Airtel ਦੇ ਮੈਨੇਜਮੈਂਟ 'ਚ ਵੱਡਾ ਬਦਲਾਅ, CEO ਨੇ ਦਿੱਤਾ ਅਸਤੀਫਾ, ਨਵੇਂ ਚਿਹਰਿਆਂ ਦੀ ਐਂਟਰੀ

Wednesday, Jun 28, 2023 - 02:34 PM (IST)

Airtel ਦੇ ਮੈਨੇਜਮੈਂਟ 'ਚ ਵੱਡਾ ਬਦਲਾਅ, CEO ਨੇ ਦਿੱਤਾ ਅਸਤੀਫਾ, ਨਵੇਂ ਚਿਹਰਿਆਂ ਦੀ ਐਂਟਰੀ

ਗੈਜੇਟ ਡੈਸਕ- ਟੈਲੀਕਾਮ ਦਿੱਗਜ ਭਾਰਤੀ ਏਅਰਟੈੱਲ ਦੇ ਟਾਪ ਮੈਨੇਜਮੈਂਟ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸੋਮਵਾਰ ਨੂੰ ਕੰਪਨੀ ਨੇ ਇਕ ਵੱਡਾ ਐਲਾਨ ਕੀਤਾ ਹੈ। ਦਰਅਸਲ, ਏਅਰਟੈੱਲ ਬਿਜ਼ਨੈੱਸ ਦੇ ਸੀ.ਈ.ਓ. ਅਜੇ ਚਿਤਕਾਰਾ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। ਉਹ ਕੰਪਨੀ 'ਚ ਅਗਸਤ ਦੇ ਤੀਜੇ ਹਫਤੇ ਤਕ ਬਣੇ ਰਹਿਣਗੇ। ਉਥੇ ਹੀ ਬਾਕੀ ਕਾਰੋਬਾਰ ਤਿੰਨ ਸੈਗਮੈਂਟ 'ਚ ਆਪਰੇਟ ਕੀਤਾ ਜਾਵੇਗਾ ਅਤੇ ਹਰੇਕ ਦੀ ਅਗਵਾਈ ਵਾਣੀ ਵੈਂਕਟੇਸ਼, ਗਣੇਸ਼ ਲਕਸ਼ਮੀਨਾਰਾਇਣਨ ਅਤੇ ਆਸ਼ੀਸ਼ ਅਰੋੜਾ ਕਰਨਗੇ।

ਕੰਪਨੀ ਨੇ ਕੀ ਕਿਹਾ

ਏਅਰਟੈੱਲ ਨੇ ਆਪਣੀ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਏਅਰਟੈੱਲ ਬਿਜ਼ਨੈੱਸ ਦੇ ਸੀ.ਈ.ਓ. ਅਜੇ ਚਿਤਕਾਰਾ ਨੇ ਏਅਰਟੈੱਲ 'ਚੋਂ ਨਿਕਲਣ ਦਾ ਫੈਸਲਾ ਕੀਤਾ ਹੈ। ਚਿਤਕਾਰਾ ਅਗਸਤ 2023 ਦੇ ਤੀਜੇ ਹਫਤੇ ਤਕ ਕੰਪਨੀ ਦੇ ਨਾਲ ਜੁੜੇ ਰਹਿਣਗੇ। ਇਸਤੋਂ ਇਲਾਵਾ ਟੈਲਕੋ ਨੇ ਕਿਹਾ ਕਿ ਏਅਰਟੈੱਲ ਤਿੰਨ ਕਾਰੋਬਾਰ ਅਤੇ ਚੈਨਲ ਸੈਗਮੈਂਟਸ ਦੇ ਤੌਰ 'ਤੇ ਕੰਮ ਕਰੇਗਾ- ਗਲੋਬਲ ਕਾਰੋਬਾਰ ਜਿਸ ਲਈ ਵਾਣੀ ਵੈਂਕਟੇਸ਼ ਕੰਮ ਸੰਭਾਲੇਗੀ, ਘਰੇਲੂ ਕਾਰੋਬਾਰ ਦੀ ਅਗਵਾਈ ਗਣੇਸ਼ ਲਕਸ਼ਮੀਨਾਰਾਇਣਨ ਕਰਨਗੇ ਅਤੇ ਨੈਕਸਟ੍ਰਾ ਡਾਟਾ ਸੈਂਟਰ ਦੀ ਅਗਵਾਈ ਆਸ਼ੀਸ਼ ਅਰੋੜਾ ਕਰਨਗੇ। 

ਭਾਰਤੀ ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. ਗੋਪਾਲ ਵਿੱਠਲ ਨੇ ਕਿਹਾ ਕਿ ਏਅਰਟੈੱਲ ਬਿਜ਼ਨੈੱਸ ਸਾਡੇ ਪੋਰਟਫੋਲੀਓ 'ਚ ਇਕ ਰਤਨ ਹੈ ਅਤੇ ਅੱਗੇ ਵਧਣ ਲਈ ਇਕ ਰੋਮਾਂਚਕ ਵਿਕਾਸ ਦੇ ਮੌਕੇ ਪਾਦਾ ਕਰਦਾ ਹੈ। ਮੈਂ ਇਸ ਕਾਰੋਬਾਰ ਨੂੰ ਵਧਾਉਣ 'ਚ ਮਦਦ ਕਰਨ ਲਈ ਵਾਣੀ, ਗਣੇਸ਼ ਅਤੇ ਆਸ਼ੀਸ਼ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ। ਵਿੱਠਲ ਨੇ ਅੱਗੇ ਕਿਹਾ ਕਿ ਏਅਰਟੈੱਲ ਦੇ ਨਾਲ ਆਪਣੇ 23 ਲੰਬੇ ਸਾਲਾਂ 'ਚ ਅਜੇ ਨੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਏਅਰਟੈੱਲ ਬਿਜ਼ਨੈੱਸ ਨੂੰ ਵੀ ਇਕ ਮਜ਼ਬੂਤ ਤਾਕਤ ਬਣਾਇਆ ਹੈ। ਮੈਂ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।


author

Rakesh

Content Editor

Related News