Airtel ਲਿਆਇਆ 4 ਨਵੇਂ ਇੰਟਰਨੈਸ਼ਨਲ ਪਲਾਨ, ਮਿਲਣਗੀਆਂ ਇਹ ਸੁਵਿਧਾਵਾਂ

2/12/2020 7:43:47 PM

ਗੈਜੇਟ ਡੈਸਕ—ਟੈਲੀਕਾਮ ਇੰਡਸਟਰੀ 'ਚ ਕਾਫੀ ਸਮੇਂ ਚੱਲ ਰਹੀ ਹਲਚਲ ਤੋਂ ਬਾਅਦ ਕੰਪਨੀਆਂ ਯੂਜ਼ਰਸ ਨੂੰ ਲੁਭਾਉਣ ਲਈ ਨਵੇਂ-ਨਵੇਂ ਪਲਾਨ ਬਾਜ਼ਾਰ 'ਚ ਪੇਸ਼ ਕਰ ਰਹੀ ਹੈ। ਆਪਣੇ ਯੂਜ਼ਰਸ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਦਿੱਗਜ ਟੈਲੀਕਾਮ ਕੰਪਨੀ ਏਅਰਟੈੱਲ ਨੇ ਇਕ ਜਾਂ ਦੋ ਨਹੀਂ ਬਲਕਿ ਇਕੱਠੇ ਚਾਰ ਨਵੇਂ ਇੰਟਰਨੈਸ਼ਨਲ ਪਲਾਨ ਲਾਂਚ ਕੀਤੇ ਹਨ। ਇਹ ਪਲਾਸ ਖਾਸਤੌਰ 'ਤੇ ਉਨ੍ਹਾਂ ਯੂਜ਼ਰਸ ਨੂੰ ਪਸੰਦ ਆਉਣਗੇ ਜੋ ਕਿ ਇੰਟਰਨੈਸ਼ਨਲ ਟ੍ਰਿਪ 'ਤੇ ਜਾਣ ਦੀ ਪਲਾਨਿੰਗ ਕਰ ਰਹੇ ਹਨ।

ਏਅਰਟੈੱਲ ਨੇ 648 ਰੁਪਏ, 755 ਰੁਪਏ, 799 ਰੁਪਏ ਅਤੇ 1199 ਰੁਪਏ ਵਾਲੇ ਚਾਰ ਇੰਟਰਨੈਸ਼ਨਲ ਪਲਾਨ ਪੇਸ਼ ਕੀਤੇ ਹਨ। ਦੱਸਣਯੋਗ ਹੈ ਕਿ ਇਹ ਚਾਰੋ ਹੀ ਪ੍ਰੀਪੇਡ ਪਲਾਨ ਹਨ ਅਤੇ ਇਨ੍ਹਾਂ 'ਚ ਯੂਜ਼ਰਸ ਨੂੰ ਫ੍ਰੀ ਡਾਟਾ ਦੀ ਸੁਵਿਧਾ ਨਾਲ ਹੀ ਆਕਰਸ਼ਕ ਟਾਕਟਾਈਮ ਬੈਨੀਫਿਟਸ ਵੀ ਪ੍ਰਾਪਤ ਹੋਣਗੇ। ਇਹ ਸਾਰੇ ਪਲਾਨ ਏਅਰਟੈੱਲ ਦੀ ਆਫੀਸ਼ੀਲ ਵੈੱਬਸਾਈਟ 'ਤੇ ਲਿਟਸ ਹੋ ਗਏ ਹਨ।

648 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਯੂਜ਼ਰਸ ਨੂੰ 500 ਐੱਮ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਲਾਨ 'ਚ 100 ਮਿੰਟ ਇਨਕਮਿੰਗ ਕਾਲ, 100 ਐੱਸ.ਐੱਮ.ਐੱਸ. ਅਤੇ 100 ਮਿੰਟ ਵੁਆਇਸ ਕਾਲ ਦੀ ਸੁਵਿਧਾ ਮਿਲੇਗੀ। ਇਹ ਪਲਾਨ ਬ੍ਰਾਜੀਲ, ਈਰਾਨ, ਈਰਾਕ, ਜਾਪਾਨ, ਜਾਰਡਨ, ਨੇਪਾਲ, ਕਤਰ, ਰਸ਼ੀਆ ਅਤੇ ਸਾਊਦੀ ਅਰਬ ਲਈ ਉਪਲੱਬਧ ਕਰਵਾਇਆ ਗਿਆ ਹੈ। ਜਦਕਿ ਯੂ.ਕੇ., ਯੂ.ਐੱਸ. , ਅਲਬਾਨੀਆ, ਬੇਲਜ਼ੀਅਮ, ਚੀਨ, ਮਿਸਰ, ਫ੍ਰਾਂਸ, ਇੰਡੋਨੇਸ਼ੀਆ, ਨਾਰਵੇਅ ਅਤੇ ਸਪੇਨ ਲਈ ਪਹਿਲੇ ਤੋਂ 649 ਰੁਪਏ ਵਾਲਾ ਪਲਾਨ ਮੌਜੂਦ ਹੈ।

755 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਇੰਟਰਨੈਸ਼ਨਲ ਰੋਮਿੰਗ ਪਲਾਨ 'ਚ ਯੂਜ਼ਰਸ ਨੂੰ ਸਿਰਫ ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਹੋਵੇਗੀ। ਇਸ 'ਚ ਪੰਜ ਦਿਨ ਲਈ 1ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਹ ਪਾਲਨ ਨੇਪਾਲ, ਨਿਊਜ਼ੀਲੈਂਡ, ਸ਼੍ਰੀਲੰਕਾ, ਥਾਈਲੈਂਡ, ਬ੍ਰਿਟੇਨ, ਅਮਰੀਕਾ, ਅਲਬਾਨੀਆ, ਭੂਟਾਨ ਅਤੇ ਕੈਨੇਡਾ 'ਚ ਉਪਲੱਬਧ ਹੋਵੇਗਾ। ਉੱਥੇ 799 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ 100 ਮਿੰਟ ਲੋਕਲ ਆਊਟਗੋਇੰਗ ਅਤੇ ਇਨਕਮਿੰਗ ਕਾਲ ਲਈ ਪ੍ਰਾਪਤ ਹੋਣਗੇ। ਜਦਕਿ 1199 ਰੁਪਏ ਵਾਲੇ ਪਲਾਨ 'ਚ 1ਜੀ.ਬੀ. ਡਾਟਾ ਅਤੇ 100 ਮਿੰਟ ਆਊਟਗੋਇੰਗ ਅਤੇ ਇਨਕਮਿੰਗ ਕਾਲ ਦੀ ਸੁਵਿਧਾ ਮਿਲੇਗੀ। ਇਹ ਦੋਵੇਂ ਪਲਾਨ ਅਲਬਾਨੀਆ, ਬਹਾਮਾਸ, ਭੂਟਾਨ, ਕੈਨੇਡਾ, ਹਾਂਗਕਾਂਗ, ਈਰਾਨ, ਇਟਲੀ, ਕੋਰੀਆ, ਮੈਕਸਿਕੋ, ਨੇਪਾਲ, ਨਿਊਜ਼ੀਲੈਂਡ, ਸ਼੍ਰੀਲੰਕਾ, ਥਾਈਲੈਂਡ, ਬ੍ਰਿਟੇਨ ਅਤੇ ਅਮਰੀਕਾ ਵਰਗੇ ਦੇਸ਼ ਲਈ ਉਪਲੱਬਧ ਹੋਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar