ਵਟਸਐਪ ਤੋਂ ਬਾਅਦ ਹੁਣ ਗੂਗਲ ਟ੍ਰਾਂਸਲੇਟ ''ਚ ਸ਼ਾਮਲ ਹੋਇਆ ਇਹ ਖਾਸ ਫੀਚਰ

02/06/2020 6:56:40 PM

ਗੈਜੇਟ ਡੈਸਕ—ਸਮਾਰਟਫੋਨ ਯੂਜ਼ਰਸ 'ਚ ਡਾਰਕ ਮੋਡ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਕਾਰਣ ਹੈ ਕਿ ਕੰਪਨੀਆਂ ਆਪਣੀਆਂ ਐਪਸ 'ਚ ਡਾਰਕ ਮੋਡ ਸਪੋਰਟ ਉਪਲੱਬਧ ਕਰਵਾ ਰਹੀਆਂ ਹਨ। ਦੱਸਣਯੋਗ ਹੈ ਕਿ ਹਾਲ 'ਚ ਵਟਸਐਪ 'ਤੇ ਵੀ ਡਾਰਕ ਮੋਡ ਸ਼ਾਮਲ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਹੁਣ ਗੂਗਲ ਨੇ ਵੀ ਗੂਗਲ ਟ੍ਰਾਂਸਲੇਟ ਐਪ ਲਈ ਡਾਰਕ ਮੋਡ ਲਾਂਚ ਕਰ ਦਿੱਤਾ ਹੈ। ਡਾਰਕ ਮੋਡ ਗੂਗਲ ਦੇ ਲੇਟੈਸਟ ਆਪਰੇਟਿੰਗ ਸਿਸਟਮ ਐਂਡ੍ਰਾਇਡ 10 ਦੇ ਸਭ ਤੋਂ ਖਾਸ ਫੀਚਰਸ 'ਚੋਂ ਇਕ ਹੈ ਪਰ ਇਸ ਦੇ ਬਾਵਜੂਦ ਗੂਗਲ ਦੀਆਂ ਕਈ ਐਪਸ 'ਚ ਇਸ ਦੀ ਕਮੀ ਅਜੇ ਬਰਕਰਾਰ ਹੈ। ਹਾਲਾਂਕਿ, ਗੂਗਲ ਟ੍ਰਾਂਸਲੇਟ ਐਪ ਯੂਜ਼ਰ ਹੁਣ ਡਾਰਕ ਮੋਡ ਦਾ ਮਜ਼ਾ ਲੈ ਸਕਦੇ ਹਨ।

ਲੇਟੈਸਟ ਵਰਜ਼ਨ ਨਾਲ ਕਰਨੀ ਹੋਵੇਗੀ ਅਪਡੇਟ
ਗੂਗਲ ਟ੍ਰਾਂਸਲੇਟ 'ਚ ਡਾਰਕ ਮੋਡ ਇੰਜੁਆਏ ਕਰਨ ਲਈ ਐਪ ਅਪਡੇਟ ਕਰਨੀ ਹੋਵੇਗੀ। ਇਹ ਫੀਚਰ ਇਸ ਐਪ ਦੇ ਵਰਜ਼ਨ ਨੰਬਰ 6.5 ਲਈ ਰੋਲਆਊਟ ਕੀਤੀ ਗਈ ਹੈ। ਕੰਪਨੀ ਨੇ ਇਸ ਨੂੰ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਰਿਲੀਜ਼ ਕੀਤਾ ਹੈ। 9ਟੂ5 ਗੂਗਲ ਦੀ ਇਕ ਰਿਪੋਰਟ ਮੁਤਾਬਕ ਇਹ ਸਰਵਰ-ਸਾਇਡ ਸਵਿਚ ਹੈ ਅਤੇ ਉਨ੍ਹਾਂ ਨੂੰ ਇਸ ਫੀਚਰ ਲਈ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਆਈਫੋਨ ਨੂੰ ਮਿਲਿਆ ਡਾਰਕ ਮੋਡ
ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਇਸ ਗੱਲ ਦੀ ਕਾਫੀ ਉਮੀਦ ਹੈ ਕਿ ਇਹ ਫੀਚਰ ਐਪ ਸਟੋਰ 'ਤੇ ਮੌਜੂਦ ਲੇਟੈਸਟ ਵਰਜ਼ਨ ਨੂੰ ਸਪੋਰਟ ਕਰਦਾ ਹੋਵੇ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਐਂਡ੍ਰਾਇਡ 'ਚ ਗੂਗਲ ਟ੍ਰਾਂਸਲੇਟ ਐਪ ਨੂੰ ਮਿਲਿਆ ਡਾਰਕ ਮੋਡ ਦੂਜੀਆਂ ਐਪਸ ਤੋਂ ਥੋੜਾ ਵੱਖ ਹੈ। ਇਸ ਦੇ ਨਾਲ ਹੀ ਇਸ 'ਚ ਦਿਖਣ ਵਾਲੇ ਟੈਕਸਟ ਵੀ ਥੋੜੇ ਹਲਕੇ ਨਜ਼ਰ ਆਉਂਦੇ ਹਨ।

ਸ਼ੁਰੂਆਤ 'ਚ ਮਿਲੇਗਾ ਲਿਮਟਿਡ ਸਪੋਰਟ
ਹਾਲ ਹੀ 'ਚ CNET ਦੀ ਇਕ ਰਿਪੋਰਟ ਆਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਗੂਗਲ ਇਸ ਐਪ ਲਈ ਇਕ ਨਵਾਂ ਫੀਚਰ ਰੋਲਆਊਟ ਕਰਨ ਦੇ ਬਾਰੇ 'ਚ ਸੋਚ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੀਚਰ 'ਚ ਸਪੀਡ ਅਤੇ ਐਕਯੂਰੇਸੀ ਲਈ ਆਰਟੀਫੀਸ਼ਲ ਇੰਟੈਲੀਜੰਸ ਦੀ ਮਦਦ ਲਈ ਜਾਵੇਗੀ। ਹਾਲਾਂਕਿ, ਇਸ ਦੇ ਲਈ ਇੰਟਰਨੈੱਟ ਕਨੈਕਸ਼ਨ ਦੀ ਜ਼ਰੂਰਤ ਪਵੇਗੀ ਤਾਂ ਕਿ ਗੂਗਲ ਸਰਵਰ ਨੂੰ ਐਕਸੈੱਸ ਕੀਤਾ ਜਾ ਸਕੇ। ਕੰਪਨੀ ਨੇ ਕਿਹਾ ਕਿ ਸ਼ੁਰੂਆਤ 'ਚ ਇਹ ਫੀਚਰ ਸਿਰਫ ਸਮਾਰਟਫੋਨ ਦੇ ਮਾਈਕ ਤੋਂ ਕੈਪਚਰ ਕੀਤੇ ਗਏ ਲਾਈਵ ਆਡੀਓ ਲਈ ਕੰਮ ਕਰੇਗਾ।


Karan Kumar

Content Editor

Related News