ਏਅਰਟੈੱਲ ਦੇ CEO ਨੇ ਚਿੱਠੀ ਲਿਖ ਕੇ ਗਾਹਕਾਂ ਨੂੰ 5ਜੀ ਦੇ ਅਸੀਮਿਤ ਯਤਨਾਂ ਬਾਰੇ ਦਿੱਤੀ ਜਾਣਕਾਰੀ
Saturday, Sep 10, 2022 - 02:51 PM (IST)

ਬਿਜ਼ਨੈੱਸ ਡੈਸਕ– ਭਾਰਤੀ ਦੂਰਸੰਚਾਰ ਕੰਪਨੀਆਂ ਦੇਸ਼ ’ਚ 5ਜੀ ਨੈੱਟਵਰਕ ਦੇ ਰੋਲਆਊਟ ਦੇ ਅਧਿਕਾਰਕ ਐਲਾਨ ਕਰਨ ਲਈ ਤਿਆਰੀਆਂ ਕਰ ਦਿੱਤੀਆਂ ਹਨ, ਇਸ ਨਾਲ ਗਾਹਕਾਂ ਲਈ ਹਾਈ ਡਾਟਾ ਸਪੀਡ ਦੇ ਨਾਲ-ਨਾਲ ਮੋਬਾਇਲ ਦਾ ਇਸਤੇਮਾਲ ਕਈ ਨਵੇਂ ਮਾਮਲਿਆਂ ’ਚ ਕਰਨ ਦੇ ਰਾਹ ਖੁੱਲ੍ਹ ਜਾਣਗੇ। ਗਾਹਕ 5ਜੀ ਨੈੱਟਵਰਕ ਦੀ ਸ਼ੁਰੂਆਤ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਟੈਲੀਕਾਮ ਗਾਹਕਾਂ ’ਚ ਇਸ ਦੀਆਂ ਖੂਬੀਆਂ ਨੂੰ ਲੈ ਕੇ ਕਾਫੀ ਉਤਸੁਕਤਾ ਹੈ। ਏਅਰਟੈੱਲ ਦੇ ਸੀ. ਈ. ਓ. ਗੋਪਾਲ ਵਿੱਠਲ ਨੇ ਇਸ ਬਾਰੇ ਇਕ ਚਿੱਠੀ ਲਿਖ ਕੇ ਉਨ੍ਹਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ।
ਵਿੱਠਲ ਨੇ ਆਪਣੀ ਚਿੱਠੀ ’ਚ ਲਿਖਿਆ ਕਿ ਪਿਛਲੀ ਵਾਰ ਜਦੋਂ ਮੈਂ ਤੁਹਾਨੂੰ ਚਿੱਠੀ ਲਿਖੀ ਸੀ ਜਦੋਂ ਭਾਰਤ ਇਕ ਔਖੀ ਕੋਵਿਡ ਲਹਿਰ ’ਚੋਂ ਲੰਘ ਰਿਹਾ ਸੀ। ਤੁਹਾਡੇ ਜੀਵਨ ਸੁਚਾਰੂ ਤੌਰ ’ਤੇ ਚਲਾਉਣ ’ਚ ਤੁਹਾਡੀ ਮਦਦ ਕਰਨ ਲਈ ਟੈਲੀਕਾਮ ਦਾ ਹੋਣਾ ਜ਼ਰੂਰੀ ਹੈ। ਘਰ ਤੋਂ ਕੰਮ ਕਰਨਾ ਹੋਵੇ, ਘਰ ਤੋਂ ਪੜ੍ਹਾਈ ਕਰਨੀ ਹੋਵੇ, ਮਨੋਰੰਜਨ ਕਰਨਾ ਹੋਵੇ ਜਾਂ ਆਨਲਾਈਨ ਸ਼ਾਪਿੰਗ ਕਰਨੀ ਹੋਵੇ, ਸਾਨੂੰ ਅਜਿਹੇ ਸਮੇਂ ’ਚ ਤੁਹਾਡੀ ਸੇਵਾ ਕਰਨ ’ਤੇ ਮਾਣ ਮਹਿਸੂਸ ਹੋਇਆ।