ਏਅਰਟੈੱਲ ਦੇ ਇਸ ਪੈਕ ''ਚ ਹੁਣ ਮਿਲੇਗਾ ਦੁਗਣਾ ਡਾਟਾ

05/15/2020 4:53:56 PM

ਗੈਜੇਟ ਡੈਸਕ- ਏਅਰਟੈੱਲ ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਏਅਰਟੈੱਲ ਦੇ ਇਕ ਮਸ਼ਹੂਰ ਪਲਾਨ 'ਚ ਹੁਣ ਦੁਗਣਾ ਡਾਟਾ ਦਿੱਤਾ ਜਾ ਰਿਹਾ ਹੈ। ਏਅਰਟੈੱਲ ਦਾ ਇਹ ਪਲਾਨ 98 ਰੁਪਏ ਵਾਲਾ ਡਾਟਾ ਐਡ-ਆਨ ਪੈਕ ਹੈ। ਏਅਰਟੈੱਲ ਦੇ ਇਸ ਪਲਾਨ 'ਚ ਗਾਹਕਾਂ ਨੂੰ ਹੁਣ ਤਕ 6 ਜੀ.ਬੀ. ਡਾਟਾ ਮਿਲਦਾ ਆਇਆ ਹੈ। ਹਾਲਾਂਕਿ, ਏਅਰਟੈੱਲ ਨੇ ਇਸ ਪਲਾਨ ਦੀ ਮਿਆਦ 'ਚ ਕੋਈ ਬਦਲਾਅ ਨਹੀਂ ਕੀਤਾ। ਇਸ ਪਲਾਨ ਦੀ ਮਿਆਦ ਪਹਿਲਾਂ ਦੀ ਤਰ੍ਹਾਂ ਹੀ 28 ਦਿਨਾਂ ਦੀ ਹੈ। ਹਾਲਾਂਕਿ, ਏਅਰਟੈੱਲ ਨੇ ਦੂਜੇ ਸਟੈਂਡ ਅਲੋਨ ਡਾਟਾ ਐਡ-ਆਨ ਪੈਕ ਨੂੰ ਰਿਵਾਈਜ਼ ਨਹੀਂ ਕੀਤਾ। ਏਅਰਟੈੱਲ ਦੇ 48 ਰੁਪਏ ਵਾਲੇ ਪਲਾਨ 'ਚ ਪਹਿਲਾਂ ਦੀ ਤਰ੍ਹਾਂ ਹੀ 3 ਜੀ.ਬੀ. ਹਾਈ ਸਪੀਡ ਡਾਟਾ ਮਿਲੇਗਾ। 

ਜਿਓ 'ਤੇ ਵੋਡਾਫੋਨ ਦੇ ਮੁਕਾਬਲੇ ਏਅਰਟੈੱਲ ਦਾ ਪਲਾਨ
ਰਿਲਾਇੰਸ ਜਿਓ ਅਤੇ ਵੋਡਾਫੋਨ ਵੀ ਆਪਣੇ ਗਾਹਕਾਂ ਨੂੰ ਅਜਿਹੇ ਡਾਟਾ ਐਡ-ਆਨ ਪੈਕ ਆਫਰ ਕਰ ਰਹੇ ਹਨ। ਰਿਲਾਇੰਸ ਜਿਓ ਕੋਲ 101 ਰੁਪਏ ਦਾ ਐਡ-ਆਨ ਪੈਕ ਹੈ। ਜਿਓ ਦੇ ਇਸ ਪਲਾਨ 'ਚ ਗਾਹਕਾਂ ਨੂੰ 12 ਜੀ.ਬੀ. ਹਾਈ ਸਪੀਡ ਡਾਟਾ ਅਤੇ 1,000 ਨਾਨ-ਜਿਓ ਮਿੰਟਸ ਮਿਲਦੇ ਹਨ। ਜਿਓ ਦਾ 101 ਰੁਪਏ ਵਾਲਾ ਐਡ-ਆਨ ਪੈਕ ਗਾਹਕਾਂ ਦੇ ਮੌਜੂਦਾ ਪਲਾਨ ਦੇ ਖਤਮ ਹੋਣ ਤਕ ਹੀ ਯੋਗ ਹੈ। ਇਸ ਤੋਂ ਇਲਾਵਾ, ਜਿਓ ਨੇ ਮਈ ਦੇ ਦੂਜੇ ਹਫਤੇ 'ਚ ਵਰਕ ਫਰਾਮ ਹੋਮ ਯੂਜ਼ਰਜ ਲਈ ਨਵੇਂ ਡਾਟਾ ਐਡ-ਆਨ ਪੈਕਸ ਪੇਸ਼ ਕੀਤੇ ਸਨ। ਨਵੇਂ ਡਾਟਾ ਐਡ-ਆਨ ਪੈਕਸ 'ਚ 151 ਰੁਪਏ ਵਾਲਾ ਐਡ-ਆਨ ਪੈਕ ਅਤੇ 201 ਰੁਪਏ ਵਾਲਾ ਪੈਕ ਹੈ। ਨਾਲ ਹੀ 251 ਰੁਪਏ ਵਾਲੇ ਡਾਟਾ ਐਡ-ਆਨ ਪੈਕ ਨੂੰ ਰਿਵਾਈਜ਼ ਕੀਤਾ ਗਿਆ ਹੈ। 

ਵੋਡਾਫੋਨ ਆਪਣੇ ਗਾਹਕਾਂ ਨੂੰ 98 ਰੁਪਏ ਵਾਲਾ ਡਾਟਾ ਐਡ-ਆਨ ਪੈਕ ਆਫਰ ਕਰਦੀ ਹੈ। ਵੋਡਾਫੋਨ ਦੇ ਇਸ ਪਲਾਨ 'ਚ ਗਾਹਕਾਂ ਨੂੰ 6 ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਏਅਰਟੈੱਲ ਅਤੇ ਜਿਓ ਨੂੰ ਸਖਤ ਟੱਕਰ ਦੇਣ ਲਈ ਵੋਡਾਫੋਨ ਵੀ ਆਪਣਾ ਐਡ-ਆਨ ਪਲਾਨ ਰਿਵਾਈਜ਼ ਕਰਦੀ ਹੈ ਜਾਂ ਨਹੀਂ। 


Rakesh

Content Editor

Related News