ਏਅਰਟੈੱਲ ਨੇ ਪੇਸ਼ ਕੀਤੇ ਦੋ ਧਮਾਕੇਦਾਰ ਪਲਾਨ, ਮਿਲ ਰਿਹੈ 4ਜੀ ਡਾਟਾ ਦੇ ਹੋਰ ਬਹੁਤ ਕੁਝ

04/24/2017 1:41:49 PM

ਜਲੰਧਰ- ਟੈਲੀਕਾਮ ਜਗਤ ''ਚ ਕੰਪਨੀਆਂ ''ਚ ਪ੍ਰਾਈਜ਼ ਵਾਰ ਵਧਦੀ ਹੀ ਜਾ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਇਕ ਵਾਰ ਫਿਰ ਤੋਂ ਦੋ ਨਵੇਂ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ''ਚ 299 ਰੁਪਏ ਅਤੇ 399 ਰੁਪਏ ਦੇ ਪਲਾਨ ਸ਼ਾਮਲ ਹਨ। ਇਹ ਦੋਵੇਂ ਪਲਾਨ ਪੋਸਟਪੇਡ ਗਾਹਕਾਂ ਲਈ ਹਨ ਅਤੇ ਇਨ੍ਹਾਂ ''ਚੋਂ ਕੋਈ ਵੀ ਪਲਾਨ ਅਨਲਮਿਟਿਡ ਆਫਰ ਦੇ ਨਾਲ ਨਹੀਂ ਹੈ। ਅਨਲਿਮਟਿਡ ਫਾਇਦੇ ਲਈ ਏਅਰਟੈੱਲ ਦਾ 499 ਰੁਪਏ ਦਾ ਪਲਾਨ ਹੈ ਜਿਸ ਵਿਚ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਅਨਲਿਮਟਿਡ ਹੈ ਅਤੇ 3ਜੀ.ਬੀ. 4ਜੀ ਡਾਟਾ ਦਿੱਤਾ ਗਿਆ ਹੈ, ਹਾਲਾਂਕਿ ਇਸ ਪਲਾਨ ਦੇ ਤਹਿਤ ਵੀ ਰੋਮਿੰਗ ''ਚ ਆਊਟਗੋਇੰਗ ਕਾਲ ਫਰੀ ਨਹੀਂ ਹੈ। 
 
ਕੀ ਹੈ 299 ਰੁਪਏ ਅਤੇ 399 ਰੁਪਏ ਵਾਲਾ ਪਲਾਨ?
299 ਰੁਪਏ ਵਾਲੇ ਪੋਸਟਪੇਡ ਪਲਾਨ ''ਚ 680 ਮਿੰਟ ਲੋਕਲ/ਐੱਸ.ਟੀ.ਡੀ. ਕਾਲਿੰਗ ਮਿਲੇਗੀ। ਨਾਲ ਹੀ 600 ਐੱਮ.ਬੀ. 4ਜੀ ਡਾਟਾ ਮਿਲੇਗਾ। ਉਥੇ ਹੀ 399 ਰੁਪਏ ਦੇ ਪਲਾਨ ''ਚ 765 ਮਿੰਟ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਹੈ ਅਤੇ 1ਜੀ.ਬੀ. 4ਜੀ ਡਾਟਾ ਹੈ। ਦੋਵਾਂ ਪਲਾਨਜ਼ ''ਚ ਦੇਸ਼ ਭਰ ''ਚ ਰੋਮਿੰਗ ''ਚ ਇਨਕਮਿੰਗ ਫਰੀ ਦੀ ਸੁਵਿਧਾ ਹੈ, ਹਾਲਾਂਕਿ ਰੋਮਿੰਗ ''ਚ ਆਊਟਗੋਇੰਗ ਕਾਲ ਦੀ ਰੇਟ ਸਟੈਂਡਰਡ ਹੋਵੇਗੀ। ਉਥੇ ਹੀ ਫਰੀ ਮਿੰਟ ਖਤਮ ਹੋਣ ਤੋਂ ਬਾਅਦ ਸਾਰੇ ਆਊਟਗੋਇੰਗ ਕਾਲ ''ਤੇ 80 ਪੈਸੇ ਪ੍ਰਤੀ ਮਿੰਟ ਦਾ ਚਾਰਜ ਲੱਗੇਗਾ। 
ਦੱਸ ਦਈਏ ਕਿ ਹਾਲਹੀ ''ਚ ਏਅਰਟੈੱਲ ਨੇ ਜਿਓ ਦੀ ਟੱਕਰ ''ਚ 244 ਰੁਪਏ ਤੋਂ ਲੈ ਕੇ 1,198 ਰੁਪਏ ਦੇ ਪਲਾਨ ਪੇਸ਼ ਕੀਤੇ ਹਨ। 244 ਰੁਪਏ ਦੇ ਪਲਾਨ ''ਚ ਏਅਰਟੈੱਲ-ਟੂ-ਏਅਰਟੈੱਲ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ, 4ਜੀ ਡਾਟਾ 70 ਜੀ.ਬੀ. ਹੈ, ਇਸ ਵਿਚ ਹਰ ਰੋਜ਼ 1ਜੀ.ਬੀ. ਡਾਟਾ ਮਿਲਦਾ ਹੈ, ਪਲਾਨ ਦੀ ਮਿਆਦ 70 ਦਿਨਾਂ ਦੀ ਹੈ।

Related News