Aircel ਨੇ ਲਾਂਚ ਕੀਤਾ ''Good Nights'' ਆਫਰ, ਯੂਜ਼ਰਸ ਨੂੰ ਮਿਲੇਗਾ ਫਰੀ ਡਾਟਾ
Tuesday, Apr 04, 2017 - 02:01 PM (IST)

ਜਲੰਧਰ- ਜਿਓ ਦੇ ਖਿਲਾਫ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੇੱਲ. ਤੋਂ ਬਾਅਦ ਏਅਰਟੈੱਲ ਨੇ ਵੀ ਮੋਰਚਾ ਖੋਲ ਦਿੱਤਾ ਹੈ। ਗਾਹਕਾਂ ਨੂੰ ਰੁਝਾਉਣ ਲਈ ਏਅਰਸੈੱਲ ਨੇ ਨਵਾਂ ਆਫਰ ''Good Nights'' ਲਾਂਚ ਕੀਤਾ ਹੈ। ਇਸ ਪਲਾਨ ਦੇ ਤਹਿਤ ਏਅਰਸੈੱਲ ਦੇ ਯੂਜ਼ਰਸ ਰਾਤ ''ਚ 3 ਵਜੇ ਤੋਂ ਸਵੇਰੇ 5 ਵਜੇ ਤੱਕ ਡਾਟਾ ਫਰੀ ਹੋਵੇਗਾ। telecomtalk ਦੀ ਰਿਪੋਰਟ ਦੇ ਮੁਤਾਬਕ ਇਹ ਪਲਾਨ ਅਨਲਿਮਟਿਡ ਡਾਟਾ ਵਾਲਾ ਨਹੀਂ ਹੈ, ਕਿਉਂਕਿ ਰਾਤ 3 ਨਜੇ ਤੋਂ 5 ਵਜੇ ਤੱਕ ਮਿਲਣ ਵਾਲੇ ਇਸ ਡਾਟਾ ਪਲਾਨ ਦੇ ਤਹਿਤ ਤੁਸੀਂ ਹਰ ਰੋਜ਼ ਸਿਰਫ 500 ਐੱਮ. ਬੀ. ਡਾਟਾ ਹੀ ਯੂਜ਼ ਕਰ ਸਕਣਗੇ। ਇਹ ਪਲਾਨ ਸਿਰਫ ਏਅਰਸੈੱਲ ਦੇ ਪ੍ਰੀਪੇਡ ਯੂਜ਼ਰਸ ਲਈ ਹੈ।
ਇਹ ਪਲਾਨ ਸਿਰਫ ਉਨ੍ਹਾਂ ਯੂਜ਼ਰਸ ਨੂੰ ਮਿਲੇਗਾ, ਜਿਨ੍ਹਾਂ ਦੇ ਨੰਬਰ ''ਤੇ ਪਹਿਲਾਂ ਤੋਂ ਹੀ ਡਾਟਾ ਪੈਕ ਐਕਟਿਵ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਜਿਓ ਦੇ ਜਵਾਬ ''ਚ ''ਚ 999 ਰੁਪਏ ਦਾ ਪਲਾਨ ਲਾਂਚ ਕੀਤਾ ਸੀ, ਜਿਸ ''ਚ 1 ਸਾਲ ਦੀ ਮਿਆਦ ਨਾਲ 36 ਜੀ. ਬੀ. ਡਾਟਾ ਮਿਲੇਗਾ। ਇਸ ''ਚ ਹਰ ਰੋਜ਼ ਡਾਟਾ ਯੂਜ਼ ਦੀ ਸੀਮਾ 3 ਜੀ. ਬੀ. ਹੋਵੇਗੀ।