Airtel ਦੇ ਇਕ ਹੀ ਪਲਾਨ ''ਚ ਹੁਣ ਮਿਲਣਗੇ 3 ਫਾਇਦੇ

7/19/2020 7:30:28 PM

ਗੈਜੇਟ ਡੈਸਕ—ਇੰਨ੍ਹਾਂ ਦਿਨੀਂ ਮੋਬਾਇਲ, ਡੀ.ਟੀ.ਐੱਚ. ਅਤੇ ਬ੍ਰਾਡਬੈਂਡ ਸਰਵਿਸ ਘਰ-ਘਰ 'ਚ ਪਹੁੰਚ ਗਈ ਹੈ। ਅਜਿਹੇ 'ਚ ਯੂਜ਼ਰਸ ਨੂੰ ਇੰਨ੍ਹਾਂ ਸਾਰਿਆਂ ਦਾ ਵੱਖ-ਵੱਖ ਰਿਚਾਰਜ ਕਰਵਾਉਣਾ ਪੈਂਦਾ ਹੈ। ਪਰ ਦਿੱਗਜ ਟੈਲੀਕਾਮ ਕੰਪਨੀ ਏਅਰਟੈੱਲ ਦੀ ਇਕ ਸਰਵਿਸ (One Airtel) ਅਜਿਹੀ ਹੈ, ਜਿਥੇ ਤੁਹਾਨੂੰ ਇਕੱਠੇ ਹੀ ਪੋਸਟਪੇਡ ਮੋਬਾਇਲ ਕੁਨੈਕਸ਼ਨ, ਡੀ.ਟੀ.ਐੱਚ. ਕਨੈਕਸ਼ਨ ਬ੍ਰਾਡਬੈਂਡ ਅਤੇ ਲੈਂਡਲਾਈਨ ਕਨੈਕਸ਼ਨ ਦੀ ਸੁਵਿਧਾ ਮਿਲ ਜਾਂਦੀ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ ਹੀ ਚਾਰ ਪਲਾਨ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 899 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਵਨ ਏਅਰਟੈੱਲ 899 ਪਲਾਨ
ਇਹ ਸਭ ਤੋਂ ਸਸਤਾ ਵਨ ਏਅਰਟੈੱਲ ਪਲਾਨ ਹੈ। ਇਸ 'ਚ ਤੁਹਾਨੂੰ ਦੋ ਸਰਵਿਸ ਦੀਆਂ ਸੁਵਿਧਾਵਾਂ (2 ਲੋਕਾਂ ਲਈ ਮੋਬਾਇਲ ਕਨੈਕਸ਼ਨ ਅਤੇ ਡੀ.ਟੀ.ਐੱਚ. ਸਰਵਿਸ) ਮਿਲ ਜਾਂਦੀ ਹੈ। ਪੋਸਟਪੇਡ ਸਰਵਿਸ 'ਚ ਦੋਵਾਂ ਯੂਜ਼ਰਸ ਨੂੰ ਵੱਖ-ਵੱਖ 75ਜੀ.ਬੀ. ਡਾਟਾ ਹਰ ਮਹੀਨੇ ਮਿਲਦਾ ਹੈ। ਕਾਲਿੰਗ ਅਨਲਿਮਟਿਡ ਰਹਿੰਦੀ ਹੈ। ਉੱਥੇ, ਡੀ.ਟੀ.ਐੱਚ. ਸਰਵਿਸ 'ਚ 350 ਰੁਪਏ ਦੀ ਕੀਮਤ ਵਾਲੇ ਟੀ.ਵੀ. ਚੈਨਲਸ ਅਤੇ ਓ.ਟੀ.ਟੀ. ਐਪਸ ਲਈ ਏਅਰਟੈੱਲ ਐਕਸਟਰੀਮ ਬਾਕਸ ਮਿਲ ਜਾਂਦਾ ਹੈ।

ਵਨ ਏਅਰਟੈੱਲ 1,349 ਪਲਾਨ
ਇਸ ਪਲਾਨ 'ਚ ਵੀ ਦੋ ਸਰਵਿਸ (ਪੋਸਟਪੇਡ ਕਨੈਕਸ਼ਨ ਅਤੇ ਡੀ.ਟੀ.ਐੱਚ. ਸਰਵਿਸ) ਮਿਲਦੀ ਹੈ। ਪੋਸਟਪੇਡ ਸਰਵਿਸ 'ਚ ਦੋਵਾਂ ਯੂਜ਼ਰਸ ਨੂੰ 150-150 ਜੀ.ਬੀ. ਡਾਟਾ ਹਰ ਮਹੀਨੇ ਮਿਲਦਾ ਹੈ। ਕਾਲਿੰਗ ਅਨਲਿਮਟਿਗ ਰਹਿੰਦੀ ਹੈ। ਉੱਥੇ, ਡੀ.ਟੀ.ਐੱਚ. ਸਰਵਿਸ 'ਚ 350 ਰੁਪਏ ਦੀ ਕੀਮਤ ਵਾਲੇ ਟੀ.ਵੀ. ਚੈਨਲਸ ਅਤੇ ਓ.ਟੀ.ਟੀ. ਕਾਨਟੈਂਟ ਲਈ ਏਅਰਟੈੱਲ ਐਕਸਟਰੀਮ ਬਾਕਸ ਮਿਲ ਜਾਂਦਾ ਹੈ।

