ਐਪਲ ਦੀ ਦੀਵਾਨਗੀ, iPhone 15 Pro Max ਖ਼ਰੀਦਣ ਲਈ 17 ਘੰਟੇ ਲਾਈਨ 'ਚ ਖੜ੍ਹਾ ਰਿਹਾ ਸ਼ਖ਼ਸ

Friday, Sep 22, 2023 - 06:47 PM (IST)

ਐਪਲ ਦੀ ਦੀਵਾਨਗੀ, iPhone 15 Pro Max ਖ਼ਰੀਦਣ ਲਈ 17 ਘੰਟੇ ਲਾਈਨ 'ਚ ਖੜ੍ਹਾ ਰਿਹਾ ਸ਼ਖ਼ਸ

ਗੈਜੇਟ ਡੈਸਕ- ਭਾਰਤ 'ਚ ਸ਼ੁੱਕਰਵਾਰ ਤੋਂ ਆਈਫੋਨ 15 ਸੀਰੀਜ਼ ਦੀ ਵਿਕਰੀ ਸ਼ੁਰੂ ਹੁੰਦੇ ਹੀ ਐਪਲ ਦੇ ਦੀਵਾਨਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁੰਬਈ ਅਤੇ ਦਿੱਲੀ ਦੋਵਾਂ ਐਪਲ ਸਟੋਰਾਂ 'ਤੇ ਸ਼ੁੱਕਰਵਾਰ ਸਵੇਰ ਤੋਂ ਹੀ ਗਾਹਕਾਂ ਦੀ ਭਾੜ ਦੇਖੀ ਗਈ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਕ ਵਿਅਕਤੀ ਨਾਲ ਗੱਲ ਕੀਤੀ ਜੋ ਸਟੋਰ 'ਚ ਸਭ ਤੋਂ ਪਹਿਲਾਂ ਆਈਫੋਨ 15 ਖ਼ਰੀਦਣ ਲਈ ਵੀਰਵਾਰ ਤੋਂ ਹੀ ਲਾਈਨ 'ਚ ਖੜ੍ਹਾ ਹੈ। ਉਸ ਵਿਅਕਤੀ ਨੇ ਕਿਹਾ ਕਿ ਉਸਨੇ ਬੀ.ਕੇ.ਸੀ. ਸਟੋਰ ਤੋਂ ਭਾਰਤ ਦਾ ਪਹਿਲਾ ਆਈਫੋਨ ਖ਼ਰੀਦਣ ਲਈ ਵਿਸ਼ੇਸ਼ ਤੌਰ 'ਤੇ ਅਹਿਮਦਾਬਾਦ ਤੋਂ ਮੁੰਬਈ ਦੀ ਯਾਤਰਾ ਕੀਤੀ ਹੈ। ਇਕ ਵਿਅਕਤੀ ਤਾਂ ਬੇਂਗਲੁਰੂ ਤੋਂ ਆਈਫੋਨ ਖਰੀਦਣ ਲਈ ਫਲਾਈਟ ਲੈ ਕੇ ਸਵੇਰੇ ਮੁੰਬਈ ਪਹੁੰਚਿਆ ਸੀ।

ਇਹ ਵੀ ਪੜ੍ਹੋ- iPhone 15 ਸੀਰੀਜ਼ ਦੀ ਸੇਲ ਸ਼ੁਰੂ, ਖ਼ਰੀਦਣ ਤੋਂ ਪਹਿਲਾਂ ਜਾਣ ਲਓ ਬੈਂਕ ਆਫਰਜ਼ ਤੇ ਡਿਸਕਾਊਂਟ ਡਿਟੇਲ

