.ਸੀ. ਲਾਈਫ ਵਲੋਂ 4 ਲੱਖ ਰੁਪਏਦਾ ਬੀਮਾ ਦਿੱਤਾ ਜਾ ਰਿਹਾ ਹੈ। 249 ਰੁਪਏਵਾਲੇ ਪਲਾਨ ’ਚ ਗਾਹਕਾਂ ਨੂੰ ਇਹ ਨਹੀਂ ਮਿਲਦਾ। ਪਲਾਨ ’ਚ ਗਾਹਕਾਂ ਨੂੰ ਵਿੰਕ ਮਿਊਜ਼ਿਕ, ਏਅਰਟੈੱਲ ਐਕਸਟਰੀਮ ਐਪ ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਅਤੇ FASTag ਦੀ ਖਰੀਦ ’ਤੇ 100 ਰੁਪਏ ਦਾ ਕੈਸ਼ਬੈਕ ਮਿਲਦਾ ਹੈ।