Airtel ਦਾ ਕਮਾਲ, ਸਪੈਕਟ੍ਰਮ ਨਿਲਾਮੀ ਤੋਂ ਪਹਿਲਾਂ ਤਿਆਰ ਕੀਤਾ ਪ੍ਰਾਈਵੇਟ 5ਜੀ ਨੈੱਟਵਰਕ

07/16/2022 5:00:47 PM

ਗੈਜੇਟ ਡੈਸਕ– ਭਾਰਤ ’ਚ 5ਜੀ ਨੈੱਟਵਰਕ ਲਾਂਚਿੰਗ ਦੀਆਂ ਤਿਆਰੀਆਂ ਤੇਜ਼ੀ ਨਾਲ ਹੋ ਰਹੀਆਂ ਹਨ। 26 ਜੁਲਾਈ ਨੂੰ 5ਜੀ ਸਪੈਕਟ੍ਰਮ ਨਿਲਾਮੀ ਦੀ ਸ਼ੁਰੂਆਤ ਹੋਣੀ ਹੈ, ਜਿਸ ਵਿਚ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਇਲਾਵਾ ਅਡਾਨੀ ਅਤੇ ਦੂਜੇ ਪਲੇਅਰ ਵੀ ਹਿੱਸਾ ਲੈ ਰਹੇ ਹਨ। 5ਜੀ ਸਪੈਕਟ੍ਰਮ ਨਿਲਾਮੀ ਤੋਂ ਪਹਿਲਾਂ ਏਅਰਟੈੱਲ ਨੇ 5ਜੀ ਪ੍ਰਾਈਵੇਟ ਨੈੱਟਵਰਕ ਦਾ ਸਫਲ ਟੈਸਟ ਕਰ ਲਿਆ ਹੈ। ਇਹ ਟੈਸਟ ਬੈਂਗਲੁਰੂ ਸਥਿਤ Bosch Automotive Electronics India ਫੈਸੀਲਿਟੀ ’ਚ ਕੀਤਾ ਗਿਆ ਹੈ। ਇਸਦੀ ਜਾਣਕਾਰੀ ਏਅਰਟੈੱਲ ਨੇ ਦਿੱਤੀ ਹੈ। 

ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਾਰਟਮੈਂਟ ਆਫ ਟੈਲੀਕਾਮ ਵਲੋਂ ਟ੍ਰਾਇਲ ਲਈ ਦਿੱਤੇ ਗਏ ਸਪੈਕਟ੍ਰਮ ਦਾ ਇਸਤੇਮਾਲ ਕਰਕੇ ਪ੍ਰਾਈਵੇਟ ਨੈੱਟਵਰਕ ਤਿਆਰ ਕੀਤਾ ਹੈ, ਜੋ 5ਜੀ ਸਮਰੱਥਾ ਵਾਲਾ ਹੈ। 

ਬ੍ਰਾਂਡ ਨੇ ਦੱਸਿਆ ਕਿ ‘ਟ੍ਰਾਇਲ ਨੇ ਇੰਡਸਟਰੀ 4.0 ਲਈ ਹਾਈ ਕੁਆਲਿਟੀ ਪ੍ਰਾਈਵੇਟ ਨੈੱਟਵਰਕ ਸਲਿਊਸ਼ਨ ਪ੍ਰਦਾਨ ਕਰਨ ਦੀ ਏਅਰਟੈੱਲ ਦੀ ਸਮਰੱਥਾ ਨੂੰ ਸਫਲਤਾਪੂਰਨ ਦਿਖਾ ਦਿੱਤਾ ਹੈ।’ ਏਅਰਟੈੱਲ ਨੇ BOSCH ਫੈਸੀਲਿਟੀ ’ਚ ਬਿਹਤਰ ਕੁਆਲਿਟੀ ਅਤੇ ਆਪਰੇਸ਼ਨਲ ਐਫੀਸ਼ੀਐਂਸੀ ਲਈ ਦੋ ਇੰਡਸਟਰੀਅਲ ਗ੍ਰੇਡ ਯੂਜ਼ ਕੇਸ ਦਾ ਇਸਤੇਮਾਲ ਕੀਤਾ ਹੈ, ਜਿਸ ਨਾਲ ਟ੍ਰਾਇਲ ਸਪੈਕਟ੍ਰਮ ਨੂੰ ਇਸਤੇਮਾਲ ਕੀਤਾ ਜਾ ਸਕੇ। ਕੰਪਨੀ ਦੀ ਮੰਨੀਏ ਤਾਂ BOSCH ਫੈਸੀਲਿਟੀ ’ਚ ਲਗਾਏ ਗਏ ਪ੍ਰਾਈਵੇਟ ਨੈੱਟਵਰਕ ਸੈੱਟਅਪ ਦਾ ਇਸਤੇਮਾਲ ਹਜ਼ਾਰਾਂ ਕੁਨੈਕਟਿਡ ਡਿਵਾਈਸਿਜ਼ ਨੂੰ ਮੈਨੇਜ ਕਰਨ ਲਈ ਕੀਤਾ ਜਾ ਸਕੇਗਾ।


Rakesh

Content Editor

Related News