ਹੁਣ ਏਅਰਟੈੱਲ ਦੇ ਸਟੋਰ ''ਤੇ ਲੈ ਸਕਦੇ ਹੋ ਅਲਟਰਾ ਫਾਸਟ 5ਜੀ ਦਾ ਲਾਈਵ ਅਨੁਭਵ, ਬਣਾਏ ਗਏ ਕਈ ਡੈਮੋ ਜ਼ੋਨ

03/09/2023 1:32:16 PM

ਗੈਜੇਟ ਡੈਸਕ- ਏਅਰਟੈੱਲ ਦੇਸ਼ 'ਚ 5ਜੀ ਲਾਂਚ ਕਰਨ ਵਾਲਾ ਪਹਿਲਾ ਟੈਲੀਕਾਮ ਆਪਰੇਟਰ ਹੈ। 1 ਅਗਸਤ 2022 ਨੂੰ ਲਾਂਚਿੰਗ ਦੇ ਨਾਲ ਹੀ ਏਅਰਟੈੱਲ 5ਜੀ ਪਲੱਸ ਦੇਸ਼ ਦੇ ਕਈ ਸ਼ਹਿਰਾਂ 'ਚ ਸ਼ੁਰੂ ਹੋ ਗਿਆ ਸੀ। ਇਸ ਸਮੇਂ ਦੇਸ਼ ਦੇ 20 ਸੂਬਿਆਂ ਦੇ 265 ਤੋਂ ਵੱਧ ਸ਼ਹਿਰਾਂ 'ਚ ਏਅਰਟੈੱਲ 5ਜੀ ਪਲੱਸ ਉਪਲੱਬਧ ਹੈ, ਜਿੱਥੇ ਏਅਰਟੈੱਲ ਦੇ ਗਾਹਕ ਅਲਟਰਾ ਫਾਸਟ 5ਜੀ ਨੈੱਟਵਰਕ ਦਾ ਮਜ਼ਾ ਲੈ ਸਕਦੇ ਹਨ। ਹੁਣ ਏਅਰਟੈੱਲ ਨੇ ਆਪਣੇ ਕਰੋੜਾਂ ਗਾਹਕਾਂ ਨੂੰ 5ਜੀ ਨੈੱਟਵਰਕ ਅਨੁਭਵ ਕਰਨ ਲਈ ਆਪਣੇ ਰਿਟੇਲ ਸਟੋਰ 'ਤੇ ਇਨਵਾਈਟ ਕੀਤਾ ਹੈ। ਏਅਰਟੈੱਲ ਦੇ ਰਿਟੇਲ ਸਟੋਰ 'ਤੇ ਏਅਰਟੈੱਲ 5ਜੀ ਪਲੱਸ ਲਈ ਡੈਮੋ ਜ਼ੋਨ ਬਣਾਏ ਗਏ ਹਨ। 

ਏਅਰਟੈੱਲ 5ਜੀ ਡੈਮੋ ਜ਼ੋਨ 'ਤੇ ਕੀ-ਕੀ ਮਿਲੇਗਾ

ਜੇਕਰ ਤੁਸੀਂ ਵੀ ਏਅਰਟੈੱਲ ਦੇ 5ਜੀ ਨੈੱਟਵਰਕ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਫਿਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਜ਼ਦੀਕੀ ਏਅਰਟੈੱਲ ਸਟੋਰ 'ਤੇ ਜਾ ਸਕਦੇ ਹੋ। ਏਅਰਟੈੱਲ ਦੇ ਰਿਟੇਲ ਸਟੋਰ 'ਤੇ ਕੰਪਨੀ ਆਪਣੇ ਏਅਰਟੈੱਲ 5ਜੀ ਪਲੱਸ ਦੇ ਯੂਜ਼ ਅਤੇ ਸਪੀਡ ਦੇ ਪਰਦਰਸ਼ਨ ਕਰ ਰਹੀ ਹੈ। ਰਿਟੇਲ ਸਟੋਰ ਦੇ 5ਜੀ ਡੈਮੋ ਜ਼ੋਨ 'ਚ ਤੁਸੀਂ ਏਅਰਟੈੱਲ 5ਜੀ ਪਲੱਸ ਦੀ ਜ਼ਬਰਦਸਤ ਸਪੀਡ ਅਤੇ ਇਮਰਸਿਵ ਵਰਚੁਅਲ ਰਿਐਲਿਟੀ ਐਂਟਰਟੇਨਮੈਂਟ, ਕਲਾਊਡ ਗੇਮਿੰਗ ਨੂੰ ਖੁਦ ਅਨੁਭਵ ਕਰ ਸਕਦੇ ਹੋ। ਦੇਸ਼ ਭਰ 'ਚ ਏਅਰਟੈੱਲ ਦੇ 1000+ ਰਿਟੇਲ ਸਟੋਰਾਂ 'ਤੇ ਡੈਮੋ ਜ਼ੋਨ ਬਣਾਏ ਗਏ ਹਨ ਜਿੱਥੇ ਡੈਮੋ ਦੇਣ ਲਈ ਮਾਹਿਰ ਮੌਜੂਦ ਹਨ। ਇਨ੍ਹਾਂ ਮਾਹਿਰਾਂ ਨੂੰ ਖਾਸਤੌਰ 'ਤੇ ਟ੍ਰੇਨਿੰਗ ਦਿੱਤੀ ਗਈ ਹੈ। ਇਹ ਮਾਹਿਰ ਏਅਰਟੈੱਲ 5ਜੀ ਪਲੱਸ ਦੇ ਇਸਤੇਮਾਲ, ਸਪੀਡ ਤੋਂ ਇਲਾਵਾ ਤੁਹਾਨੂੰ 5ਜੀ ਸੰਬੰਧਿਤ ਸਾਰੇ ਸਵਾਲਾਂ ਦੇ ਜਵਾਬ ਵੀ ਦੇਣਗੇ। 

ਏਅਰਟੈੱਲ ਦੇ ਦੇਸ਼ ਭਰ ਦੇ ਗਾਹਕ ਕਿਸੇ ਵੀ 5ਜੀ ਡਿਵਾਈਸ 'ਚ ਏਅਰਟੈੱਲ 5ਜੀ ਪਲੱਸ ਦਾ ਇਸਤੇਮਾਲ ਕਰ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ 5ਜੀ ਇਸਤੇਮਾਲ ਲਈ ਗਾਹਕਾਂ ਤੋਂ ਫਿਲਹਾਲ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਕਿਉਂਕਿ ਮੌਜੂਦਾ ਡਾਟਾ ਪਲਾਨ 5ਜੀ 'ਤੇ ਕੰਮ ਕਰਦਾ ਹੈ। ਏਅਰਟੈੱਲ ਨੇ ਆਪਣੇ 5ਜੀ ਨੈੱਟਵਰਕ 'ਤੇ ਸ਼ਾਨਦਾਰ ਸਪੀਡ ਅਤੇ ਬੈਸਟ ਕਾਲਿੰਗ ਕੁਆਲਿਟੀ ਦੇਣ ਦਾ ਦਾਅਵਾ ਕੀਤਾ ਹੈ।


Rakesh

Content Editor

Related News