Airtel ਨੇ ਗਾਹਕਾਂ ਨੂੰ ਦਿੱਤਾ ਝਟਕਾ: ਹੁਣ ਇਨ੍ਹਾਂ ਸਰਕਲਾਂ ''ਚ ਵੀ ਮਹਿੰਗਾ ਕੀਤਾ ਸਭ ਤੋਂ ਸਸਤਾ ਪਲਾਨ

Monday, Mar 13, 2023 - 11:53 AM (IST)

Airtel ਨੇ ਗਾਹਕਾਂ ਨੂੰ ਦਿੱਤਾ ਝਟਕਾ: ਹੁਣ ਇਨ੍ਹਾਂ ਸਰਕਲਾਂ ''ਚ ਵੀ ਮਹਿੰਗਾ ਕੀਤਾ ਸਭ ਤੋਂ ਸਸਤਾ ਪਲਾਨ

ਗੈਜੇਟ ਡੈਸਕ- ਭਾਰਤੀ ਏਅਰਟੈੱਲ ਨੇ ਇਕ ਵਾਰ ਫਿਰ ਤੋਂ ਆਪਣੇ ਕਰੋੜਾਂ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਹੁਣ ਗੁਜਰਾਤ, ਕੋਲਕਾਤਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਰਕਲ 'ਚ ਵੀ ਆਪਣੇ ਐਂਟਰੀ ਲੈਵਲ ਯਾਨੀ ਸਭ ਤੋਂ ਸਸਤੇ ਪਲਾਨ ਨੂੰ ਮਹਿੰਗਾ ਕਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਕੰਪਨੀ ਦੇ ਐਂਟਰੀ ਲੈਵਲ ਪਲਾਨ ਦੀ ਕੀਮਤ 99 ਰੁਪਏ ਸੀ ਜੋ ਕਿ ਹੁਣ 155 ਰੁਪਏ ਹੋ ਗਈ ਹੈ।

ਏਅਰਟੈੱਲ ਨੇ ਸਭ ਤੋਂ ਪਹਿਲਾਂ ਹਰਿਆਣਾ ਅਤੇ ਓਡੀਸ਼ਾ 'ਚ ਆਪਣੇ ਸ਼ੁਰੂਆਤੀ ਪਲਾਨ ਨੂੰ ਮਹਿੰਗਾ ਕੀਤਾ ਸੀ। ਇਨ੍ਹਾਂ ਸਰਕਲ 'ਚ ਹੀ ਸਭ ਤੋਂ ਪਹਿਲਾਂ 99 ਰੁਪਏ ਵਾਲਾ ਪਲਾਨ 155 ਰੁਪਏ ਦਾ ਹੋਇਆ ਸੀ। ਹੁਣ ਕੁੱਲ 19 ਸਰਕਲਾਂ 'ਚ ਏਅਰਟੈੱਲ ਦਾ ਐਂਟਰੀ ਲੈਵਲ ਪਲਾਨ 155 ਰੁਪਏ ਦਾ ਹੋ ਗਿਆ ਹੈ। ਏਅਰਟੈੱਲ ਦੇ ਇਸ ਕਦਮ ਤੋਂ ਬਾਅਦ ਤੁਹਾਨੂੰ 56 ਰੁਪਏ ਵਾਧੂ ਖਰਚ ਕਰਨੇ ਹੋਣਗੇ ਯਾਨੀ ਜਿਸ ਪਲਾਨ ਲਈ ਤੁਹਾਨੂੰ ਪਹਿਲਾਂ 99 ਰੁਪਏ ਖਰਚ ਕਰਨੇ ਪੈਂਦੇ ਸਨ, ਉਸੇ ਲਈ ਹੁਣ 155 ਰੁਪਏ ਖਰਚ ਕਰਨੇ ਹੋਣਗੇ।

ਏਅਰਟੈੱਲ ਦੇ 155 ਰੁਪਏ ਵਾਲੇ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਹੁਣ 24 ਦਿਨਾਂ ਦੀ ਮਿਆਦ ਮਿਲਦੀ ਹੈ, ਜਦਕਿ ਪਹਿਲਾਂ ਇਸ ਪਲਾਨ 'ਚ 28 ਦਿਨਾੰ ਦੀ ਮਿਆਦ ਮਿਲਦੀ ਸੀ। ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਅਤੇ ਕੁੱਲ 1 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ 'ਚ ਰੋਜ਼ਾਨਾ 300 ਐੱਸ.ਐੱਮ.ਐੱਸ. ਵੀ ਮਿਲਣਗੇ। ਇਸ ਤੋਂ ਇਲਾਵਾ Wynk Music ਅਤੇ ਫ੍ਰੀ ਹੈਲੋ ਟਿਊਨ ਵੀ ਮਿਲੇਗੀ। 

ਜ਼ਿਕਰਯੋਗ ਹੈ ਕਿ ਏਅਰਟੈੱਲ 5ਜੀ ਪਲੱਸ ਹੁਣ 265 ਸ਼ਹਿਰਾਂ 'ਚ ਉਪਲੱਬਧ ਹੋ ਗਿਆ ਹੈ। ਗਾਹਕਾਂ ਨੂੰ 4ਜੀ ਡਾਟਾ ਪਲਾਨ ਦੇ ਨਾਲ ਹੀ ਏਅਰਟੈੱਲ 5ਜੀ ਪਲੱਸ ਇਸਤੇਮਾਲ ਕਰਨ ਦੀ ਆਜ਼ਾਦੀ ਹੈ।


author

Rakesh

Content Editor

Related News