5ਜੀ ਲਈ ਨੋਕੀਆ ਤੇ ਏਅਰਟੈੱਲ ਨੇ ਮਿਲਾਇਆ ਹੱਥ

Thursday, Mar 02, 2017 - 01:11 PM (IST)

5ਜੀ ਲਈ ਨੋਕੀਆ ਤੇ ਏਅਰਟੈੱਲ ਨੇ ਮਿਲਾਇਆ ਹੱਥ
ਜਲੰਧਰ- ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਤੇ ਨੈੱਟਵਰਕ ਯੰਤਰ ਬਣਾਉਣ ਵਾਲੀ ਨੋਕੀਆ ਨੇ ਆਪਣੀ ਟੈਕਨਾਲੋਜੀ ਭਾਗੀਦਾਰੀ ਨੂੰ ਅੱਗੇ ਵਧਾਉਣ ਲਈ ਹੱਥ ਮਿਲਾ ਲਿਆ ਹੈ ਜਿਸ ਦੇ ਤਹਿਤ ਉਹ 5ਜੀ ਟੈਕਨਾਲੋਜੀ  ਮਾਨਕਾਂ ਤੇ ਆਪਸ ''ਚ ਕੁਨੈਕਟਿਡ ਯੰਤਰਾਂ ਦੇ ਪ੍ਰਬੰਧ ''ਤੇ ਕੰਮ ਕਰੇਗੀ।
ਨੋਕੀਆ ਦੇ ਬਿਆਨ ''ਚ ਕਿਹਾ ਗਿਆ ਹੈ ਕਿ ਇਕ ਨਵੇਂ ਸਮਝੌਤੇ ਤਹਿਤ ਦੋਵੇਂ ਕੰਪਨੀਆਂ 5ਜੀ ਨੈੱਟਵਰਕ ਕੁਨੈਕਟਿਵਿਟੀ  ''ਤੇ ਧਿਆਨ ਕੇਂਦਰਿਤ ਕਰਦੇ ਹੋਏ ਇਨ੍ਹਾਂ ਨਵੀਆਂ ਸੇਵਾਵਾਂ ਦੇ ਵਿਕਾਸ ''ਤੇ ਕੰਮ ਕਰੇਗੀ। ਭਾਰਤੀ ਏਅਰਟੈੱਲ ਦੇ ਡਾਇਰੈਕਟਰ (ਨੈੱਟਵਰਕ ਸੇਵਾ) ਅਭਿਯ ਸਾਵਰਗਾਂਵਕਰ ਨੇ ਕਿਹਾ ਕਿ 5ਜੀ ਤੇ ਇੰਟਰਨੈਟ ਆਫ ਥਿੰਗਜ਼ (ਆਈ.ਓ.ਟੀ.) ਐਪਲੀਕੇਸ਼ਨਾਂ ''ਚ ਜੀਵਨ ''ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਵਿਆਪਕ ਗੁੰਜਾਇਸ਼ ਹੈ।

Related News