ਇਸ ਬਰਾਂਡਬੈਂਡ ਪਲਾਨ 'ਚ 1 ਸਾਲ ਦੀ ਅਮੇਜ਼ਾਨ ਪ੍ਰਾਈਮ ਸਬਸਕ੍ਰਿਪਸ਼ਨ ਮੁਫ਼ਤ
Wednesday, Dec 19, 2018 - 04:15 PM (IST)
ਗੈਜੇਟ ਡੈਸਕ- ਏਅਰਟੈੱਲ ਆਪਣੇ ਐਂਟਰੀ-ਲੈਵਲ ਪੋਸਟਪੇਡ ਪਲਾਨ ਲਈ ਇਕ ਸਾਲ ਲਈ ਫ੍ਰੀ ਅਮੇਜ਼ਾਨ ਪ੍ਰਾਈਮ ਸਬਸਕ੍ਰਿਪਸ਼ਨ ਆਫਰ ਦੇ ਰਿਹੇ ਹੈ। ਚੰਗੀ ਗੱਲ ਇਹ ਹੈ ਕਿ ਕੰਪਨੀ ਸਿਰਫ ਪੋਸਟਪੇਡ ਹੀ ਨਹੀਂ ਸਗੋਂ ਆਪਣੇ ਬਰਾਡਬੈਂਡ ਯੂਜ਼ਰਸ ਲਈ ਵੀ ਇਸ ਤਰ੍ਹਾਂ ਦਾ ਆਫਰ ਪੇਸ਼ ਕਰ ਚੁੱਕੀ ਹੈ। ਹਾਲ ਹੀ 'ਚ ਏਅਰਟੈੱਲ ਨੇ ਆਪਣੇ 999 ਰੁਪਏ ਤੇ ਉਸ ਤੋਂ ਜ਼ਿਆਦਾ ਦੇ ਬਰਾਡਬੈਂਡ ਪਲਾਨ ਲਈ 1 ਸਾਲ ਦੀ ਫ੍ਰੀ ਅਮੇਜ਼ਾਨ ਪ੍ਰਾਈਮ ਮੈਂਬਰਸ਼ਿਪ ਪੇਸ਼ ਕੀਤੀ ਸੀ।
MySmartPrice ਦੇ ਮੁਤਾਬਕ ਹੁਣ ਏਅਰਟੇਲ ਆਪਣੇ 799 ਰੁਪਏ ਦੇ ਬਰਾਡਬੈਂਡ ਪਲਾਨ ਯੂਜ਼ਰਸ ਨੂੰ ਵੀ ਇਹ ਆਫਰ ਦੇ ਰਹੀ ਹੈ। ਹੁਣ ਜਿਨ੍ਹਾਂ ਗਾਹਕਾਂ ਦੇ ਕੋਲ 799 ਰੁਪਏ ਦਾ ਬਰਾਡਬੈਂਡ ਪਲਾਨ ਹੈ ਉਹ #airtelThanks ਪ੍ਰਾਮਿਸ ਦੇ ਤਹਿਤ 1 ਸਾਲ ਦਾ ਫ੍ਰੀ ਅਮੇਜ਼ਾਨ ਪ੍ਰਾਈਮ ਮੈਂਬਰਸ਼ਿਪ ਪਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮੇਜ਼ਾਨ ਦੀ 1 ਸਾਲ ਦੀ ਪ੍ਰਾਈਮ ਮੈਂਬਰਸ਼ਿੱਪ 999 ਰੁਪਏ ਦੀ ਕੀਮਤ 'ਚ ਆਉਂਦੀ ਹੈ।
ਏਅਰਟੈੱਲ ਦੇ 799 ਰੁਪਏ ਦੇ ਬਰਾਡਬੈਂਡ ਪਲਾਨ 'ਚ ਅਨਲਿਮਟਿਡ ਲੋਕਲ ਤੇ ਨੈਸ਼ਨਲ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ 40Mbps ਦੀ ਸਪੀਡ ਦੇ ਨਾਲ 100 ਜੀ. ਬੀ ਡਾਟਾ ਮਿਲਦਾ ਹੈ। ਕੰਪਨੀ 31 ਮਾਰਚ 2019 ਤੱਕ ਦੇ ਟਾਈਮ ਪੀਰੀਅਡ 'ਚ ਕੁਲ 500 ਜੀ. ਬੀ ਬੋਨਸ ਡਾਟਾ ਵੀ ਦੇ ਰਹੀ ਹੈ। ਇਸ ਪਲਾਨ 'ਚ ਡਾਟਾ ਰੋਲ-ਓਵਰ ਦੀ ਸਹੂਲਤ ਸ਼ਾਮਿਲ ਨਹੀਂ ਹੈ।
ਇਸ ਆਫਰ ਨੂੰ ਪਾਉਣ ਲਈ ਯੂਜ਼ਰ ਨੂੰ MyAirtel ਐਪ ਡਾਊਨਲੋਡ ਕਰ ਉਸ 'ਚ ਆਪਣੇ ਏਅਰਟੈੱਲ ਅਕਾਊਂਟ ਤੋਂ ਲਾਗ-ਇਨ ਕਰਨਾ ਹੋਵੇਗਾ। ਲਾਗ-ਇਨ ਕਰਨ ਤੋਂ ਬਾਅਦ ਯੂਜ਼ਰ ਨੂੰ Amazon Prime subscription ਆਫਰ ਨਾਮ ਦੇ ਬੈਨਰ 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰ ਨੂੰ ਏਅਰਟੈੱਲ ਅਕਾਊਂਟ ਵਾਲੇ ਮੋਬਾਈਲ ਨੰਬਰ ਤੋਂ ਬਣੇ ਆਪਣੇ ਅਮੇਜ਼ਾਨ ਅਕਾਊਂਟ ਨੂੰ ਲਾਗ-ਇਨ ਕਰਨਾ ਹੋਵੇਗਾ। ਯੂਜ਼ਰ ਦੇ ਅਕਾਊਂਟ ਦੇ ਵੇਰੀਫਾਈ ਹੋਣ ਤੋਂ ਬਾਅਦ ਉਸ ਦੀ ਇਕ ਸਾਲ ਦੀ ਅਮੇਜ਼ਾਨ ਪ੍ਰਾਈਮ ਮੈਂਬਰਸ਼ਿਪ ਸ਼ੁਰੂ ਹੋ ਜਾਵੇਗੀ।
