ਏਅਰਟੈੱਲ ’ਤੇ ਜਿਓ ਨਹੀਂ, ਇਹ ਹੈ ਸਭ ਤੋਂ ਤੇਜ਼ ਇੰਟਰਨੈੱਟ ਦੇਣ ਵਾਲੀ ਕੰਪਨੀ

11/05/2019 2:26:54 PM

ਗੈਜੇਟ ਡੈਸਕ– ਜੇਕਰ ਤੁਸੀਂ ਦੇਸ਼ ’ਚ ਏਅਰਟੈੱਲ ਜਾਂ ਜਿਓ ਨੂੰ ਇੰਟਰਨੈੱਟ ਸਪੀਡ ਦੇਣ ਦੇ ਮਾਮਲੇ ’ਚ ਚੋਟੀ ’ਤੇ ਮੰਨਦੇ ਹੋ ਤਾਂ ਇਹ ਤੁਹਾਡਾ ਵਹਿਮ ਹੈ। ਕਿਉਂਕਿ ਇੰਟਰਨੈੱਟ ਦੀ ਸਪੀਡ ਟੈਸਟ ਕਰਨ ਵਾਲੀ ਕੰਪਨੀ Ookla ਦੀ ਤਾਜ਼ਾ ਰਿਪੋਰਟ ’ਚ ACT Fibernet ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਦੂਜਾ ਨੰਬਰ Hathway ਨੂੰ ਮਿਲਿਆ ਹੈ। ਦੇਸ਼ ’ਚ ਸਾਲ 2019 ਦੀ ਦੂਜੀ ਅਤੇ ਤੀਜੀ ਤਿਮਾਹੀ ’ਚ ਫਿਕਸਡ ਬ੍ਰਾਡਬੈਂਡ ਸਪੀਡ ’ਚ 16.5 ਵਾਧਾ ਦਰਜ ਹੋਇਆ ਹੈ। ਸਤੰਬਰ ’ਚ ਸਾਰੇ ਆਪਰੇਟਰਾਂ ਦੀ ਇੰਟਰਨੈੱਟ ਸਪੀਡ 34.07Mbps ਦੇ ਪਾਰ ਪਹੁੰਚ ਗਈ ਸੀ। 

ਰਿਪੋਰਟ ਮੁਤਾਬਕ, ACT Fibernet ਦੀ ਡਾਊਨਲੋਡ ਸਪੀਡ 45.31Mbps ਤੋਂ 47.74Mbps ਦੇ ਵਿਚਕਾਰ ਰਹੀ ਜਦਕਿ ਹੈਥਵੇਅ ਦੀ ਟਾਪ ਸਪੀਡ 33.69Mbps ਰਹੀ ਹੈ। ਇਸ ਵਿਚਕਾਰ ਏਅਰਟੈੱਲ ਦੀ ਡਾਊਨਲੋਡ ਸਪੀਡ 34.43Mbps ਰਹੀ। ਇਸ ਸੂਚੀ ’ਚ ਬੀ.ਐੱਸ.ਐੱਨ.ਐੱਲ. 16Mbps ਤੋਂ 18.47Mbps ਦੇ ਨਾਲ ਕਾਫੀ ਪਿੱਛੇ ਰਹੀ। ਜਿਓ ਦੀ ਗੱਲ ਕਰੀਏ ਤਾਂ ਇਸ ਦੇ ਅੰਕੜੇ ਹੈਰਾਨ ਕਰਨ ਵਾਲੇ ਰਹੇ। ਅਗਸਤ ’ਚ ਜਿਓ ਦੀ ਸਪੀਡ ਡਿੱਗ ਕੇ 17.52Mbps ਹੋ ਗਈ ਸੀ ਜੋ ਸਤੰਬਰ ’ਚ ਗੀਗਾਫਾਈਬਰ ਸਰਵਿਸ ਦੇ ਲਾਂਚ ਤੋਂ ਬਾਅਦ 41.99Mbps ਹੋ ਗਈ। 

5 ਵੱਡੇ ਸ਼ਹਿਰਾਂ ’ਚ ਟਾਪ ’ਤੇ ਹੈ ਜਿਓ
ਦੇਸ਼ ਦੇ 15 ਵੱਡੇ ਸ਼ਹਿਰਾਂ ’ਚ ਫਿਕਸਡ ਅਤੇ ਮੋਬਾਇਲ ਡਾਊਨਲੋਡ ਸਪੀਡ ਦੀ ਤੁਲਨਾ ਕਰਨ ’ਤੇ ਜਿਓ ਨੂੰ ਸਾਲ 2019 ਦੀ ਦੂਜੀ ਅਤੇ ਤੀਜੀ ਤਿਮਾਹੀ ’ਚ 5 ਵੱਡੇ ਸ਼ਹਿਰਾਂ ’ਚ ਸਭ ਤੋਂ ਤੇਜ਼ ਫਿਕਸ ਬ੍ਰਾਡਬੈਂਡ ਇੰਟਰਨੈੱਟ ਸਪੀਡ ਦੇਣ ਵਾਲਾ ਅਵਾਰਡ ਮਿਲਿਆ। ACT 4 ਸ਼ਹਿਰਾਂ ’ਚ ਫਾਸਟੈਸਟ ਇੰਟਰਨੈੱਟ ਪ੍ਰੋਵਾਈਡਰ ਰਿਹਾ। ਹੈਥਵੇਅ ਨੂੰ ਚੇਨਈ ਦਾ ਸਭ ਤੋਂ ਜ਼ਿਆਦਾ ਸਪੀਡਸਕੋਰ ਵਾਲਾ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਦੱਸਿਆ ਗਿਆ। ਉਥੇ ਹੀ ਲਖਨਊ ਅਤੇ ਜੈਪੁਰ ’ਚ ACT ਫਾਈਬਰਨੈੱਟ ਨੂੰ ਸਭ ਤੋਂ ਜ਼ਿਆਦਾ ਸਪੀਡ ਸਕੋਰ ਮਿਲਿਆ। 


Related News