ਕਾਲ ਨਾ ਲੱਗਣ ''ਤੇ ਰਿਲਾਇੰਸ ਜੀਓ ਖੁਦ ਜ਼ਿੰਮੇਵਾਰ: ਏਅਰਟੈੱਲ

Wednesday, Sep 28, 2016 - 06:54 PM (IST)

ਕਾਲ ਨਾ ਲੱਗਣ ''ਤੇ ਰਿਲਾਇੰਸ ਜੀਓ ਖੁਦ ਜ਼ਿੰਮੇਵਾਰ: ਏਅਰਟੈੱਲ
ਜਲੰਧਰ- ਭਾਰਤ ਦੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਕਿਹਾ ਹੈ ਕਿ ਰਿਲਾਇੰਸ ਜੀਓ ਨੂੰ 2 ਕਰੋੜ ਤੋਂ 2.5 ਕਰੋੜ ਗਾਹਕਾਂ ਲਈ ਲੋੜੀਂਦੇ ਪੁਆਇੰਟ ਆਫ ਇੰਟਰਕੁਨੈਕਸ਼ਨ (ਪੋਲਸ) ਦੇ ਦਿੱਤੇ ਗਏ ਹਨ। ਪਰ ਕੰਪਨੀ ਅਜੇ ਤੱਕ ਆਪਣੀ ਪੂਰੀ ਸਮਰਥਾ ਸਥਾਪਿਤ ਨਹੀਂ ਕਰ ਸਕੀ ਹੈ ਕਿਉਂਕਿ ਉਹ ਅਜੇ ਇਸ ਲਈ ਤਿਆਰ ਨਹੀਂ ਹੈ। 
ਕੰਪਨੀ ਨੇ 26 ਸਤੰਬਰ ਨੂੰ ਜੀਓ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਪੁਆਇੰਟਸ ਦੇ ਵਾਧੇ ਨੂੰ ਲੈ ਕੇ 13 ਸਤੰਬਰ ਨੂੰ ਹੋਈ ਸਾਡੇ ਦੋ-ਪੱਖੀ ਬੈਠਕ ਤੋਂ ਬਾਅਦ ਅਸੀਂ ਇੰਟਰਕੁਨੈਕਟਿਡ ਲਿੰਕ ਦੇ ਟ੍ਰੈਫਿਕ ਅੰਕੜਿਆਂ ਦਾ ਅਧਿਐਨ ਕੀਤਾ ਨਾਲ ਹੀ ਤੁਹਾਡੀ ਅਨੁਮਾਨਿਤ ਸਮਰਥਾ ਦਾ ਵੀ ਅਧਿਐਨ ਕੀਤਾ। ਅਸੀਂ ਤੁਹਾਨੂੰ ਕੁਲ 3,048 ਪੁਆਇੰਟਸ ਮੁਹੱਈਆ ਕਰਾਏ ਪਰ ਉਨ੍ਹਾਂ ''ਚੋਂ ਸਿਰਫ 2,484 ਹੀ ਚੱਲ ਰਹੇ ਹਨ ਅਤੇ ਇਸ ਦਾ ਕਾਰਨ ਜੀਓ ਵੱਲੋਂ ਘੱਟ ਤਿਆਰੀ ਅਤੇ ਪ੍ਰੀਖਣ ਦਲ ਦੀ ਕਮੀ ਹੈ। ਇਸ ਗੱਲ ''ਤੇ ਜੀਓ ਦਾ ਕਹਿਣਾ ਹੈ ਕਿ ਆਪਰੇਟਰ ਵੱਲੋਂ ਮੁਹੱਈਆ ਕਰਾਏ ਗਏ ਪੁਆਇੰਟਸ ਘੱਟ ਹਨ। ਰਿਲਾਇੰਸ ਨੇ 18 ਅਗਸਤ ਨੂੰ ਜਾਰੀ ਇਕ ਬਿਆਨ ''ਚ ਕਿਹਾ ਸੀ ਕਿ ਸਾਨੂੰ ਕੁਲ 12,500 ਪੋਰਟਸ ਦੀ ਲੋੜ ਹੈ। ਪਰ ਤਿੰਨੇਂ ਕੰਪਨੀਆਂ ਮਿਲ ਕੇ ਸਿਰਫ 1,400 ਪੋਰਟਸ ਹੀ ਦੇ ਰਹੀਆਂ ਹਨ। ਇਸ ਦਾ ਨਤੀਜਾ ਇਹ ਹੈ ਕਿ ਸਾਡੇ ਗਾਹਕਾਂ ਦੀਆਂ ਹਰ ਰੋਜ਼ 12 ਕਰੋੜ ਕਾਲਾਂ ਫੇਲ ਹੋ ਰਹੀਆਂ ਹਨ।

Related News