ਸ਼ਖ਼ਸ ਨੇ ਦੱਸਿਆ ਕਿ ਮੈਂ ਕੱਲ੍ਹ ਦੁਪਹਿਰ 3 ਵਜੇ ਤੋਂ ਇਥੇ (ਮੁੰਬਈ ਬੀ.ਕੇ.ਸੀ. ਸਟੋਰ) ਹਾਂ। ਮੈਂ 17 ਘੰਟਿਆਂ ਤੋਂ ਲਾਈਨ 'ਚ ਖੜ੍ਹਾ ਹਾਂ। ਮੈਂ ਭਾਰਤ ਦੇ ਪਹਿਲੇ ਐਪ ਸਟੋਰ 'ਚੋਂ ਪਹਿਲਾ ਆਈਫੋਨ ਖ਼ਰੀਦਣ ਲਈ ਇਥੇ ਆਇਆ ਹਾਂ। ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਵਾਚ ਅਲਟਰਾ 2 ਅਤੇ ਨਵੇਂ ਏਅਪੌਡਸ ਦੇ ਨਾਲ ਚਿੱਟੇ ਟਾਈਟੇਨੀਅਮ 'ਚ ਇਕ ਆਈਫੋਨ 15 ਪ੍ਰੋ ਮੈਕਸ ਮਾਡਲ ਬੁੱਕ ਕੀਤਾ ਹੈ। ਇਕ ਬ੍ਰਾਂਡ ਦੇ ਰੂਪ 'ਚ ਐਪਲ ਬਾਰੇ ਪੁੱਛੇ ਜਾਣ ਤੇ ਉਸਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਸਭ ਤੋਂ ਚੰਗਾ ਹੈ।

ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

 

ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ

ਇਹ ਪਹਿਲੀ ਵਾਰ ਹੈ ਜਦੋਂ ਭਾਰਤ 'ਚ ਤੁਸੀਂ ਨਵੇਂ ਆਈਫੋਨ ਐਪਲ ਸਟੋਰ ਤੋਂ ਖਰੀਦ ਸਕੋਗੇ। ਇਸ ਸੀਰੀਜ਼ 'ਚ ਕੰਪਨੀ ਨੇ ਚਾਰ ਫੋਨ- iPhone 15, iPhone 15 Plus, iPhone 15 Pro ਅਤੇ iPhone 15 Pro Max ਨੂੰ ਲਾਂਚ ਕੀਤਾ ਹੈ। ਐਪਲ ਨੇ ਇਸ ਸਾਲ ਹੀ ਮੁੰਬਈ ਦੇ ਬੀ.ਕੇ.ਸੀ. ਅਤੇ ਦਿੱਲੀ ਦੇ ਸਾਕੇਤ ਸੈਲੇਕਟ ਸਿਟੀ 'ਚ ਆਪਣੇ ਸਟੋਰ ਖੋਲ੍ਹੇ ਹਨ। 

ਇਨ੍ਹਾਂ ਸਟੋਰਾਂ 'ਤੇ ਲੋਕ ਵੀਰਵਾਰ ਤੋਂ ਹੀ ਲਾਈਨ ਲਗਾ ਕੇ ਖੜ੍ਹੇ ਹਨ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਕਈ ਸਾਲ ਪਹਿਲਾਂ ਅਮਰੀਕਾ ਅਤੇ ਦੂਜੇ ਬਾਜ਼ਾਰਾਂ 'ਚ ਇਸ ਤਰ੍ਹਾਂ ਦੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਸਨ। ਉਸ ਸਮੇਂ ਲੋਕ ਨਵੇਂ ਆਈਫੋਨ ਸਭ ਤੋਂ ਪਹਿਲਾਂ ਹਾਸਿਲ ਕਰਨ ਲਈ ਕਈ ਘੰਟਿਆਂ ਤਕ ਲਾਈਨਾਂ 'ਚ ਖੜ੍ਹੇ ਰਹਿੰਦੇ ਸਨ। ਹਾਲਾਂਕਿ ਸਮੇਂ ਦੇ ਨਾਲ ਇਹ ਕ੍ਰੇਜ਼ ਘੱਟ ਹੋਇਾ। ਇਸ ਦਾ ਇਕ ਵੱਡਾ ਕਾਰਨ ਆਨਲਾਈਨ ਸੇਲ ਦਾ ਪ੍ਰਸਿੱਧ ਹੋਣਾ ਹੈ। ਮੁੰਬਈ ਅਤੇ ਦਿੱਲੀ ਸਟੋਰ 'ਤੇ ਵੀ ਲੋਕਾਂ ਦੀ ਭਾੜ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਇਕੱਠੀ ਹੋ ਗਈ ਸੀ। ਸਟੋਰਾਂ ਤੋਂ ਹੁਣ ਆਈਫੋਨ ਮਿਲਣ ਲੱਗੇ ਹਨ।

ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News