Airtel ਦਾ 181 ਦੇਸ਼ਾਂ ’ਚ ਫ੍ਰੀ ਡਾਟਾ ਤੇ ਕਾਲਿੰਗ ਵਾਲਾ ਪਲਾਨ, ਸ਼ੁਰੂਆਤੀ ਕੀਮਤ 649 ਰੁਪਏ

12/06/2022 6:58:18 PM

ਗੈਜੇਟ ਡੈਸਕ– ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਵਰਲਡ ਪਾਸ ਰੀਚਾਰਜ ਪਲਾਨ ਨੂੰ ਲਾਂਚ ਕਰ ਦਿੱਤਾ ਹੈ। ਪਲਾਨ ਦੀ ਸ਼ੁਰੂਆਤੀ ਕੀਮਤ 649 ਰੁਪਏ ਹੈ। ਪਲਾਨ ’ਚ ਏਅਰਟੈੱਲ ਗਾਹਕਾਂ ਨੂੰ 181 ਦੇਸ਼ਾਂ ’ਚ ਫ੍ਰੀ ਇੰਟਰਨੈੱਟ ਅਤੇ ਕਾਲਿੰਗ ਦੀ ਸੁਵਿਧਾ ਮਿਲੇਗੀ। ਹੁਣ ਤਕ ਟੈਲੀਕਾਮ ਕੰਪਨੀਆਂ ਦੇ ਪਾਸ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਰੀਚਾਰਜ ਪਲਾਨ ਅਤੇ ਪੈਕ ਸਨ। 

ਦਰਅਸਲ, ਕੋਰੋਨਾ ਮਹਾਮਾਰੀ ਤੋਂ ਬਾਅਦ ਕੰਮ ਅਤੇ ਛੁੱਟੀਆਂ ਦੋਵਾਂ ਲਈ ਅੰਤਰਰਾਸ਼ਟਰੀ ਯਾਤਰਾਵਾਂ ’ਚ ਵੱਡੀ ਉਛਾਲ ਆਇਆ ਹੈ। ਭਾਰਤ ’ਚ ਇਸ ਸਾਲ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਤਿੰਨ ਗੁਣਾ ਦਾ ਵਾਧਾ ਵੇਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਅਗਲੇ ਇਕ ਸਾਲ ’ਚ ਦੁਗਣੇ ਹੋ ਜਾਣਗੇ। ਅਜਿਹੇ ’ਚ ਏਅਰਟੈੱਲ ਨੇ ਵਿਦੇਸ਼ ਯਾਤਰਾ ਕਰਨ ਵਾਲਿਆਂ ਨੂੰ ਧਿਆਨ ’ਚ ਰੱਖ ਕੇ ਇਹ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ’ਚ 24x7 ਕਾਲ ਸੈਂਟਰ ਦਾ ਸਪੋਰਟ ਵੀ ਮਿਲੇਗਾ।

ਏਅਰਟੈੱਲ ਦੇ ਵਰਲਡ ਪਾਸ ਪੋਸਟਪੇਡ ਪਲਾਨ

ਏਅਰਟੈੱਲ ਦੇ ਨਵੇਂ ਵਰਲਡ ਪਾਸ ਰੀਚਾਰਜ ਦੀ ਸ਼ੁਰੂਆਤੀ ਕੀਮਤ 649 ਰੁਪਏ ਹੈ। 649 ਰੁਪਏ ਵਾਲੇ ਪਲਾਨ ਦੇ ਨਾਲ ਸਿਰਫ ਇਕ ਦਿਨ ਦੀ ਮਿਆਦ ਮਿਲਦੀ ਹੈ। ਪਲਾਨ ਦੇ ਨਾਲ ਲੋਕਲ ਅਤੇ ਇੰਡੀਆ ’ਚ ਕਾਲਿੰਗ ਲਈ 100 ਮਿੰਟ ਅਤੇ 500 ਐੱਮ.ਬੀ. ਹਾਈ ਸਪੀਡ ਡਾਟਾ ਦੀ ਸੁਵਿਧਾ ਮਿਲਦੀ ਹੈ। 

- 2,999 ਰੁਪਏ ਵਾਲਾ ਪਲਾਨ- ਏਅਰਟੈੱਲ ਦੇ ਇਸ ਪਲਾਨ ’ਚ 10 ਦਿਨਾਂ ਦੀ ਮਿਆਦ ਮਿਲਦੀ ਹੈ। ਪਲਾਨ ’ਚ 5 ਜੀ.ਬੀ. ਡਾਟਾ ਅਤੇ ਕਾਲਿੰਗ ਲਈ 100 ਮਿੰਟ ਦੀ ਸੁਵਿਧਾ ਹੈ। 