ਵਨ ਏਅਰਟੈੱਲ 1,499 ਪਲਾਨ
1499 ਵਾਲੇ ਪਲਾਨ 'ਚ ਗਾਹਕਾਂ ਨੂੰ ਮੋਬਾਇਲ ਪੋਸਟਪੇਡ ਸਰਵਿਸ ਅਤੇ Fiber+ ਲੈਂਡਲਾਈਨ ਕਨੈਕਸ਼ਨ ਮਿਲ ਜਾਂਦਾ ਹੈ। ਇਸ 'ਚ ਡੀ.ਟੀ.ਐੱਚ. ਦੀ ਸੁਵਿਧਾ ਨਹੀਂ ਹੈ। ਪੋਸਟਪੇਡ ਕਨੈਕਸ਼ਨ (ਜ਼ਿਆਦਾਤਰ 2 ਲੋਕ) ਲਈ ਅਨਲਿਮਟਿਡ ਕਾਲਿੰਗ ਅਤੇ 75ਜੀ.ਬੀ. ਮੰਥਲੀ ਡਾਟਾ ਮਿਲਦਾ ਹੈ। ਉੱਥੇ, ਫਾਈਬਰ+ਲੈਂਡਲਾਈਨ ਕਨੈਕਸ਼ਨ 'ਚ 200 ਐÎਮ.ਬੀ.ਪੀ.ਐੱਸ. ਦੀ ਸਪੀਡ ਨਾਲ ਹਰ ਮਹੀਨੇ 300 ਜੀ.ਬੀ. ਡਾਟਾ ਮਿਲਦਾ ਹੈ।

ਵਨ ਏਅਰਟੈੱਲ 1,999 ਪਲਾਨ
ਇਸ ਪਲਾਨ 'ਚ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ। 1999 ਰੁਪਏ ਵਾਲੇ ਪਲਾਨ 'ਚ ਪੋਸਟਪੇਡ ਮੋਬਾਇਲ ਕਨੈਕਸ਼ਨ (ਜ਼ਿਆਦਾਤਰ 3 ਕਨੈਕਸ਼ਨ) ਡੀ.ਟੀ.ਐÎਚ. ਸਰਵਿਸ, ਅਤੇ ਫਾਈਬਰ + ਲੈਂਡਲਾਈਨ ਕਨੈਕਸ਼ਨ ਮਿਲ ਜਾਂਦਾ ਹੈ। ਪੋਸਟਪੇਡ ਕਨੈਕਸ਼ਨ 'ਚ ਅਨਲਿਮਟਿਡ ਕਾਲਿੰਗ ਨਾਲ ਹਰ ਯੂਜ਼ਰ ਨੂੰ 75ਜੀ.ਬੀ. ਮੰਥਲੀ ਡਾਟਾ ਮਿਲਦਾ ਹੈ। ਡੀ.ਟੀ.ਐੱਚ. ਸਰਵਿਸ 'ਚ 424 ਰੁਪਏ ਦੀ ਕੀਮਤ ਵਾਲੇ ਟੀ.ਵੀ. ਚੈਨਲਸ ਅਤੇ ਓ.ਟੀ.ਟੀ. ਕਾਨਟੈਂਟ ਲਈ ਏਅਰਟੈੱਲ ਐਕਸਟਰੀਮ ਬਾਕਸ ਮਿਲ ਜਾਂਦਾ ਹੈ। ਇਸ ਤੋਂ ਇਲਾਵਾ Fiber +ਲੈਂਡਲਾਈਨ ਸਰਵਿਸ 'ਚ 200 ਐੱਮ.ਬੀ.ਪੀ.ਐੱਸ. ਨਾਲ ਹਰ ਮਹੀਨੇ 300 ਜੀ.ਬੀ. ਡਾਟਾ ਮਿਲਦਾ ਹੈ।


Karan Kumar

Content Editor Karan Kumar