- 3,999 ਰੁਪਏ ਵਾਲਾ ਪਲਾਨ- ਇਸ ਪਲਾਨ ’ਚ ਪੂਰੇ ਇਕ ਮਹੀਨੇ ਦੀ ਮਿਆਦ ਮਿਲਦੀ ਹੈ। ਪਲਾਨ ’ਚ ਰੋਜ਼ਾਨਾ 100 ਮਿੰਟ ਦੀ ਵੌਇਸ ਕਾਲਿੰਗ ਅਤੇ 12 ਜੀ.ਬੀ. ਡਾਟਾ ਮਿਲਦਾ ਹੈ। 

5,999 ਰੁਪਏ ਵਾਲਾ ਪਲਾਨ- ਇਸ ਪਲਾਨ ਦੇ ਨਾਲ 90 ਦਿਨਾਂ ਦੀ ਮਿਆਦ ਦੇ ਨਾਲ 900 ਮਿੰਟ (15 ਘੰਟੇ) ਦੀ ਵੌਇਸ ਕਾਲਿੰਗ ਅਤੇ 2 ਜੀ.ਬੀ. ਡਾਟਾ ਮਿਲਦਾ ਹੈ। 

14,999 ਰੁਪਏ ਵਾਲਾ ਪਲਾਨ- ਇਸ ਪਲਾਨ ਦੇ ਨਾਲ ਪੂਰੇ ਇਕ ਸਾਲ ਦੀ ਮਿਆਦ ਮਿਲਦੀ ਹੈ। ਪਲਾਨ ’ਚ 3000 ਮਿੰਟ ਵੌਇਸ ਕਾਲਿੰਗ ਅਤੇ 15 ਜੀ.ਬੀ. ਡਾਟਾ ਮਿਲਦਾ ਹੈ। 

ਏਅਰਟੈੱਲ ਦੇ ਵਰਲਡ ਪਾਸ ਪ੍ਰੀਪੇਡ ਪਲਾਨ

ਏਅਰਟੈੱਲ ਨੇ ਵਰਲਡ ਪਾਸ ਪ੍ਰੀਪੇਡ ਪਲਾਨ ਦੇ ਰੂਪ ’ਚ ਚਾਰ ਪਲਾਨ ਲਾਂਚ ਕੀਤੇ ਹਨ। ਇਸ ਪਲਾਨ ’ਚ ਸਭ ਤੋਂ ਸਸਤਾ ਪਲਾਨ 649 ਰੁਪਏ ਦਾ ਹੈ। ਇਸ ਪਲਾਨ ’ਚ ਇਕ ਦਿਨ ਦੀ ਮਿਆਦ ਦੇ ਨਾਲ 500 ਐੱਮ.ਬੀ. ਡਾਟਾ ਮਿਲਦਾ ਹੈ। 899 ਰੁਪਏ ਵਾਲੇ ਪਲਾਨ ’ਚ 10 ਦਿਨਾਂ ਦੀ ਮਿਆਦ ਅਤੇ 5 ਜੀ.ਬੀ. ਡਾਟਾ ਮਿਲਦਾ ਹੈ। ਏਅਰਟੈੱਲ ਦੇ 2,998 ਰੁਪਏ ਵਾਲੇ ਵਰਲਡ ਪਾਸ ਪ੍ਰੀਪੇਡ ਪਲਾਨ ’ਚ 30 ਦਿਨਾਂ ਦੀ ਮਿਆਦ ਦੇ ਨਾਲ 200 ਮਿੰਟ ਦੀ ਕਾਲਿੰਗ ਅਤੇ 5 ਜੀ.ਬੀ. ਡਾਟਾ ਮਿਲਦਾ ਹੈ। ਉੱਥੇ ਹੀ 2,997 ਰੁਪਏ ਵਾਲੇ ਪਲਾਨ ’ਚ ਇਕ ਸਾਲ ਦੀ ਮਿਆਦ ਅਤੇ 100 ਮਿੰਟ ਵੌਇਸ ਕਾਲਿੰਗ ਮਿਲਦੀ ਹੈ। ਇਸ ਪਲਾਨ ’ਚ 2 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। 


Rakesh

Content Editor

Related News